
CHANDIGARH,(PLCTV):- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਹਿਮਾਚਲ ਪ੍ਰਦੇਸ਼ ਤੋਂ ਪਠਾਨਕੋਟ ਪਹੁੰਚ ਗਈ ਹੈ,ਅੱਜ ਰਾਹੁਲ ਗਾਂਧੀ ਪਹਿਲੀ ਵਾਰ ਪਠਾਨਕੋਟ ‘ਚ ਜਨ ਸਭਾ ਨੂੰ ਸੰਬੋਧਨ ਕਰਨਗੇ,ਪਠਾਨਕੋਟ ਦੇ ਸਰਨਾ ਵਿਖੇ ਹੋਣ ਵਾਲੀ ਜਨ ਸਭਾ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ,ਭਾਰਤ ਜੋੜੋ ਯਾਤਰਾ ਤਹਿਤ ਰਾਹੁਲ ਗਾਂਧੀ ਦੁਪਹਿਰ 12:10 ਵਜੇ ਜਨਤਾ ਨੂੰ ਸੰਬੋਧਨ ਕਰਨਗੇ,ਹਾਲਾਂਕਿ, ਸ਼ਹਿਰੀ ਖੇਤਰ ਵਿੱਚ ਕੋਈ ਪੈਦਲ ਯਾਤਰਾ ਨਹੀਂ ਹੋਵੇਗੀ।
