ਲੋਕ ਸਾਹਿਤ ਅਕਾਦਮੀ ਵਲੋ ਲੋਹੜੀ ਸਮਾਗਮ ਮੋਕੇ ਕੀਤਾ ਕਈ ਸ਼ਖ਼ਸ਼ਿਅਤਾਂ ਨੂੰ ਸਨਮਾਨਤ

0
18
ਲੋਕ ਸਾਹਿਤ ਅਕਾਦਮੀ ਵਲੋ ਲੋਹੜੀ ਸਮਾਗਮ ਮੋਕੇ ਕੀਤਾ ਕਈ ਸ਼ਖ਼ਸ਼ਿਅਤਾਂ ਨੂੰ ਸਨਮਾਨਤ

PLCTV:-


ਮੋਗਾ, 13 ਜਨਵਰੀ (ਅਮਜਦ ਖ਼ਾਨ/ਅਜਮੇਰ ਕਾਲੜਾ),(PLCTV):- ਲੋਕ ਸਾਹਿਤ ਅਕਾਦਮੀ ਮੋਗਾ ਵਲੋ ਰੋਡੇ ਗਰੁੱਪ ਆਫ ਅੇਗਰੀਕਲਚਰ ਪਰੋਡਕਟਸ ਘੱਲ ਕਲਾਂ ਵਿਖੇ ਪ੍ਰਭਾਵਸਾਲੀ ਢੰਗ ਨਾਲ ਲੋਹੜੀ ਦਾ ਤਿਉਹਾਰ ਮਨਾਇਆ, ਜਿਸ ਵਿਚ ਵਧੇਰੇ ਸਮੂਲੀਅਤ ਸਾਹਿਤਕਾਰਾਂ ਤੇ ਲੇਖਿਕਾਂ ਦੀ ਸੀ। ਇਸ ਲੋਹੜੀ ਸਮਾਗਮ ਵਿੱਚ ਸੰਤ ਗੁਰਮੀਤ ਸਿੰਘ ਖੋਸਾਕੋਟਲਾ,ਬਲਜਿੰਦਰ ਸਿੰਘ ਭੁੱਲਰ ਡੀਐਸਪੀ, ਉਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਡਾ.ਸੁਰਜੀਤ ਬਰਾੜ, ਗੁਰਬਚਨ ਸਿੰਘ ਚਿੰਤਕ (ਕੈਨੇਡਾ), ਨਿਰਭੈ ਸਿੰਘ ਰੋਡੇ (ਯੂਐਸਏ),ਪ੍ਰਵੀਨ ਗਰਗ, ਡਾ. ਵਰਿੰਦਰ ਕੌਰ, ਲੋਕ ਸਾਹਿਤ ਅਕਾਦਮੀ ਦੇ ਪ੍ਰਧਾਨ ਗੁਰਚਰਨ ਸਿੰਘ ਸੰਘਾ, ਜਨਰਲ ਸਕੱਤਰ ਬੇਅੰਤ ਕੌਰ ਗਿੱਲ, ਜਨਰਲ ਸਕੱਤਰ ਆਦਿ ਸਾਮਲ ਸਨ। ਸਮਾਗਮ ਵਿਚ ਗੁਰਦੇਵ ਸਿੰਘ ਦਰਦੀ, ਡਾ ਸਰਬਜੀਤ ਕੌਰ ਬਰਾੜ, ਮਾਸਟਰ ਪ੍ਰੇਮ, ਚਰਨਜੀਤ ਸਲੀਣਾ,ਨਰਿੰਦਰ ਰੋਹੀ, ਗੁਰਬਚਨ ਸਿੰਘ ਚਿੰਤਕ(ਕੈਨੇਡਾ), ਅਵਤਾਰ ਸਿੰਘ ਅਤੇ ਅਸ਼ੋਕ ਚਟਾਨੀ ਨੇ ਆਪਣੀਆਂ ਆਪਣੀਆਂ ਰਚਨਾਵਾਂ/ਗੀ /ਕਵਿਤਾਵਾਂ ਪੇਸ਼ ਕੀਤੀਆਂ।

ਸੰਤ ਗੁਰਮੀਤ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਗੁਰਮਿਤ ਅਨੁਸਾਰ ਸਾਹਿਤਕਾਰਾਂ/ਲੇਖਿਕਾਂ ਦਾ ਲੋਹੜੀ ਦੇ ਪ੍ਰੋਗਰਾਮ ਵਿੱਚ ਸਾਮਿਲ ਹੋਣਾ ਸ਼ੁਭ ਹੈ। ਉਹਨਾਂ ਲੋਹੜੀ ਦੀ ਵਧਾਈ ਦਿੰਦਿਆਂ ਕਿਹਾ ਕਿ ਸਮਾਜ ਵਿਚੋ ਨਫਰਤ ਖਤਮ ਹੋਵੇ ਤੇ ਆਪਸੀ ਪਿਆਰ ਵਧੇ। ਡਾ. ਕੁਲਦੀਪ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਸੁਚੇਤ ਕੀਤਾ ਕਿ ਭਵਿੱਖ ਆਉਣ ਵਾਲੀਆਂ ਸਮੱਸਿਆਵਾਂ ਤੋ ਬਚਣ ਲਈ ਸਾਨੂੰ ਇੱਕਠੇ ਹੋਣ ਦੀ ਲੋੜ ਹੈ। ਗੁਰਚਰਨ ਸਿੰਘ ਸੰਘਾ ਪ੍ਰਧਾਨ ਲੋਕ ਸਾਹਿਤ ਅਕਾਦਮੀ ਨੇ ਵੀ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਮੋਗਾ ਦੀਆਂ ਸਾਰੀਆਂ ਸਾਹਿਤ ਸਭਾਵਾਂ ਨਾਲ ਮਿਲਕੇ ਭਵਿੱਖ ਵਿੱਚ ਅਜਿਹੇ ਸਮਾਗਮ ਕਰਵਾਏ ਜਾਣਗੇ। ਇਸ ਮੌਕੇ ਮੌਕੇ ਸੰਤ ਗੁਰਮੀਤ ਸਿੰਘ ਖੋਸਾਕੋਟਲਾ ਤੇ ਡਾ ਕੁਲਦੀਪ ਸਿੰਘ ਗਿੱਲ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਪੁਸਪਿੰਦਰ ਸਿੰਘ ਧਾਲੀਵਾਲ (ਪੱਪੀ), ਗਿਆਨ ਸਿੰਘ ਸਾਬਕਾ ਡੀਪੀਆਰਓ, ਪਰਮਜੋਤ ਸਿੰਘ, ਕੁਲਦੀਪ ਸਿੰਘ ਕਲਸੀ, ਮਾ. ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਰੋਡੇ, ਪੰਡਤ ਓਮ ਮੂਲ ਸੰਕਰ, ਅਵਤਾਰ ਸਿੰਘ, ਬੂਟਾ ਸਿੰਘ ਦਸਮੇਸ ਨਗਰ‘ ਪਿਰਥੀ ਸਿੰਘ, ਜੰਗੀਰ ਸਿੰਘ ਖੋਖਰ, ਚਰਨਜੀਤ ਕੌਰ ਰੋਡੇ ਨਗਰ ਕੌਂਸਲਰ ਆਦਿ ਸਾਮਲ ਹੋਏ। ਇਸ ਮੌਕੇ ਇੱਕਠੇ ਹੋਏ ਵਿਅਕਤੀਆਂ ਨੇ ਪਕੌੜੇ, ਮੂੰਗਫਲੀ ਤੇ ਘੁਲਾੜੀ ਦੇ ਗੁੜ ਦਾ ਖੂਬ ਅਨੰਦ ਮਾਣਿਆ। ਅਖੀਰ ਵਿਚ ਲੋਹੜੀ ਦਾ ਸਮਾਗਮ ਗਿੱਧੇ ਤੇ ਬੋਲੀਆਂ ਨਾਲ ਸਮਾਪਤ ਹੋਇਆ।

LEAVE A REPLY

Please enter your comment!
Please enter your name here