Republic Day ਦੀਆਂ ਤਿਆਰੀਆਂ ਦੌਰਾਨ ਦਿੱਲੀ ‘ਚ ਕੰਧਾਂ ‘ਤੇ ਲਿਖੇ ਗਏ ਖਾਲਿਸਤਾਨ ਜ਼ਿੰਦਾਬਾਦ ਪੱਖੀ ਨਾਅਰੇ

0
43
ਗਣਤੰਤਰ ਦਿਵਸ ਦੀਆਂ ਤਿਆਰੀਆਂ ਦੌਰਾਨ ਦਿੱਲੀ ‘ਚ ਕੰਧਾਂ ‘ਤੇ ਲਿਖੇ ਗਏ ਖਾਲਿਸਤਾਨ ਜ਼ਿੰਦਾਬਾਦ ਪੱਖੀ ਨਾਅਰੇ

PLCTV:-

New Delhi,January 20,(PLCTV):- ਦਿੱਲੀ ਵਿੱਚ ਗਣਤੰਤਰ ਦਿਵਸ (Republic Day) ਦੀਆਂ ਤਿਆਰੀਆਂ ਦੌਰਾਨ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ,ਬੀਤੇ ਕੱਲ੍ਹ ਸਵੇਰੇ ਪੱਛਮੀ ਵਿਹਾਰ ਸਮੇਤ 10 ਇਲਾਕਿਆਂ ‘ਚ ‘ਖਾਲਿਸਤਾਨ ਜ਼ਿੰਦਾਬਾਦ’ ਅਤੇ ‘ਰੈਫਰੈਂਡਮ 2020’ ਦੇ ਨਾਅਰੇ ਲਿਖੇ ਗਏ,ਜਿਨ੍ਹਾਂ ਨੂੰ ਸੂਚਨਾ ਮਿਲਣ ‘ਤੇ ਪ੍ਰਸਾਸ਼ਨ ਵੱਲੋਂ ਤੁਰੰਤ ਹਟਾ ਦਿੱਤਾ ਗਿਆ,ਪੁਲਿਸ (Police) ਨੇ ਕਿਹਾ ਕਿ ਇਹ ਸੁਰੱਖਿਆ ਦਾ ਮਸਲਾ ਨਹੀਂ ਹੈ ਅਤੇ ਇਸ ਮਾਮਲੇ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਹਨੇਰੇ ਦਾ ਫਾਇਦਾ ਉਠਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ,26 ਜਨਵਰੀ ਨੇੜੇ ਹੈ ਅਤੇ ਸਾਡਾ ਧਿਆਨ ਸੁਰੱਖਿਆ ‘ਤੇ ਹੈ,ਦਿੱਲੀ ਪੁਲਿਸ (Delhi Police) ਦੀ ਹਰ ਇਕਾਈ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ,ਦਿੱਲੀ ਪੁਲਿਸ (Delhi Police) ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ (ਐਸਐਫਜੇ) (Organization Sikhs for Justice (SFJ)) ਅਜਿਹੀਆਂ ਗਤੀਵਿਧੀਆਂ ਪਿੱਛੇ ਹੋ ਸਕਦਾ ਹੈ ਅਤੇ ਇਹ ਖ਼ਬਰਾਂ ਵਿੱਚ ਬਣੇ ਰਹਿਣ ਲਈ ਅਜਿਹੇ ਹੱਥ ਕੰਡੇ ਅਪਣਾ ਰਹੀ ਹੈ।

LEAVE A REPLY

Please enter your comment!
Please enter your name here