ਬੀ.ਕੇ ਯੂ ਖੋਸਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀ ਦੀ ਭਲੂਰ ਇਕਾਈ ਵਿੱਚ ਹੋਏ ਸ਼ਾਮਲ

    0
    12
    ਬੀ.ਕੇ ਯੂ ਖੋਸਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀ ਦੀ ਭਲੂਰ ਇਕਾਈ ਵਿੱਚ ਹੋਏ ਸ਼ਾਮਲ

    PLCTV:-


    ਬਾਘਾ ਪੁਰਾਣਾ, 16 ਜਨਵਰੀ (ਸੰਦੀਪ ਬਾਘੇਵਾਲੀਆ),(PLCTV):-
    ਭਾਰਤੀ ਕਿਸਾਨ ਯੂਨੀਅਨ ਖੋਸਾ ਪੰਜਾਬ ਦਾ ਕਾਫਲਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਇਸ ਜਥੇਬੰਦੀਆਂ ਦੀ ਸਪੱਸਟ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਕਿਸਾਨ ਵੀਰ ਦੂਸਰੀਆਂ ਕਿਸਾਨ ਜਥੇਬੰਦੀਆਂ ਨੂੰ ਅਲਵਿਦਾ ਕਹਿ ਕੇ ਇਸ ਜਥੇਬੰਦੀ ਵਿੱਚ ਸ਼ਾਮਲ ਹੋ ਰਹੇ ਹਨ। ਇਸ ਦੀ ਸਪੱਸ਼ਟ ਉਦਾਹਰਨ ਹੈ ਪਿੰਡ ਭਲੂਰ। ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਦੇ ਕਿਸਾਨ, ਇਕਾਈ ਪ੍ਰਧਾਨ ਬੋਹੜ ਸਿੰਘ ਬਰਾੜ ਦੀ ਅਗਵਾਈ ਵਿੱਚ 100 ਦੇ ਕਰੀਬ ਮੈਬਰ ਅਤੇ ਅਹੁੰਦੇਦਾਰ ਅਸਤੀਫਾ ਦੇ ਕੇ ਭਾਰਤੀ ਕਿਸਾਨ ਯੂਨੀਅਨ ਖੋਸਾ ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਤੇ ਗੱਲ ਕਰਦੇ ਹੋਏ ਪ੍ਰਧਾਨ ਬੋਹੜ ਸਿੰਘ ਨੇ ਕਿਹਾ ਕਿ ਉਹ ਖੋਸਾ ਜਥੇਬੰਦੀ ਦੀਆਂ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਇਸ ਜਥੇਬੰਦੀ ਦੀਆਂ ਨੀਤੀਆਂ ਬਿਲਕੁਲ ਸ਼ਪੱਸ਼ਟ ਹਨ, ਜੋ ਕਿ ਪੰਜਾਬ, ਪੰਜਾਬੀਅਤ ਅਤੇ ਸਿੱਖੀ ਨੂੰ ਸਪਰਪਿਤ ਹਨ। ਇਸ ਵਾਸਤੇ ਉਹ ਆਪਣੇ ਸੌ ਦੇ ਕਰੀਬ ਸਾਥੀਆਂ ਨਾਲ ਉਗਰਾਹਾਂ ਜਥੇਬੰਦੀ ਤੋਂ ਅਸਤੀਫਾ ਦੇ ਕੇ ਖੋਸਾ ਜਥੇਬੰਦੀ ਵਿੱਚ ਸ਼ਾਮਲ ਹੋਏ ਹਨ ਅਤੇ ਜਥੇਬੰਦੀ ਦੀ ਚੜਦੀ ਕਲਾ ਵਾਸਤੇ ਦਿਨ ਰਾਤ ਮਿਹਨਤ ਕਰਦੇ ਰਹਿਣਗੇ।

    ਇਸ ਮੌਕੇ ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਜਥੇਬੰਦੀ ਵਿੱਚ ਸ਼ਾਮਲ ਹੋਏ ਕਿਸਾਨ ਭਰਾਵਾਂ ਨੂੰ ਜੀ ਆਇਆਂ ਆਖਦੇ ਹੋਏ ਉਨਾ੍ਹ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਇਕਾਈ ਭਲੂਰ ਦੇ ਅਹੁੰਦੇਦਾਰਾਂ ਦੀ ਚੋਣ ਕੀਤੀ ਗਈ ਅਤੇ ਅਹੁੰਦੇਦਾਰਾਂ ਨੂੰ ਸੂਬਾ ਮੀਤ ਪ੍ਰਧਾਨ ਰਾਜਵੀਰ ਸਿੰਘ ਸੰਧੂ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਤੇ ਜਿਲਾ੍ਹ ਮੋਗਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਜਟਾਣਾ, ਮਿਸਤਰੀ ਪ੍ਰੀਤਮ ਸਿੰਘ, ਦਰਸ਼ਨ ਸਿੰਘ, ਸੁਖਮੰਦਰ ਸਿੰਘ ਬਰਾੜ, ਬੂਟਾ ਸਿੰਘ ਗਿੱਲ,ਜੋਗਿੰਦਰ ਸਿੰਘ, ਇਕਬਾਲ ਸਿੰਘ, ਚੜਤ ਸਿੰਘ ਖੋਸਾ, ਜਗਜੀਵਨ ਸਿੰਘ, ਰਾਣਾ ਸਿੰਘ, ਸੁਖਚੈਨ ਸਿੰਘ, ਚਮਕੌਰ ਸਿੰਘ ਬਰਾੜ, ਪੰਚ ਵੀਰਪਾਲ ਸਿੰਘ ਵੀਰੂ, ਕਸ਼ਮੀਰਾ ਸਿੰਘ ਸਾਬਕਾ ਪੰਚ, ਸੁਖਰਾਜ ਸਿੰਘ ਸੋਖਾ ਬਰਾੜ, ਰੇਸ਼ਮ ਸਿੰਘ,ਜੀਤ ਸਿੰਘ ਖੂਹ ਵਾਲਾ, ਮਨਪ੍ਰੀਤ ਸ਼ਰਮਾ, ਜਗਜੀਤ ਸਿੰਘ, ਹਰਦੇਵ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਭਰਾ ਹਾਜਰ ਸਨ।

    LEAVE A REPLY

    Please enter your comment!
    Please enter your name here