

ਮੋਗਾ, 13 ਜਨਵਰੀ (ਅਮਜਦ ਖ਼ਾਨ/ਬਿੱਟੂ ਗਰੋਵਰ),(PLCTV):- ਕਿਸਾਨ ਮਜਦੂਰ ਸੰਘਰਸ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਪਿਛਲੇ ਲੰਮੇ ਸਮੇਂ ਤੋਂ ਡੀ. ਸੀ ਦਫਤਰਾਂ ਤੇ ਟੋਲ ਪਲਾਜਿਆਂ ਤੇ ਲੱਗੇ ਪੱਕੇ ਮੋਰਚਿਆਂ ਤੇ ਅੱਜ ਲੋਹੜੀ ਦਾ ਤਿਉਹਾਰ ਵੱਖਰੇ ਰੂਪ ਵਿੱਚ ਮਨਾਇਆ ਗਿਆ। ਕਿਸਾਨਾਂ ਮਜਦੂਰਾਂ ਵੱਲੋਂ ਲੋਹੜੀ ਬਾਲ ਕੇ ਕਾਰਪੋਰੇਟ ਪੱਖੀ ਲਿਆਂਦੀਆਂ ਨੀਤੀਆਂ ਦੀਆਂ ਕਾਪੀਆਂ ਅੱਗ ਵਿੱਚ ਸਾੜਕੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਕਿਸਾਨਾਂ ਨੇ ਕਿਹਾ ਕੇ ਸਰਕਾਰਾਂ ਕਿਰਤੀ ਲੋਕਾਂ ਨੂੰ ਬਰਬਾਦ ਕਰਕੇ ਨਿੱਜੀ ਘਰਾਣਿਆਂ ਨੂੰ ਸਥਾਪਤ ਕਰਕੇ ਦੇਸ਼ ਦੇ ਕੁਦਰਤੀ ਸੋਮਿਆਂ ਤੇ ਕਬਜੇ ਕਰਵਾ ਰਹੀਆਂ ਹਨ ਦੇਸ਼ ਦੀ ਹਰ ਇੱਕ ਸੰਪਤੀ ਤੇ ਕਾਰਪੋਰੇਟ ਘਰਾਣਿਆਂ ਦਾ ਕਬਜਾ ਹੋ ਚੁੱਕਾ ਹੈ। ਲੋਹਾ ਕੋਲਾ ਸੋਨਾ ਚਾਂਦੀ ਰੇਤਾ ਸਮੇਤ ਜਿੰਨੀਆਂ ਵੀ ਕੁਦਰਤੀ ਖਾਣਾ ਹਨ ਉਹਨਾਂ ਤੇ ਵੀ ਉਕਤ ਚੰਦ ਘਰਾਣਿਆਂ ਦਾ ਕਬਜਾ ਹੈ।
ਇਹ ਸਭ ਸਰਕਾਰਾਂ ਦੀਆਂ ਮਾੜੀਆਂ ਨੀਯਤਾਂ ਤੇ ਨੀਤੀਆਂ ਕਾਰਣ ਹੈ ਕਿ ਰੋਜ ਮਰਾ ਦੀਆਂ ਵਸਤਾਂ ਪ੍ਰਾਈਵੇਟ ਹੱਥਾਂ ਵਿੱਚ ਹੋਣ ਕਰਕੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈਆਂ ਹਨ। ਸੂਬਾ ਆਗੂ ਰਾਣਾ ਰਣਬੀਰ ਸਿੰਘ ਨੇ ਕਿਹਾ ਕੇ ਕਿਸੇ ਵੀ ਕੀਮਤ ਦੇਸ਼ ਨੂੰ ਕਾਰਪੋਰੇਟਾਂ ਦੇ ਹੱਥਾਂ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ ਇਸ ਵਾਸਤੇ ਕਿੰਨੀ ਵੀ ਸਖਤ ਤੇ ਲੰਮੀ ਲੜ੍ਹਾਈ ਕਿਉਂ ਨਾ ਲੜਨੀ ਪਵੇ ਜਥੇਬੰਦੀ ਪਿੱਛੇ ਨਹੀਂ ਹਟੇਗੀ। ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕੇ ਨਸਲਾਂ ਫਸਲਾਂ ਹਵਾ ਪਾਣੀ ਨੂੰ ਬਚਾਉਣ ਲਈ ਸੰਘਰਸਾਂ ਵਿੱਚ ਕੁੱਦਣ ਤਾਂ ਜੋ ਦੇਸ ਵਿੱਚੋਂ ਸਾਮਰਾਜ ਖਤਮ ਕਰਕੇ ਸਮਾਜਵਾਦ ਲਿਆਂਦਾ ਜਾ ਸਕੇ । ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸ਼ਾਹਵਾਲਾ, ਸੁਖਦੇਵ ਸਿੰਘ ਤਲਵੰਡੀ ਭੰਗੇਰੀਆਂ,ਬਲਵੀਰ ਸਿੰਘ ਦਿਆਲ ਧੱਲੇਕੇ,ਸੂਰਤ ਸਿੰਘ ਜਰਨੈਲ ਸਿੰਘ ਰਣਜੋਧ ਸਿੰਘ ਮੋਗਾ,ਜਸਬੀਰ ਸਿੰਘ ਜਸਵੰਤਸਿੰਘ ਮਸੀਤਾਂ, ਬੁੱਧ ਸਿੰਘ ਚੀਮਾ, ਕਿੱਕਰ ਸਿੰਘ ਤਲਵੰਡੀ ਨੌ ਬਹਾਰ,ਬਲਜੀਤ ਸਿੰਘ ਪਿਆਰਾ ਸਿੰਘ ਲੋਹਗੜ੍ਹ, ਜਸਵੀਰ ਸਿੰਘ ਕੁਲਵਿੰਦਰ ਸਿੰਘ ਦੌਲੇਵਾਲਾ,ਨਿਸਾਨ ਸਿੰਘ ਸੈਦੇਸਾਹ,ਚਰਨਜੀਤ ਜੋਸਨ, ਕੁਲਵਿੰਦਰ ਸਿੰਘ ਫੌਜੀ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜਰ ਸਨ।
