
ਮੋਗਾ, 22 ਮਾਰਚ (ਜਸਵਿੰਦਰ ਸਿੰਘ ਧੱਲੇਕੇ),(PLCTV):- ਸਥਾਨਕ ਮਦੀਨਾ ਮਸਜਿਦ ਬਹੋਨਾ ਚੌਂਕ ਵਿਖੇ ਮੁਸਲਿਮ ਭਲਾਈ ਯੂਵਾ ਵੈਲਫ਼ੇਅਰ ਕਲੱਬ (ਰਜਿ) ਵਲੋਂ ਰਮਜ਼ਾਨ-ਉਲ-ਮੁਬਾਰਕ ਮਹੀਨਾ (ਰੋਜ਼ਿਆ ਦਾ ਮਹੀਨਾ) ਦੇ ਸਬੰਧ ਵਿਚ ਇਕ ਵਿਸ਼ੇਸ਼ ਮੀਟਿੰਗ ਕਲੱਬ ਦੇ ਪ੍ਰਧਾਨ ਅਮਜਦ ਹੁਸੈਨ ਖ਼ਾਨ ਦੀ ਅਗਵਾਈ ਹੇਠ ਕੀਤੀ ਗਈ। ਇਸ ਮੀਟਿੰਗ ਵਿਚ ਮਾਣਯੋਗ ਡਿਪਟੀ ਕਮਿਸ਼ਨਰ ਮੋਗਾ ਸ. ਕੁਲਵੰਤ ਸਿੰਘ ਨੇ ਸ਼ਿਰਕਤ ਕੀਤੀ। ਕਲੱਬ ਦੇ ਪ੍ਰਧਾਨ ਅਤੇ ਸਮੂਹ ਸਾਥੀਆਂ ਵਲੋਂ ਮਾਣਯੋਗ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸਾਹਿਬ ਨੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਵਧਾਈ ਦਿੱਤੀ। ਉਨ੍ਹਾਂ ਕਲੱਬ ਦੇ ਸਾਥੀਆਂ ਸਮੇਤ ਰਮਜ਼ਾਨ ਦੇ ਮਹੀਨੇ ਦੇ ਵਿਚ ਰੋਜ਼ਾ ਰੱਖਣ (ਸਹਿਰੀ) ਅਤੇ ਖੋਲਣ (ਅਫ਼ਤਾਰੀ) ਦੇ ਟਾਈਮ ਟੇਬਲ ਵੀ ਜ਼ਾਰੀ ਕੀਤਾ। ਇਸ ਮੌਕੇ ਮਸਜਿਦ ਦੇ ਈਮਾਮ ਸਾਹਿਬ ਹਾਫ਼ਿਜ਼ ਸੱਦਾਮ ਹੁਸੈਨ, ਕਲੱਬ ਦੇ ਜਰਨਲ ਸਕੱਤਰ ਰਿਆਜ਼ ਮੁਹੰਮਦ, ਕੈਸ਼ੀਅਰ ਮੋਬੀਨ ਅਲੀ ਬਨਾਰਸੀ, ਮੈਂਬਰ ਮੁਹੰਮਦ ਫ਼ੁਰਕਾਨ ਕੁਰੈਸ਼ੀ, ਮੈਂਬਰ ਹੈਦਰ ਅਲੀ ਅਤੇ ਰੁਸਤਮ ਅਨਸਾਰੀ, ਸ਼ਾਬਾਦ ਕੁਰੈਸ਼ੀ, ਮੁਰਸਲੀਨ ਕੁਰੈਸ਼ੀ, ਮੁਹੰਮਦ ਅਨਸ, ਨਦੀਮ ਕੁਰੈਸ਼ੀ, ਗੁਰਪ੍ਰੀਤ ਸਿੰਘ, ਮੱਖਣ ਰਾਜਸਥਾਨੀ, ਸੋਨੂੰ ਹੇਅਰ ਆਦਿ ਹਾਜ਼ਰ ਸਨ।
