ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ BJP ‘ਚ ਹੋ ਸਕਦੇ ਨੇ ਸ਼ਾਮਿਲ

0
15
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ BJP ‘ਚ ਹੋ ਸਕਦੇ ਨੇ ਸ਼ਾਮਿਲ

PLCTV

Patiala,(PLCTV):- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਟਿਆਲਾ ਰੈਲੀ (Patiala Rally) ਮੁਲਤਵੀ ਹੋ ਗਈ ਹੈ,ਰੈਲੀ ਦੇ ਲਈ ਫਿਲਹਾਲ ਕਿਸੇ ਨਵੀਂ ਤਾਰੀਕ ਦਾ ਐਲਾਨ ਨਹੀਂ ਹੋਇਆ ਹੈ,ਇਸੇ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister of Punjab Captain Amarinder Singh) ਦੀ ਪਤਨੀ ਤੇ ਪਟਿਆਲਾ (Patiala) ਤੋਂ ਸਾਂਸਦ ਪਰਨੀਤ ਕੌਰ (Parneet Kaur) ਦੇ ਭਾਜਪਾ ਵਿੱਚ ਸ਼ਾਮਿਲ ਹੋਣ ਦੀਆਂ ਅਟਕਲਾਂ ਬਹੁਤ ਜ਼ਿਆਦਾ ਤੇਜ਼ ਹੋ ਗਈਆਂ ਹਨ,ਸੂਤਰਾਂ ਮੁਤਾਬਕ ਪਰਨੀਤ ਕੌਰ ਕਿਸੇ ਵੀ ਸਮੇਂ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ,ਇਸਦੇ ਲਈ ਉਹ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੀ ਤਰ੍ਹਾਂ ਦਿੱਲੀ ਵੀ ਜਾ ਸਕਦੇ ਹਨ।

ਉੱਥੇ ਉਹ ਕੇਂਦਰੀ ਗ੍ਰਹਿ ਮੰਤਰੀ ਤੇ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਦੇ ਬਾਅਦ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ,ਇਸ ਤੋਂ ਪਹਿਲਾਂ ਤੈਅ ਮੰਨਿਆ ਜਾ ਰਿਹਾ ਸੀ ਕਿ ਕੇਂਦਰੀ ਮੰਤਰੀ ਦੀ ਪਟਿਆਲਾ (Patiala) ਵਿੱਚ ਮੌਜੂਦਗੀ ਵਿੱਚ ਹੀ ਪਰਨੀਤ ਕੌਰ (Parneet Kaur) ਭਾਜਪਾ ਵਿੱਚ ਸ਼ਾਮਿਲ ਹੋਣਗੇ,ਪਰ ਰੈਲੀ ਮੁਲਤਵੀ ਹੋਣ ਨਾਲ ਉਨ੍ਹਾਂ ਦਾ ਭਾਜਪਾ ਵਿੱਚ ਜਾਣ ਦਾ ਦਿਨ ਬਦਲ ਗਿਆ,ਹਾਲਾਂਕਿ ਪਰਨੀਤ ਕੌਰ (Parneet Kaur) ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦਾ ਇੰਤਜ਼ਾਰ ਕਰਨਗੇ ਜਾਂ ਫਿਰ ਦਿੱਲੀ ਜਾ ਕੇ ਭਾਜਪਾ ਵਿੱਚ ਸ਼ਾਮਿਲ ਹੋਣਗੇ,ਫਿਲਹਾਲ ਇਸ ਬਾਰੇ ਕੋਈ ਸੂਚਨਾ ਜਨਤਕ ਨਹੀਂ ਹੋ ਸਕੀ ਹੈ।

LEAVE A REPLY

Please enter your comment!
Please enter your name here