ਜੇਲ੍ਹਾਂ ਦੇ ਅੰਦਰ ਗੈਰ ਕਾਨੂੰਨੀ ਵਸਤਾਂ ਨੂੰ ਲਿਜਾਣ ਆਦਿ ਉੱਤੇ ਪਾਬੰਦੀ

0
7
ਜੇਲ੍ਹਾਂ ਦੇ ਅੰਦਰ ਗੈਰ ਕਾਨੂੰਨੀ ਵਸਤਾਂ ਨੂੰ ਲਿਜਾਣ ਆਦਿ ਉੱਤੇ ਪਾਬੰਦੀ

PLCTV:-

ਮੋਗਾ, 22 ਨਵੰਬਰ (ਅਮਜਦ ਖ਼ਾਨ),(PLCTV):- ਸ਼੍ਰੀ ਸੁਭਾਸ਼ ਚੰਦਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਮੋਗਾ ਨੇ ਸੀ. ਆਰ. ਪੀ.ਸੀ. ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜੇਲ੍ਹਾਂ ਦੇ ਅੰਦਰ ਗੈਰ ਕਾਨੂੰਨੀ ਵਸਤਾਂ ਨੂੰ ਲਿਜਾਣ ਆਦਿ ਉੱਤੇ ਪਾਬੰਦੀ ਲਗਾ ਦਿੱਤੀ ਹੈ। ਜਾਰੀ ਹੁਕਮਾਂ ਵਿੱਚ ਉਹਨਾਂ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਵਿਅਕਤੀ ਦੁਆਰਾ ਜਾਂ ਕਿਸੇ ਵੀ ਤਰੀਕੇ ਨਾਲ ਜਾਂ ਕਿਸੇ ਵੀ ਯੰਤਰ ਦੀ ਵਰਤੋਂ ਦੁਆਰਾ ਜਾਂ ਕਿਸੇ ਵੀ ਵਿਅਕਤੀ ਨੂੰ ਜੇਲ੍ਹ ਦੇ ਅੰਦਰ ਸਿੱਧੇ ਜਾਂ ਅਸਿੱਧੇ ਤੌਰ ’ਤੇ ਜਾਂ ਕਿਸੇ ਵੀ ਵਿਅਕਤੀ ਨੂੰ ਆਪਣੇ ਕਬਜ਼ੇ ਵਿਚ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜਾਂ ਅੰਦਰ ਲਿਜਾਣ ਜਾਂ ਦਾਖਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਲ੍ਹ ਵਿੱਚ ਕੋਈ ਵੀ ਵਸਤੂ ਜਾਂ ਚੀਜ਼ ਜਾਂ ਪਦਾਰਥ ਜੋ ਪੰਜਾਬ ਜੇਲ੍ਹ ਨਿਯਮ, 2022 ਜਾਂ ਕਿਸੇ ਹੋਰ ਕਾਨੂੰਨ ਅਧੀਨ ਕਾਨੂੰਨੀ ਤੌਰ ’ਤੇ ਵੈਧ, ਲਾਗੂ ਨਹੀਂ ਹੈ, ਲਿਜਾਣ ਦੀ ਮਨਾਹੀ ਹੈ। ਇਹਨਾਂ ਵਸਤਾਂ ਵਿਚ ਬਿਜਲਈ ਉਪਕਰਨ, ਮੋਬਾਈਲ ਆਦਿ, ਖਾਣ ਪੀਣ ਦਾ ਸਮਾਨ, ਕੋਈ ਵੀ ਨਸ਼ੀਲੀ ਵਸਤ,ਬੇਲੋੜਾ ਕੱਪੜਾ ਜਾਂ ਹੋਰ ਸਮੱਗਰੀ ਆਦਿਕ ਸ਼ਾਮਿਲ ਹਨ। ਇਹ ਪਾਬੰਧੀ 31 ਦਸੰਬਰ,2022 ਤੱਕ ਲਾਗੂ ਰਹੇਗੀ।

LEAVE A REPLY

Please enter your comment!
Please enter your name here