
Patiala,(PLCTV):- ਪਟਿਆਲਾ (Patiala) ਦੇ ਘਨੌਰ ਇਲਾਕੇ ਵਿਚ ਇਕ ਬੈਂਕ ਵਿਚ ਲੁੱਟ ਦੀ ਖਬਰ ਮਿਲੀ ਹੈ,ਲੁਟੇਰਿਆਂ ਨੇ ਸੋਮਵਾਰ ਨੂੰ ਬਾਅਦ ਦੁਪਹਿਰ 3 ਤੋਂ 4 ਵਜੇ ਦੇ ਵਿਚ ਯੂਕੋ ਬੈਂਕ ਨੂੰ ਨਿਸ਼ਾਨਾ ਬਣਾਇਆ ਹੈ,ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ 18 ਲੱਖ ਰੁਪਏ ਦੀ ਲੁੱਟ ਦੱਸੀ ਜਾ ਰਹੀ ਹੈ,ਲੁਟੇਰੇ ਜਾਂਦੇ-ਜਾਂਦੇ ਬੈਂਕ ਵਿਚ ਪਹੁੰਚੇ ਇਕ ਗਾਹਕ ਦੀ ਬੇੁਲੇਟ ਮੋਟਰਸਾਈਕਲ ਵੀ ਨਾਲ ਲੈ ਗਏ ਹਨ,ਵਾਰਦਾਤ ਦੇ ਬਾਅਦ ਬੈਂਕ ਦੇ ਅੰਦਰ ਤੇ ਆਸ-ਪਾਸ ਦੇ ਇਲਾਕੇ ਵਿਚ ਦਹਿਸ਼ਤ ਫੈਲ ਗਈ ਹੈ,ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਤੇ ਐੱਸਪੀ ਡੀ ਹਰਵੀਰ ਅਟਵਾਲ (SP D Harveer Atwal) ਮੌਕੇ ‘ਤੇ ਪਹੁੰਚ ਗਏ ਹਨ,ਪੁਲਿਸ (Police) ਨੇ ਜਾਂਚ ਸ਼ੁਰੂ ਕਰ ਦਿੱਤੇ ਹਨ,ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਲੁੱਟ ਦੀ ਵਾਰਦਾਤ ਵਿਚ ਕਿੰਨੇ ਲੁਟੇਰੇ ਸ਼ਾਮਲ ਸੀ,ਘਟਨਾ ਨੂੰ ਲੈ ਕੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
