

ਮੋਗਾ, 24 ਨਵੰਬਰ (ਅਮਜਦ ਖ਼ਾਨ),(PLCTV):- ਭਾਰਤੀ ਕਿਸਾਨ ਯੂਨੀਅਨ ਕਾਦੀਆਂ (ਰਜਿ) ਦੀ ਮੀਟਿੰਗ ਸਥਾਨਕ ਨੇਚਰ ਪਾਰਕ ਵਿਖੇ ਕੀਤੀ ਗਈ ਜਿਸ ਵਿੱਚ ਤਿੰਨ ਮੈਂਬਰੀ ਕਮੇਟੀ ਜਸਵੰਤ ਸਿੰਘ ਪੰਡੋਰੀ, ਰਸ਼ਪਾਲ ਸਿੰਘ ਪਟਵਾਰੀ ਅਤੇ ਮੁਕੰਦ ਕਮਲ ਤੋਂ ਇਲਾਵਾ ਨਿਰਮਲ ਸਿੰਘ ਮਾਣੂੰਕੇ ਵੀ ਸ਼ਾਮਲ ਸਨ। ਜਿਸ ਵਿੱਚ ਵੱਖ-2 ਬਲਾਕਾਂ ਨੂੰ ਚੰਡੀਗੜ੍ਹ ਜਾਣ ਸਬੰਧੀ ਜਾਣਕਾਰੀ ਦਿੱਤੀ ਗਈ। ਮੋਗਾ ਜਿਲ੍ਹੇ ਤੋਂ ਲੱਗਭਗ 150 ਕਿਸਾਨਾਂ ਦਾ ਜੱਥਾ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉਪੱਰ ਚੰਡੀਗੜ੍ਹ ਗਵਰਨਰ ਨੂੰ ਮੈਮੋਰੈਂਡਮ ਦੇਣ ਵਾਸਤੇ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਮੰਗ ਪੱਤਰ ਰਾਹੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਨਹੀਂ ਤਾਂ ਮਜਬੂਰਨ ਕਿਸਾਨ ਫਿਰ ਸੜਕਾਂ ਤੇ ਆਉਣ ਲਈ ਮਜਬੂਰ ਹੋਣਗੇ। ਮੀਟਿੰਗ ਦੇ ਅਖੀਰ ਵਿੱਚ ਤਿੰਨ ਮੈਂਬਰੀ ਕਮੇਟੀ ਵੱਲੋਂ ਗੁਲਜਾਰ ਸਿੰਘ ਘੱਲਕਲਾਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਲਾਭ ਸਿੰਘ ਮਾਣੂੰਕੇ ਜੋ ਪਿਛਲੇ ਸਮਾਂ ਤੋਂ ਯੂਨੀਅਨ ਪ੍ਰਤੀ ਆਪ ਹੁੱਦਰੀਆਂ ਕਰ ਰਿਹਾ ਹੈ। ਗੈਰ-ਸੰਵਿਧਾਨਕ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ ਉਸ ਨੂੰ ਉਸਦੇ ਸਪੱਸ਼ਟੀਕਰਨ ਆਉਣ ਤੱਕ ਸਸਪੈਂਡ ਕੀਤਾ ਜਾਂਦਾ ਹੈ। ਮੀਟਿੰਗ ਵਿੱਚ ਪਾਲ ਸਿੰਘ ਘਲੱਕਲਾਂ,ਗੁਰਮੀਤ ਸਿੰਘ, ਵਕੀਲ ਸਿੰਘ, ਕੁਲਵੰਤ ਸਿੰਘ ਮਾਣੂੰਕੇ, ਭੋਲਾ ਸਿੰਘ, ਗੁਰਮੇਲ ਸਿੰਘ ਡਰੋਲੀ ਸ਼ਾਮਿਲ ਸਨ।
