ਕੁਸ਼ਲ ਪਰਜਾਪਤ ਲੋਕਾਂ ਦੀ ਭਲਾਈ ਲਈ ਬਹੁਤ ਸਾਰੀਆਂ ਸੰਭਵਾਨਾਵਾਂ ਉੱਪਰ ਜ਼ਿਲ੍ਹਾ ਪ੍ਰਸ਼ਾਸ਼ਨ ਲਗਾਤਾਰ ਕੰਮ ਕਰ ਰਿਹੈ : ਡਿਪਟੀ ਕਮਿਸ਼ਨਰ

0
20
ਕੁਸ਼ਲ ਪਰਜਾਪਤ ਲੋਕਾਂ ਦੀ ਭਲਾਈ ਲਈ ਬਹੁਤ ਸਾਰੀਆਂ ਸੰਭਵਾਨਾਵਾਂ ਉੱਪਰ ਜ਼ਿਲ੍ਹਾ ਪ੍ਰਸ਼ਾਸ਼ਨ ਲਗਾਤਾਰ ਕੰਮ ਕਰ ਰਿਹੈ : ਡਿਪਟੀ ਕਮਿਸ਼ਨਰ

PLCTV:-


ਮੋਗਾ, 16 ਜਨਵਰੀ (ਅਮਜਦ ਖ਼ਾਨ/ਅਜਮੇਰ ਕਾਲੜਾ),(PLCTV):- ਜ਼ਿਲ੍ਹਾ ਮੋਗਾ ਦੇ ਘੜਾ ਨਿਰਮਾਤਾਵਾਂ ਦੀ ਭਲਾਈ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਭਾਰਤ/ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਪ੍ਰਤੀ ਉਨ੍ਹਾਂ ਵਿੱਚ ਚੇਤਨਤਾ ਪੈਦਾ ਕਰਨ ਲਈ ਜ਼ਿਲ੍ਹਾ ਮੋਗਾ ਦੀ ਪਰਜਾਪਤ ਧਰਮਸ਼ਾਲਾ ਵਿੱਚ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੀ ਪ੍ਰਧਾਨਗੀ ਅਤੇ ਮੌਜੂਦਗੀ ਹੇਠ ਇੱਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਸੀਨੀਅਰ ਅਧਿਕਾਰੀਆਂ ਨੇ ਭਾਗ ਲੈ ਕੇ ਘੜਾ ਨਿਰਮਾਤਾਵਾਂ ਵਿੱਚ ਜਾਗਰੂਕਤਾ ਫੈਲਾਈ। ਇਸ ਜਾਗਰੂਕਤਾ ਪ੍ਰ੍ਰੋਗਰਾਮ ਵਿੱਚ ਪੰਜਾਬ ਖਾਦੀ ਐਂਡ ਵਿਲੇਜ਼ ਇੰਡਸਟਰੀਜ਼ ਬੋਰਡ ਦੇ ਚੇਅਰਮੈਨ ਸ੍ਰ. ਇੰਦਰਜੀਤ ਸਿੰਘ ਮਾਨ, ਖਾਦੀ ਐਂਡ ਵਿਲੇਜ਼ ਇੰਡਸਟਰੀਜ਼ ਕਮਿਸ਼ਨ (ਕੇ.ਵੀ.ਆਈ.ਸੀ.) ਦੇ ਸਟੇਟ ਡਾਇਰੈਕਟਰ ਸ੍ਰੀ ਆਈ. ਜਵਾਹਰ ਵੀ ਮੌਜੂਦ ਹੋਏ। ਪ੍ਰੋਗਰਾਮ ਦਾ ਸੰਚਾਲਨ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ੍ਰ. ਸੁਖਮਿੰਦਰ ਸਿੰਘ ਰੇਖੀ ਵੱਲੋਂ ਕੀਤਾ ਗਿਆ।

ਸ੍ਰ. ਸੁਖਮਿੰਦਰ ਸਿੰਘ ਰੇਖੀ ਨੇ ਦੱਸਿਆ ਕਿ ਲੀਡ ਬੈਂਕ ਤੋਂ ਨਰੇਸ਼ ਕੁਮਾਰ ਨੇ ਘੜਾ ਨਿਰਮਾਤਾਵਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਵਿੱਤੀ ਸਹਾਇਤਾ ਬਾਰੇ ਜਾਗਰੂਕ ਕੀਤਾ ਅਤੇ ਜੀਰੋ ਬੈਲੈਂਸ ਵਾਲੇ ਬੈਂਕ ਖਾਤੇ ਜਿਹੜੇ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਜਰੀਏ ਖੋਲੇ ਜਾਂਦੇ ਹਨ, ਜਿਹਨ੍ਹਾਂ ਜਰੀਏ ਘੜਾ ਨਿਰਮਾਤਾ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਦਾ ਲਾਹਾ ਪ੍ਰਾਪਤ ਕਰ ਸਕਦੇ ਹਨ ਨੂੰ ਖੁਲਵਾਉਣ ਦੇ ਤਰੀਕੇ ਬਾਰੇ ਵਿਸਥਾਰ ਨਾਲ ਸਮਝਾਇਆ। ਇਸ ਪ੍ਰੋਗਰਾਮ ਵਿੱਚ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ, ਪੰਜਾਬ ਸਰਕਾਰ, ਕੇ.ਵੀ.ਆਈ.ਸੀ., ਕੇ.ਵੀ.ਆਈ.ਬੀ., ਡੀ.ਆਈ.ਸੀ. ਵਿੱਚ ਬਹੁਤ ਸਾਰੀਆਂ ਸਕੀਮਾਂ ਹਨ ਜਿੰਨ੍ਹਾਂ ਦਾ ਲੋੜਵੰਦ ਕੁਸ਼ਲ ਲਾਭਪਾਤਰੀਆਂ ਵੱਲੋਂ ਲਾਭ ਲਿਆ ਜਾ ਸਕਦਾ ਹੈ, ਦੀ ਜਾਗਰੂਕਤਾ ਫੈਲਾਉਣ ਲਈ ਹੀ ਅੱਜ ਦਾ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਉਤਪੱਤੀ ਸਕੀਮ ਤਹਿਤ ਪਰਜਾਪਤ ਜਾਤੀ ਦੇ ਲੋਕਾਂ ਨੂੰ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ ਜਿੰਨ੍ਹਾਂ ਦੀ ਮੱਦਦ ਨਾਲ ਉਹ ਆਪਣੇ ਕੰਮ ਨੂੰ ਹੋਰ ਤੇਜ਼ੀ ਅਤੇ ਕੁਸ਼ਲਤਾ ਨਾਲ ਕਰਨ ਦੇ ਸਮਰੱਥ ਹੋਣਗੇ। ਉਨ੍ਹਾਂ ਕਿਹਾ ਕਿ ਘੁਮਾਰ ਸ਼ਸ਼ਕਤੀਕਰਨ ਸਕੀਮ ਤਹਿਤ ਮਸ਼ੀਨਰੀ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ ਜਿਸ ਬਾਰੇ ਵੀ ਜਾਗਰੂਕਤਾ ਫੈਲਾਈ ਗਈ। ਸਫੁਰਤੀ ਸਕੀਮ ਤਹਿਤ 4 ਤੋਂ 5 ਕਰੋੜ ਤੱਕ ਦੀ ਵਿੱਤੀ ਮੱਦਦ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ ਜਿਸ ਨਾਲ ਘੜਾ ਨਿਰਾਮਾਤਾਵਾਂ ਦੇ 400 ਤੋਂ 500 ਪਰਿਵਾਰਾਂ ਦਾ ਰੋਜ਼ਗਾਰ ਬਹੁਤ ਹੀ ਵਧੀਆ ਢੰਗ ਨਾਲ ਚਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਇਹ ਕੁਸ਼ਲ ਕਾਮੇ ਆਪਣੇ ਬਣਾਏ ਹੋਏ ਬਰਤਨਾਂ ਨੂੰ ਸੂਬਾ ਪੱਧਰੀ, ਦੇਸ਼ ਪੱਧਰੀ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਤੱਕ ਵੇਚਣ ਦੇ ਕਾਬਿਲ ਬਣਨਗੇ। ਇਸ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਕੇ.ਵੀ.ਆਈ.ਸੀ. ਸੀਨੀਅਰ ਅਧਿਕਾਰੀ ਏ.ਐਸ. ਮਲਿਕ, ਡੀ.ਸੀ.ਓ. ਕੇ.ਵੀ.ਆਈ.ਸੀ. ਸੂਰਤ ਸਿੰਘ, ਮੈਨੇਜਰ ਐਨ.ਐਸ.ਆਈ.ਸੀ. (ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ) ਸਨਕ ਦਾਸ, ਮੈਨੇਜਰ ਐਨ.ਐਸ.ਆਈ.ਸੀ. ਰਾਹੁਲ ਸੈਨੀ, ਡਿਪਟੀ ਮੈਨੇਜਰ ਐਨ.ਐਸ.ਆਈ.ਸੀ. ਸੌਰਵ ਸ਼ਰਮਾ, ਡਿਪਟੀ ਮੈੈਨੇਜਰ ਐਨ.ਐਸ.ਆਈ.ਸੀ. ਸੰਜੀਵ ਕੁਮਾਰ, ਡੀ.ਡੀ.ਐਮ. ਨਾਬਾਰਡ ਰਾਸ਼ੀਦ ਲੇਖੀ, ਲੀਡ ਜ਼ਿਲ੍ਹਾ ਮੈਨੇਜਰ ਮੋਗਾ ਸਰਿਤਾ ਜੈਸਵਾਲ, ਡਾਇਰੈਕਟਰ ਆਰਸੇਟੀ ਗੌਰਵ ਕੁਮਾਰ ਸ਼ਾਮਿਲ ਸਨ।

LEAVE A REPLY

Please enter your comment!
Please enter your name here