ਡੀਸੀ ਦਫਤਰ ਅੱਗੇ ਲੱਗੇ ਪੱਕੇ ਮੋਰਚੇ ਦੌਰਾਨ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਅੱਜ ਕਿਸਾਨ ਜੱਥੇਬੰਦੀ ਵਲੋਂ ਮੋਦੀ ਤੇ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ

  0
  8
  ਡੀਸੀ ਦਫਤਰ ਅੱਗੇ ਲੱਗੇ ਪੱਕੇ ਮੋਰਚੇ ਦੌਰਾਨ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਅੱਜ ਕਿਸਾਨ ਜੱਥੇਬੰਦੀ ਵਲੋਂ ਮੋਦੀ ਤੇ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ

  PLCTV:-


  ਮੋਗਾ, 28 ਨਵੰਬਰ (ਅਮਜਦ ਖ਼ਾਨ),(PLCTV):- ਕਿਸਾਨ ਮਜਦੂਰ ਸੰਘਰਸ ਕਮੇਟੀ ਪੰਜਾਬ ਦੀ ਅਗਵਾਈ ਹੇਠ ਡੀ.ਸੀ. ਦਫਤਰ ਮੋਗਾ ’ਚ ਕਿਸਾਨਾਂ ਵਲੋਂ ਲਗਾਏ ਗਏ ਪੱਕੇ ਮੋਰਚੇ ਦੇ ਤੀਜੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਹੀਦੀ ਨੂੰ ਸਮਰਪਿਤ ਹੁੰਦਿਆਂ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਮਜਦੂਰਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦਾ ਪ੍ਰਣ ਕਰਦੇ ਹੋਏ ਆਪਣੇ ਹੱਕਾਂ ਲਈ ਹਰ ਕੁਰਬਾਨੀ ਦੇਣ ਦਾ ਅਹਿਦ ਕੀਤਾ, ਇਸ ਮੌਕੇ ਸੂਬਾ ਆਗੂ ਰਾਣਾ ਰਣਬੀਰ ਸਿੰਘ ਠੱਠਾ, ਜਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਾਹ ਵਾਲਾ, ਕੁਲਵੰਤ ਸਿੰਘ ਫੋਜੀ, ਜਿਲਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਧਰਮ ਸਿੰਘ ਵਾਲਾ ਨੇ ਕਿਹਾ ਕਿ ਨਸ਼ੇ, ਬੇਰੁਗਾਰੀ, ਖੇਤੀ ਸੈਕਟਰ ਨੂੰ ਠੀਕ ਟ੍ਰੈਕ ਤੇ ਲਿਆਉਣ ਲਈ ਸਰਕਾਰ ਕੋਲ ਕੋਈ ਰੋਡ ਮੈਪ ਨਹੀਂ ਹੈ ਪਰ ਇਸਦੇ ਬਾਵਜੂਦ ਸਰਕਾਰ ਸਮਾਂ ਮੰਗ ਰਹੀ ਹੈ ਜੋ ਕਿ ਗੈਰਤਾਰਕਿਕ ਗੱਲ ਹੈ।

  ਕਿਸਾਨ ਆਗੂਆਂ ਨੇ ਮੋਰਚੇ ਦੇ ਅਹਿਮ ਮੁੱਦੇ ਜਿਵੇਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਦੋਸੀਆਂ ਤੇ ਕਾਰਵਾਈ ਕੀਤੀ ਜਾਵੇ, ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ, ਸੰਸਾਰ ਬੈਂਕ ਦੁਆਰਾ ਲਾਏ ਜਾਣ ਵਾਲੇ ਸਾਰੇ ਪ੍ਰੋਜੈਕਟ ਰੱਦ ਕਰਨ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਖੇਤੀ ਵਿਭਿੰਨਤਾ, ਜੁਮਲਾ ਮੁਸ਼ਤਰਕਾ ਜਮੀਨਾਂ ਨੂੰ ਪੰਚਾਇਤੀ ਜਮੀਨਾਂ ਐਲਾਨਣ ਵਾਲਾ ਕਨੂੰਨ ਵਾਪਿਸ ਕਰਵਾਉਣ, ਸਾਰੀਆਂ ਫਸਲਾਂ ਤੇ ਐਮ.ਐਸ.ਪੀ. ਗਰੰਟੀ ਕਨੂੰਨ ਬਣਾਉਣ, ਡਾ. ਸਵਾਮੀਨਾਥਨ ਕਮਿਸਨ ਦੀ ਰਿਪੋਟ ਅਨੁਸਾਰ ਫਸਲਾਂ ਦੇ ਭਾਅ ਲੈਣ, ਕਿਸਾਨਾਂ ਤੇ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਮਾਈਕਰੋ-ਫਾਇਨਾਂਸ ਕੰਪਨੀਆਂ ਵੱਲੋਂ ਗਰੀਬ ਦੀ ਹੁੰਦੀ ਲੁੱਟ ਰੋਕਣ, ਕਾਰਪੋਰੇਟ ਜਗਤ ਵੱਲੋਂ ਫੈਕਟਰੀਆਂ ਰਹੀ ਪਾਣੀ ਦੀ ਦੁਰਵਰਤੋ ਕਰਕੇ ਉਸ ਨੂੰ ਦੂਸਤ ਕਰਨ, ਪ੍ਰਦੂਸ਼ਿਤ ਪਾਣੀ ਨੂੰ ਧਰਤੀ ਹੇਠ ਪਾਉਣਾ ਜਾਂ ਫਿਰ ਦਰਿਆਵਾਂ ਵਿੱਚ ਸੁੱਟਣਾ ਬੰਦ ਕਰਵਾਉਣਾ।

  ਬਰਸਾਤੀ ਪਾਣੀ ਨੂੰ ਧਰਤੀ ਹੇਠ ਰੀਚਾਰਜ ਕਰਨ ਲਈ ਪੋਲਿਸੀ ਬਣਾਉਣ ਤੇ ਉਸ ਤੇ ਕੰਮ ਕਰਨ, ਨਹਿਰੀ ਪਾਣੀ ਨੂੰ ਖੇਤੀ ਸੈਕਟਰ ਲਈ ਵਰਤਿਆ ਜਾਵੇ, ਦਿੱਲੀ ਤੇ ਪੰਜਾਬ ਪੱਧਰੀ ਮੋਰਚਿਆਂ ਦੇ ਸਹੀਦ ਪਰਿਵਾਰਾਂ ਨੂੰ ਮੁਆਵਜਾ ਅਤੇ ਨੌਕਰੀ ਦੇਣ( ਜੋ ਸਰਕਾਰ ਪਹਿਲਾਂ ਮੰਨ ਚੁੱਕੀ ਹੈ ਪਰ ਲਾਗੂ ਨਹੀਂ) ਕੇਰਲਾ ਪੈਟਰਨ ਤੇ ਸਬਜੀਆਂ ਤੇ ਐਮ ਐਸ ਪੀ ਗਰੰਟੀ ਕਨੂੰਨ ਬਣਾਉਣ, ਮਜਦੂਰਾਂ ਨੂੰ ਮਨਰੇਗਾ ਵਰਗੀਆਂ ਸਕੀਮਾਂ ਹੇਠ ਸਾਲ ਦੇ 365 ਦਿਨ ਰੁਜ਼ਗਾਰ ਦੇਣ, ਮਨਰੇਗਾ ਮਜਦੂਰਾਂ ਦੇ ਰੁਕੇ ਹੋਏ ਪੈਸੇ ਜਾਰੀ ਕਰਨ, ਸੰਪੂਰਨ ਨਸਾ ਮੁਕਤੀ , ਤਾਰ ਪਾਰਲੀਆ ਜਮੀਨਾ ਦਾ ਮੁਆਵਜਾ ,ਰੇਤ ਬਜਰੀ ਦੇ ਵੱਧ ਰਹੇ ਭਾਅ ਤੇ ਲਗਾਮ ਕੱਸਣ ਲਈ ਕਿਹਾ। ਇਸ ਮੌਕੇ ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕਿ ਕੱਲ ਨੂੰ ਮੋਗਾ ਦੇ ਮੇਨ ਰੋਡ ਤੇ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕਕੇ ਰੋਸ ਮੁਜਾਹਰੇ ਕੀਤੇ ਜਾਣਗੇ। ਇਸ ਮੌਕੇ ਸੀਨੀਅਰ ਆਗੂ ਸੁਖਮੰਦਰ ਸਿੰਘ ਕਿਸਨਪੁਰਾ, ਗੁਰਮੇਲ ਸਿੰਘ ਲੋਹਗੜ੍ਹ, ਗੁਰਮੇਜ ਸਿੰਘ ਦਾਨੇ ਵਾਲਾ, ਸੁਖਦੇਵ ਸਿੰਘ ਤਲਵੰਡੀ ਭੰਗੇਰੀਆ, ਸੁਰਜਨ ਸਿੰਘ, ਦਿਆਲ ਸਿੰਘ ਧੱਲੇਕੇ, ਕਪੂਰ ਸਿੰਘ ਕੰਬੋਜ, ਬਲਦੇਵ ਸਿੰਘ ਢਿੱਲੋਂ, ਗੁਰਚਰਨ ਭਿੰਡਰ, ਕੁਲਵਿੰਦਰ ਸਿੰਘ ਫੋਜੀ, ਬਲਜੀਤ ਸਿੰਘ, ਜਗਰੂਪ ਸਿੰਘ ਰੰਡਿਆਲਾ, ਆਦਿ ਵੱਡੀ ਗਿਣਤੀ ਵਿੱਚ ਕਿਸਾਨ ਮਜਦੂਰ ਹਾਜਰ ਸਨ।

  LEAVE A REPLY

  Please enter your comment!
  Please enter your name here