
New Delhi/January 20,(PLCTV):- ਦਿੱਲੀ ਦੀ ਮਹਿਲਾ ਕਮਿਸ਼ਨ (Delhi Commission for Women) ਦੀ ਪ੍ਰਧਾਨ ਸਵਾਤੀ ਮਾਲੀਵਾਲ (Swati Maliwal) ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ,ਮੀਡੀਆ ਰਿਪੋਰਟਾਂ ਅਨੁਸਾਰ ਇੱਕ ਗੱਡੀ ਵਾਲੇ ਨੇ ਨਸ਼ੇ ਦੀ ਹਾਲਤ ’ਚ ਮਾਲੀਵਾਲ ਨਾਲ ਛੇੜਛਾੜ ਕੀਤੀ,ਸਵਾਤੀ ਮਾਲੀਵਾਲ ਨੇ ਕਿਹਾ ਕਿ ਜਦੋਂ ਮੈਂ ਉਸ ਨੂੰ ਫੜਿਆ ਤਾਂ ਗੱਡੀ ਦੇ ਸ਼ੀਸ਼ੇ ’ਚ ਮੇਰਾ ਹੱਥ ਬੰਦ ਕਰ ਕੇ ਮੈਨੂੰ 15 ਮੀਟਰ ਤੱਕ ਘੜੀਸਿਆ,ਫਿਲਹਾਲ ਦਿੱਲੀ ਪੁਲਿਸ (Delhi Police) ਨੇ ਇਸ ਮਾਮਲੇ ’ਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ,ਇਹ ਜਾਣਕਾਰੀ ਸਵਾਤੀ ਮਾਲੀਵਾਲ ਨੇ ਖ਼ੁਦ ਟਵੀਟ ਕਰ ਕੇ ਦਿੱਤੀ।
ਉਨ੍ਹਾਂ ਕਿਹਾ,’’ਬੁੱਧਵਾਰ ਦੇਰ ਰਾਤ ਮੈਂ ਦਿੱਲੀ ’ਚ ਮਹਿਲਾ ਸੁਰੱਖਿਆ ਦੇ ਹਾਲਾਤ ਦਾ ਨਿਰੀਖਣ ਕਰ ਰਹੀ ਸੀ,ਇਸੇ ਦੌਰਾਨ ਇਕ ਗੱਡੀ ਵਾਲੇ ਨੇ ਨਸ਼ੇ ਦੀ ਹਾਲਤ ’ਚ ਮੇਰੇ ਨਾਲ ਛੇੜਛਾੜ ਕੀਤੀ ਅਤੇ ਜਦੋਂ ਮੈਂ ਉਸ ਨੂੰ ਫੜਿਆ ਤਾਂ ਗੱਡੀ ਦੇ ਸ਼ੀਸ਼ੇ ’ਚ ਮੇਰਾ ਹੱਥ ਬੰਦ ਕਰ ਕੇ ਮੈਨੂੰ 15 ਮੀਟ+ ਤੱਕ ਘੜੀਸਿਆ,ਰੱਬ ਨੇ ਜਾਨ ਬਚਾਈ,ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ’ਚ ਮਹਿਲਾ ਕਮਿਸ਼ਨ ਦੀ ਪ੍ਰਧਾਨ ਸੁਰੱਖਿਅਤ ਨਹੀਂ ਹੈ ਤਾਂ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ,ਡੀਸੀਪੀ ਚੰਦਨ ਚੌਧਰੀ (DCP Chandan Chaudhary) ਨੇ ਕਿਹਾ ਕਿ ਮਾਲੀਵਾਲ ਅਨੁਸਾਰ ਉਹ ਏਮਜ਼ ਦੇ ਗੇਟ ਨੰਬਰ 2 ’ਤੇ ਆਪਣੀ ਪੌਣੇ ਤਿੰਨ ਵਜੇ ਦੇ ਕਰੀਬ ਟੀਮ ਨਾਲ ਖੜ੍ਹੀ ਸੀ।
ਉਸ ਅਨੁਸਾਰ,ਜਦੋਂ ਉਹ ਫੁੱਟਪਾਥ ’ਤੇ ਖੜ੍ਹੀ ਸੀ ਤਾਂ ਇਕ ਸਫੈਦ ਰੰਗ ਦੀ ਗੱਡੀ ਉਸ ਕੋਲ ਆਈ,ਜਿਸ ਦੇ ਡਰਾਈਵਰ ਨੇ ਉਸ ਨੂੰ ਲਿਫਟ ਦੀ ਪੇਸ਼ਕਸ਼ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਉਹ ਕਾਰ ਦੇ ਅੰਦਰ ਬੈਠ ਜਾਵੇ,ਡੀਸੀਪੀ ਚੌਧਰੀ (DCP Chaudhary) ਨੇ ਕਿਹਾ,‘‘ਜਦੋਂ ਉਸ (ਸਵਾਤੀ) ਨੇ ਮਨ੍ਹਾ ਕੀਤਾ ਅਤੇ ਉਸ ਨੂੰ ਫਟਕਾਰ ਲਗਾਉਣ ਲਈ ਡਰਾਈਵਰ ਵਾਲੀ ਸਾਈਡ ਦੀ ਖਿੜਕੀ ਕੋਲ ਗਈ ਤਾਂ ਆਦਮੀ ਨੇ ਕਾਰ ਦਾ ਸ਼ੀਸ਼ਾ ਬੰਦ ਕਰ ਦਿੱਤਾ ਅਤੇ ਸਵਾਤੀ ਦਾ ਹੱਥ ਫਸ ਗਿਆ ਅਤੇ ਉਹ ਸਵਾਤੀ ਮਾਲੀਵਾਲ ਨੂੰ 10-15 ਮੀਟਰ ਤੱਕ ਘੜੀਸਦਾ ਲੈ ਗਿਆ,’’ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤੜਕੇ ਕਰੀਬ 3.12 ਵਜੇ ਇਕ ਪੀਸੀਆਰ ਫ਼ੋਨ (PCR Phone) ਆਇਆ ਅਤੇ ਏਸੀਪੀ ਸਮੇਤ ਪੁਲਿਸ ਦੀ ਇਕ ਟੀਮ ਤੜਕੇ ਕਰੀਬ 3.20 ਵਜੇ ਪਹੁੰਚੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
