
ਮੋਗਾ, 17 ਜਨਵਰੀ (ਅਮਜਦ ਖ਼ਾਨ),(PLCTV):- ਭਾਜਪਾ ਦੇ ਜਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਵੱਲੋਂ ਆਪਣੀ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ। ਨਵੀਂ ਕਾਰਜਕਾਰਨੀ ਵਿਚ ਮਹਾਮੰਤਰੀ ਦੇ ਅਹੁਦੇ ਤੇ ਸਾਬਕਾ ਐਸ.ਪੀ. ਮੁਖਤਿਆਰ ਸਿੰਘ, ਰਾਹੁਲ ਗਰਗ, ਵਿੱਕੀ ਸਿਤਾਰਾ, ਮੀਤ ਪ੍ਰਧਾਨ ਸੁਮਨ ਮਲਹੋਤਰਾ, ਕੁਲਵੰਤ ਰਾਜਪੂਤ, ਰਾਜਪਾਲ ਠਾਕੁਰ, ਜਗਸੀਰ ਸਿੰਘ ਚੱਕਰ, ਪਵਨ ਬੰਟੀ ਨਿਹਾਲ ਸਿੰਘ ਵਾਲਾ, ਸੰਜੀਵ ਕੁਮਾਰ ਗੁਪਤਾ ਧਰਮਕੋਟ, ਸੈਕਟਰੀ ਜਤਿੰਦਰ ਕੁਮਾਰ ਅਰੋੜਾ, ਸ਼ਿਲਪਾ ਬਾਂਸਲ, ਪ੍ਰਦੀਪ ਕੁਮਾਰ ਤਲਵਾੜ ਬਾਘਾਪੁਰਾਣਾ, ਵਰੁਣ ਭੱਲਾ, ਪ੍ਰਵੀਨ ਰਾਜਪੂਤ, ਗੁਰਮਿੰਦਰਜੀਤ ਸਿੰਘ ਸਿੱਧੂ, ਕੈਸ਼ੀਅਰ ਮਨੀਸ਼ ਮੈਨਰਾਏ, ਆਫਿਸ ਸੈਕਟਰੀ ਜਤਿੰਦਰ ਕੁਮਾਰ ਅਰੋੜਾ, ਆਫਿਸ ਜੁਆਇੰਟ ਸੈਕਟਰੀ ਹੇਮੰਤ ਸੂਦ, ਮੁਕੇਸ਼ ਸ਼ਰਮਾ, ਬੀ.ਸੀ.ਵਿੰਗ ਦੇ ਧਰਮਵੀਰ, ਐਸ.ਸੀ. ਮੋਰਚੇ ਦੇ ਅਰਜੁਨ ਕੁਮਾਰ ਨਵੇਂ ਅਹੁਦੇਦਾਰ ਬਣਾਏ ਗਏ ਹਨ। ਇਸ ਮੌਕੇ ਡਾ. ਸੀਮਾਂਤ ਗਰਗ ਨੇ ਕਾਰਜ਼ਕਾਰਨੀ ਐਲਾਨ ਕਰਨ ਤੋਂ ਪਹਿਲਾਂ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬਾ ਮਹਾ ਮੰਤਰੀ ਜੀਵਨ ਗੁਪਤਾ, ਸੂਬਾ ਇੰਚਾਰਜ ਸ਼੍ਰੀ ਨਿਵਾਸੁਲੂ, ਜ਼ਿਲ੍ਹਾ ਇੰਚਾਰਜ ਡਾ. ਬਲਵੀਰ ਸਿੰਘ ਸਿੱਧੂ ਸਮੇਤ ਸੂਬਾ ਕਾਰਜ਼ਕਾਰਨੀ ਦਾ ਧੰਨਵਾਦ ਕੀਤਾ, ਜਿਨ੍ਹਾਂ ਜ਼ਿਲ੍ਹਾ ਕਮੇਟੀ ਦੀ ਬਣਾਈ ਗਈ ਲਿਸਟ ਨੂੰ ਮੰਜੂਰੀ ਦਿੱਤੀ। ਇਸ ਮੌਕੇ ਸੀਨੀਅਰ ਅਹੁਦੇਦਾਰ ਮੋਹਨ ਲਾਲ ਸੇਠੀ, ਸਾਬਕਾ ਸੂਬਾ ਸੂਚਨਾ ਕਮਿਸ਼ਨਰ ਤੇ ਭਾਜਪਾ ਦੇ ਸੂਬਾ ਅਨੁਸ਼ਾਸਨ ਕਮੇਟੀ ਦੇ ਮੈਂਬਰ ਨਿਧੱੜਕ ਸਿੰਘ ਬਰਾੜ, ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਭਜਨ ਲਾਲ ਸਿਤਾਰਾ, ਐਡਵੋਕੇਟ ਸੁਨੀਲ ਗਰਗ ਆਦਿ ਹਾਜਰ ਸਨ। ਡਾ.ਸੀਮਾਂਤ ਗਰਗ ਨੇ ਕਿਹਾ ਕਿ ਆਉਣ ਵਾਲੇ ਕੁੱਝ ਦਿਨਾਂ ਵਿਚ ਜ਼ਿਲ੍ਹੇ ਦੇ ਹੋਰ ਵਿੰਗਾਂ ਦੀ ਕਾਰਜ਼ਕਾਰਨੀ ਦਾ ਐਲਾਨ ਕੀਤਾ ਜਾਵੇਗਾ ਤਾਂ ਜੋ ਜ਼ਿਲ੍ਹੇ ਦਾ ਕੰਮ ਹੋਰ ਵਧੀਆ ਢੰਗ ਨਾਲ ਚਲਾਇਆ ਜਾ ਸਕੇ।
