ਦੰਦਾਂ ਦੀ ਸਮੱਸਿਆ ਨੂੰ ਅਣਗੋਲਾਂ ਨਹੀਂ ਕਰਨਾ ਚਾਹੀਦਾ : ਡਾ. ਗੋਤਮਬੀਰ ਸੋਢੀ

0
3
ਦੰਦਾਂ ਦੀ ਸਮੱਸਿਆ ਨੂੰ ਅਣਗੋਲਾਂ ਨਹੀਂ ਕਰਨਾ ਚਾਹੀਦਾ : ਡਾ. ਗੋਤਮਬੀਰ ਸੋਢੀ

PLCTV:-


ਮੋਗਾ, 24 ਨਵੰਬਰ (ਅਮਜਦ ਖ਼ਾਨ),(PLCTV):- ਸਥਾਨਕ ਸਰਕਾਰੀ ਹਸਪਤਾਲ ਮੋਗਾ ਵਿਖੇ ਦੰਦਾਂ ਦੀਆਂ ਬਿਮਾਰੀਆਂ ਸਬੰਧੀ ਲਗਾਏ ਗਏ 15 ਰੋਜ਼ਾ ਚੈਕਅੱਪ ਕੈਂਪ ਦੇ ਅੱਜ 11ਵੇਂ ਦਿਨ ਵੱਡੀ ਗਿਣਤੀ ਵਿਚ ਆਏ ਮਰੀਜ਼ਾਂ ਦਾ ਚੈਕਅੱਪ ਡਾ. ਗੋਤਮਬੀਰ ਸਿੰਘ ਸੋਢੀ ਵਲੋਂ ਕੀਤਾ ਗਿਆ। ਇਸ ਦੌਰਾਨ ਡਾ. ਸੋਢੀ ਨੇ ਗੱਲਬਾਤ ਕਰਦਿਆ ਦੱਸਿਆ ਕਿ ਸੂਬਾ ਸਰਕਾਰ ਵਲੋਂ ਦੰਦਾਂ ਦੀਆਂ ਬਿਮਾਰੀਆਂ ਸਬੰਧੀ ਇਹ 15 ਰੋਜ਼ਾਂ ਚੈਕਅੱਪ ਕੈਂਪ ਲਗਾਇਆ ਜਾਂਦਾ ਹੈ ਜਿਸ ਦੌਰਾਨ ਮਰੀਜਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਚੈਕ ਕੀਤਾ ਜਾਂਦਾ ਹੈ ਤੇ ਸਬੰਧਤ ਦਵਾਇਆਂ ਵੀ ਸਰਕਾਰੀ ਹਸਪਤਾਲ ਵਿਚੋਂ ਹੀ ਜਿਆਦਾਤਰ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਤਕਰੀਬਨ 800 ਦੇ ਕਰੀਬ ਮਰੀਜ਼ਾਂ ਨੂੰ ਚੈਕ ਕੀਤਾ ਜਾ ਚੁੱਕਾ ਹੈ ਅਤੇ 36 ਦੇ ਕਰੀਬ ਜਬਾੜਿਆ ਦੇ ਨਾਪ ਵੀ ਲਏ ਗਏ ਜੋ ਕਿ ਕੈਂਪ ਦੇ ਆਖ਼ਰੀ ਦਿਨ ਮੰਗਲਵਾਰ ਨੂੰ ਲਗਾਏ ਜਾਣਗੇ। ਡਾ. ਗੋਤਮਬੀਰ ਸਿੰਘ ਸੋਢੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਜੇਕਰ ਦੰਦਾਂ ਸਬੰਧੀ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਅਣਗੋਲਾਂ ਨਹੀਂ ਕਰਨਾ ਚਾਹੀਦਾ ਸਗੋਂ ਆਪਣੇ ਡਾਕਟਰ ਸਾਹਿਬਾਨ ਨੂੰ ਜ਼ੁਰੂਰ ਦਿਖਾਉਣਾ ਜ਼ਰੂਰੀ ਹੈ। ਸਾਨੂੰ ਸਾਰੀਆਂ ਨੂੰ ਆਪਣੇ ਦੰਦਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਜਿਆਦਾਤਰ ਦੰਦਾਂ ਦੀਆ ਬਿਮਾਰੀਆ ਨੂੰ ਅਸੀ ਨਜਰ ਅੰਦਾਜ ਕਰ ਦਿੰਦੇ ਹਾਂ ਪਰ ਇਸ ਨੂੰ ਗੰਭੀਰਤਾ ਨਾਲ ਇਲਾਜ ਕਰਵਾਉਣ ਦੀ ਜਰੂਰਤ ਹੁੰਦੀ ਹੈ। ਇਸ ਮੌਕੇ ਡਾ. ਸਮਰਪ੍ਰੀਤ ਕੌਰ ਸੋਢੀ, ਡਾ. ਜਸਲੀਨ ਕੌਰ ਅਤੇ ਸਟਾਫ਼ ਮੈਂਬਰ ਜਸਵੀਰ ਕੌਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here