
ਮੋਗਾ, 16 ਦਸੰਬਰ (ਅਮਜਦ ਖ਼ਾਨ),(PLCTV):- ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਅਤੇ ਸਿਵਲ ਸਰਜਨ ਡਾ.ਤਿ੍ਰਪਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਮੋਗਾ ਵਿੱਚ ਅੱਜ ਰਾਸ਼ਟਰੀ ਟੀ.ਬੀ ਖਾਤਮਾ ਪ੍ਰੋਗਰਾਮ ਅਧੀਨ ਵੱਖ-ਵੱਖ ਪਿੰਡਾਂ ਵਿੱਚ ਫੀਲਡ ਸਰਵੇ ਸ਼ੁਰੂ ਕਰਵਾਉਣ ਲਈ ਸਿਵਲ ਸਰਜਨ ਵੱਲੋਂ ਹਰੀ ਝੰਡੀ ਦਿੱਤੀ ਗਈ। ਇਸ ਮੌਕੇ ਟੀਮਾ ਅਤੇ ਜ਼ਿਲ੍ਹਾ ਟੀ.ਬੀ ਵਿਭਾਗ ਦਾ ਹੌਸਲਾ ਵਧਾਉਂਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਸਾਰੀਆਂ ਟੀਮਾਂ ਅਤੇ ਸਟਾਫ ਆਪਣਾ ਕੰਮ ਤਨਦਹੀ ਨਾਲ ਨਿਭਾਉਣ ਅਤੇ ਟੀ.ਬੀ ਨੂੰ ਖਤਮ ਕਰਨ ਵਿੱਚ ਯੋਗਦਾਨ ਪਾਉਣ। ਜ਼ਿਲ੍ਹਾ ਟੀ.ਬੀ ਅਫਸਰ, ਡਾ. ਗੌਰਵਪ੍ਰੀਤ ਸਿੰਘ ਸੋਢੀ ਵੱਲੋਂ ਦਸਿਆ ਗਿਆ ਕਿ ਇਹ ਸਰਵੇ ਪੂਰੇ ਪੰਜਾਬ ਵਿੱਚ ਸਭ ਤੋਂ ਪਹਿਲਾਂ ਜ਼ਿਲ੍ਹਾ ਮੋਗਾ ਵਿਖੇ ਸ਼ੁਰੂ ਕੀਤਾ ਗਿਆ ਹੈ।
ਇਹ ਸਰਵੇ ਟੀਮਾਂ ਦੁਆਰਾ ਘਰ ਘਰ ਜਾ ਕੇ ਕੀਤਾ ਜਾਣਾ ਹੈ। ਜ਼ਿਲ੍ਹੇ ਦੇ ਅੱਜ 5 ਪਿੰਡ (ਕੋਟ ਈਸੇ ਖਾਂ, ਚੜਿਕ, ਦੁੱਨੇਕੇ, ਸੁਖਾਨੰਦ ਅਤੇ ਲੈਪੋ) ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ। ਸਮੂਹ ਜ਼ਿਲ੍ਹਾ ਮੋਗਾ ਦੇ ਨਿਵਾਸਿਆ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਟੀ.ਬੀ ਦੇ ਖਾਤਮੇ ਵੱਲ ਨੂੰ ਚੁਕਿਆ ਗਿਆ ਇਹ ਕਦਮ ਲਾਹੇਮੰਦ ਸਾਬਿਤ ਹੋ ਸਕੇ। ਇਸ ਮੌਕੇ ਸਹਾਇਕ ਸਿਵਲ ਸਰਜਨ ਮੋਗਾ ਡਾ. ਦਵਿੰਦਰਪਾਲ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਿਪੂਦਮਨ ਕੌਰ, ਜ਼ਿਲ੍ਹਾ ਸਿਹਤ ਅਫਸਰ ਡਾ. ਰੂਪਿੰਦਰ ਕੌਰ, ਜ਼ਿਲ੍ਹਾ ਟੀਕਾਕਰਨ ਅਫਸਰ, ਜ਼ਿਲ੍ਹਾ ਟੀ.ਬੀ ਅਫਸਰ, ਮੈਡੀਕਲ ਅਫਸਰ ਡਾ. ਜਸਜੀਤ ਕੌਰ, ਫਾਰਮੇਸੀ ਅਫਸਰ ਵਿਜੈ ਧਵਨ, ਐਸ.ਟੀ.ਐਸ, ਵਿਪਨ ਕੁਮਾਰ, ਕਮਲਜੀਤ ਸਿੰਘ, ਵਰਿੰਦਰ ਕੁਮਾਰ, ਅਮਰਦੀਪ ਸਿੰਘ, ਜਸਵੀਰ ਸਿੰਘ ਐਲ.ਟੀ, ਅਤੇ ਹੋਰ ਸਮੂਹ ਟੀ.ਬੀ ਵਿਭਾਗ ਮੋਗਾ ਦਾ ਸਟਾਫ ਇਸ ਮੋਕੇ ਹਾਜ਼ਰ ਸਨ।
