ਸ਼ੈਲਰ ਮਾਲਕ ਵੱਲੋਂ ਚੋਰ ਗਿਰੋਹ ਦੇ ਪੰਜ ਮੈਂਬਰ ਕਾਬੂ,ਦੋ ਫਰਾਰ

0
15
ਸ਼ੈਲਰ ਮਾਲਕ ਵੱਲੋਂ ਚੋਰ ਗਿਰੋਹ ਦੇ ਪੰਜ ਮੈਂਬਰ ਕਾਬੂ,ਦੋ ਫਰਾਰ

PLCTV:-

ਸ਼ੈਲਰ ਮਾਲਕ ਵੱਲੋਂ ਚੋਰ ਗਿਰੋਹ ਦੇ ਪੰਜ ਮੈਂਬਰ ਕਾਬੂ, ਦੋ
ਫਰਾਰ
ਦੋਸ਼ੀਆਂ ਕੋਲੋਂ 22 ਕਿਲੋਗ੍ਰਾਮ ਤਾਂਬਾਂ ਅਤੇ ਇਕ ਆਲਟੋ ਕਾਰ ਬਰਾਮਦ


ਮੋਗਾ, ਨਿਹਾਲ ਸਿੰਘ ਵਾਲਾ 17 ਜਨਵਰੀ (ਅਮਜਦ ਖ਼ਾਨ/ਹਰਦੀਪ ਧੰਮੀ ਨੰਗਲ),(PLCTV):- ਥਾਣਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਪੱਤੋ ਹੀਰਾ ਸਿੰਘ ਸਥਿਤ ਇਕ ਸ਼ੈਲਰ ਵਿਖੇ ਚੋਰੀ ਕਰਦਿਆਂ ਸ਼ੈਲਰ ਮਾਲਕ ਵੱਲੋਂ ਚੋਰ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਅਤੇ ਦੋ ਦੋਸ਼ੀ ਭੱਜਣ ’ਚ ਸਫਲ ਹੋ ਗਏ। ਸਹਾਇਕ ਥਾਣੇਦਾਰ ਬਲਵੀਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤ ਕਰਤਾ ਰਣਜੀਤ ਸਿੰਘ ਵਾਸੀ ਪਿੰਡ ਭਾਗੀਕੇ ਹਾਲ ਆਬਾਦ ਦਮਨ ਸਿੰਘ ਗਿੱਲ ਨਗਰ ਮੋਗਾ ਨੇ ਦੱਸਿਆ ਕਿ ਪਿੰਡ ਪੱਤੋ ਹੀਰਾ ਸਿੰਘ ਵਿਖੇ ਉਸ ਦਾ ਗਣੇਸ਼ ਰਾਈਸ ਐਂਡ ਜਨਰਲ ਮਿਲ ਦੇ ਨਾਮ ’ਤੇ ਸ਼ੈਲਰ ਹੈ, ਜੋ ਕਿ ਪਿਛਲੇ 4-5 ਸਾਲਾਂ ਤੋਂ ਕਿਸੇ ਕਾਰਨਾਂ ਕਰਕੇ ਬੰਦ ਪਿਆ ਹੈ। ਪਿਛਲੇ ਸਮੇਂ ਦੌਰਾਨ ਵੀ ਚੋਰਾਂ ਵੱਲੋਂ ਸ਼ੈਲਰ ਅੰਦਰ ਦਾਖਲ ਹੋ ਕੇ ਉੱਥੋਂ ਫ੍ਰਿਜ਼, ਏ.ਸੀ., ਭਾਂਡੇ, ਮੋਟਰ ਅਤੇ ਰਸੋਈ ਦਾ ਸਾਮਾਨ ਚੋਰੀ ਕਰ ਲਿਆ ਗਿਆ ਸੀ, ਜਿਸ ਕਾਰਨ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਜਿਸ ਤੋਂ ਬਾਅਦ ਮੈਂ ਖੁਦ ਸ਼ੈਲਰ ਦੀ ਨਿਗਰਾਨੀ ਕਰਨ ਲੱਗ ਪਿਆ ਸੀ। ਬੀਤੀ 16 ਜਨਵਰੀ ਦੀ ਸਵੇਰੇ ਕਰੀਬ 4 ਵਜੇ ਸੱਤ ਵਿਅਕਤੀ ਚੋਰੀ ਕਰਨ ਦੇ ਇਰਾਦੇ ਨਾਲ ਸ਼ੈਲਰ ਵਿਚ ਦਾਖਿਲ ਹੋਏ, ਜਿਸ ’ਚੋਂ ਪੰਜ ਦੋਸ਼ੀਆਂ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ ਅਤੇ ਦੋ ਦੋਸ਼ੀ ਮੌਕੇ ਤੋਂ ਭੱਜਣ ’ਚ ਸਫਲ ਹੋ ਗਏ। ਉਕਤ ਦੋਸ਼ੀਆਂ ਕੋਲੋਂ ਇਕ ਚੋਰੀ ਦੀ ਆਲਟੋ ਕਾਰ ਅਤੇ ਟਰਾਂਸਫਾਰਮਰਾਂ ਵਿਚੋਂ ਕੱਢਿਆ ਗਿਆ 22 ਕਿਲੋਗ੍ਰਾਮ ਤਾਂਬਾਂ ਬਰਾਮਦ ਕੀਤਾ ਗਿਆ ਹੈ। ਫੜ੍ਹੇ ਗਏ ਦੋਸ਼ੀਆਂ ਦੀ ਪਹਿਚਾਣ ਸੁਰਜੀਤ ਸਿੰਘ, ਇੰਦਰਜੀਤ ਸਿੰਘ, ਪਾਲ ਸਿੰਘ, ਦਾਰਾ ਸਿੰਘ ਵਾਸੀ ਪਿੰਡ ਹਿੰਮਤਪੁਰਾ, ਹਰਦੀਪ ਸਿੰਘ ਵਾਸੀ ਪਿੰਡ ਬੁਰਜ ਹਮੀਰਾ ਦੇ ਰੂਪ ਵਿਚ ਹੋਈ ਹੈ। ਦੋ ਦੋਸ਼ੀ ਜੱਸਾ ਅਤੇ ਬਚਨੀ ਵਾਸੀ ਪਿੰਡ ਪੱਤੋ ਹੀਰਾ ਸਿੰਘ ਫਰਾਰ ਹੋਣ ’ਚ ਸਫਲ ਹੋ ਗਏ। ਪੁਲਿਸ ਨੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਪਾਸੋਂ ਪੁੱਛ-ਪੜਤਾਲ ਜਾਰੀ ਹੈ।

LEAVE A REPLY

Please enter your comment!
Please enter your name here