ਭਾਰਤ ਜੋੜੋ ਯਾਤਰਾ ਦਾ ਸਮਾਪਤੀ ਸਮਾਰੋਹ ਅੱਜ,7 ਸਤੰਬਰ 2022 ਨੂੰ Kanyakumari ਤੋਂ ਸ਼ੁਰੂ ਹੋਈ ਸੀ

0
67
ਭਾਰਤ ਜੋੜੋ ਯਾਤਰਾ ਦਾ ਸਮਾਪਤੀ ਸਮਾਰੋਹ ਅੱਜ,7 ਸਤੰਬਰ 2022 ਨੂੰ Kanyakumari ਤੋਂ ਸ਼ੁਰੂ ਹੋਈ ਸੀ

PLCTV:-

Kashmir,(PLCTV):- ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਅੱਜ ਸਮਾਪਤੀ ਸਮਾਰੋਹ ਹੋਵੇਗਾ,ਇਹ ਯਾਤਰਾ 7 ਸਤੰਬਰ 2022 ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ,ਅੱਜ ਯਾਤਰਾ ਦੀ ਰਸਮੀ ਤੌਰ ‘ਤੇ ਸ਼੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਕ੍ਰਿਕਟ ਸਟੇਡੀਅਮ ‘ਚ ਸਮਾਪਤੀ ਹੋਵੇਗੀ,ਰਾਹੁਲ ਗਾਂਧੀ ਦੀ ਇਹ ਯਾਤਰਾ ਕਰੀਬ 3570 ਕਿਲੋਮੀਟਰ ਤੱਕ ਚੱਲੀ,ਦੱਸ ਦਈਏ ਕਿ ਸਮਾਪਤੀ ਸਮਾਰੋਹ ਵਿੱਚ 21 ਪਾਰਟੀਆਂ ਦੇ ਪ੍ਰਧਾਨ ਸ਼ਾਮਲ ਹੋ ਸਕਦੇ ਹਨ,ਹਾਲ ਹੀ ‘ਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਨ੍ਹਾਂ ਪਾਰਟੀਆਂ ਨੂੰ ਸੱਦਾ ਦਿੱਤਾ ਸੀ,ਇਸ ਤੋਂ ਇਲਾਵਾ ਫਿਲਮ ਮੇਕਰ ਵਿਸ਼ਾਲ ਭਾਰਦਵਾਜ ਅਤੇ ਉਨ੍ਹਾਂ ਦੀ ਪਤਨੀ ਅਤੇ ਗਾਇਕਾ ਰੇਖਾ ਭਾਰਦਵਾਜ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ,ਬੀਤੇ ਕੱਲ੍ਹ 29 ਜਨਵਰੀ ਨੂੰ ਰਾਹੁਲ ਗਾਂਧੀ ਨੇ ਸ਼੍ਰੀਨਗਰ ਦੇ ਲਾਲ ਚੌਕ ‘ਤੇ ਤਿਰੰਗਾ ਲਹਿਰਾਇਆ,ਉਹ ਸੁਰੱਖਿਆ ਕਰਮੀਆਂ ਦੀ ਕਾਰ ਵਿੱਚ ਉੱਥੇ ਪਹੁੰਚੇ ਸਨ,ਉਨ੍ਹਾਂ ਦੇ ਨਾਲ ਪ੍ਰਿਅੰਕਾ ਗਾਂਧੀ ਵੀ ਮੌਜੂਦ ਸੀ।

LEAVE A REPLY

Please enter your comment!
Please enter your name here