
Chandigarh, January 29 (PLCTV):- ਅੱਜ ਖੇਡੇ ਗਏ ਆਈਸੀਸੀ ਅੰਡਰ 19 ਮਹਿਲਾ ਕ੍ਰਿਕਟ ਵਿਸ਼ਵ ਕੱਪ (ICC Under 19 Women’s Cricket World Cup) ਦੇ ਫਾਇਨਲ ਵਿੱਚ ਭਾਰਤ ਨੇ ਇੰਗਲੈਂਡ ਨੂੰ ਹਰਾ ਦਿੱਤਾ ਹੈ,ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਸਾਰੀ ਟੀਮ 17.1 ਓਵਰਾਂ ਚ ਮਾਤਰ 68 ਦੌੜਾਂ ਹੀ ਬਣਾ ਸਕੀ, 69ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 14 ਓਵਰਾਂ ਵਿੱਚ ਤਿੰਨ ਵਿਕਟਾਂ ਗਵਾ ਕੇ ਮੈਚ ਜਿੱਤ ਲਿਆ,ਭਾਰਤ ਲਈ ਸੋਮਿਆ ਤਿਵਾਰੀ ਨੇ 37 ਅਤੇ ਗੋਂਗਦੀ ਤ੍ਰਿਸ਼ਾ ਨੇ 29 ਦੌੜਾਂ ਬਣਾਈਆਂ,ਜ਼ਿਕਰਯੋਗ ਹੈ ਕਿ ਸੈਮੀਫਾਈਨਲ (Semi-Finals) ਵਿੱਚ ਨਿਊਜ਼ੀਲੈਂਡ (New Zealand) ਨੂੰ ਹਰਾ ਕੇ ਭਾਰਤੀ ਟੀਮ ਫਾਈਨਲ ਵਿੱਚ ਪਹੁੰਚੀ ਸੀ।
