
ਬਾਘਾਪੁਰਾਣਾ, 16 ਜਨਵਰੀ (ਅਮਜਦ ਖ਼ਾਨ/ਸੰਦੀਪ ਬਾਘੇਵਾਲੀਆ),(PLCTV):- ਪੱਤਰਕਾਰ ਪਵਨ ਗਰਗ ਤੇ ਉਸ ਦੀ ਹਮਸਫ਼ਰ ਸੋਨੀਆ ਨੇ ਆਪਣੇ ਵਿਆਹ ਦੀ ਵਰੇਗ੍ਹੰਡ ਮੌਕੇ ਸਰਕਾਰੀ ਹਸਪਤਾਲ ਮੋਗਾ ਦੇ ਬਲੱਡ ਬੈਂਕ ਵਿਖੇ ਖੂਨ ਦਾਨ ਕੀਤਾ। ਇਸ ਮੌਕੇ ਪਵਨ ਗਰਗ ਤੇ ਸੋਨੀਆ ਨੇ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਉੱਤਮ ਦਾਨ ਹੈ ਕਿਉਂਕਿ ਦਾਨ ਕੀਤਾ ਗਿਆ ਖੂਨ ਕਿਸੇ ਵੇਲੇ ਵੀ ਕਿਸੇ ਵਿਆਕਤੀ ਦੀ ਜਾਨ ਬਚਾ ਸਕਦਾ ਹੈ ਕਿਉਂਕਿ ਅੱਜ ਦੇ ਮਸ਼ੀਨਰੀ ਤੇ ਤਨਾਅਮੁਕਤ ਜਿੰਦਗੀ ‘ਚ ਹਾਦਸਾ ਵਾਪਰਣਾ ਆਮ ਜਿਹੀ ਗੱਲ ਹੋਈ ਪਈ ਹੈ ਜਿਸ ਲਈ ਹਾਦਸਾ ਗ੍ਰਸਤ ਵਿਆਕਤੀ ਲਈ ਖੂਨ ਦੀ ਬਹੁਤ ਲੋੜ ਹੁੰਦੀ ਹੈ। ਇਸ ਲਈ ਦਾਨ ਕੀਤਾ ਖੂਨ ਕਿਸੇ ਵੇਲੇ ਵੀ ਕਿਸੇ ਦੇ ਲੱਗ ਕੇ ਉਸਦੀ ਜਿੰਦਗੀ ਬਚਾ ਸਕਦਾ ਹ । ਇਸ ਮੌਕੇ ਯੂਥ ਅੱਗਰਵਾਲ ਸਭਾ ਦੇ ਪ੍ਰਧਾਨ ਤੇ ਸਮਾਜ ਸੇਵੀ ਪਵਨ ਗੋਇਲ ਨੇ ਇਸ ਨਿਵੇਕਲੀ ਵਰੇਗ੍ਹਡ ਮਨਾਉਣ ਦੀ ਸਲਾਘਾਂ ਕਰਦਿਆਂ ਹੋਰਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਤੋਂ ਪ੍ਰੇਰਣਾ ਲੈ ਕੇ ਖੁਸ਼ੀ ਦੇ ਪਲ ਇਸ ਤਰ੍ਹਾਂ ਨਾਲ ਸਾਂਝੇ ਕਰਨ। ਇਸ ਮੌਕੇ ਬੇਟਾ ਰਿਧਮ ਗਰਗ ਵੀ ਹਾਜਰ ਸੀ।
