ਮਹਿੰਦਰ ਸਾਥੀ ਦੀ ਯਾਦ ‘ਚ ਰਾਜ ਪੱਧਰ ਦਾ ਕਵੀ ਦਰਬਾਰ ਸਨਮਾਨ ਸਮਾਰੋਹ ਕਰਵਾਇਆ

0
10
ਮਹਿੰਦਰ ਸਾਥੀ ਦੀ ਯਾਦ ‘ਚ ਰਾਜ ਪੱਧਰ ਦਾ ਕਵੀ ਦਰਬਾਰ ਸਨਮਾਨ ਸਮਾਰੋਹ ਕਰਵਾਇਆ

PLCTV:-


ਮੋਗਾ, 21 ਨਵੰਬਰ (ਅਮਜਦ ਖ਼ਾਨ),(PLCTV):-
‘ਮਹਿੰਦਰ ਸਾਥੀ ਲੋਕਾਂ ਦਾ ਸ਼ਾਇਰ ਸੀ, ਉਸਨੇ ਨਿੱਜੀ ਲਾਭ ਲੈਣ ਦੀ ਖਾਤਰ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ। ਉਹ ਆਵਾਮ ਦੀ ਆਵਾਜ਼ ਬਣਿਆ, ਇਸੇ ਕਰਕੇ ਉਸਦੀ ਸ਼ਾਇਰੀ ਬੜੇ ਲੰਮੇ ਸਮੇ ਤੱਕ ਲੋਕਾਂ ਦੇ ਦਿਲਾਂ ਅੰਦਰ ਜਿਉਂਦੀ ਰਹੇਗੀ ‘ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਜਨਰਲ ਸਕੱਤਰ ਤੇ ਉੱਘੇ ਸ਼ਾਇਰ ਡਾ ਲਖਵਿੰਦਰ ਜੌਹਲ ਨੇ ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ ਵਲੋਂ ਡੀ.ਐਮ.ਕਾਲਜ ਮੋਗਾ ਵਿਖੇ ਕਰਵਾਏ ਸ਼ਾਨਦਾਰ ਤੇ ਵਿਸ਼ਾਲ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਆਖੇ। ਇਸ ਮੌਕੇ ਪ੍ਰਧਾਨਗੀ ਮੰਡਲ ‘ਚ ਬਿਰਾਜਮਾਨ ਜਿਲ੍ਹਾ ਭਾਸ਼ਾ ਅਫਸਰ ਅਤੇ ਪੰਜਾਬ ਦੇ ਮਸ਼ਹੂਰ ਸ਼ਾਇਰ ਡਾ.ਅਜੀਤਪਾਲ ਸਿੰਘ ਨੇ ਕਿਹਾ ਕਿ ਸਾਥੀ ਵਰਗੇ ਪ੍ਰਤੀਬੱਧ ਸ਼ਾਇਰ ਦੀ ਯਾਦ ਨੂੰ ਜਿੰਦਾ ਰੱਖਣ ਲਈ ਮੰਚ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਨੀ ਬਣਦੀ ਹੈ।

ਮੰਚ ਦੇ ਪ੍ਰਧਾਨ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਆਏ ਹੋਏ ਸ਼ਾਇਰਾਂ, ਸਰੋਤਿਆਂ ਅਤੇ ਚਿੰਤਕਾਂ ਨੂੰ ਜੀ ਆਇਆਂ ਆਖਿਆ ਅਤੇ ਮੰਚ ਵਲੋਂ ਕੀਤੇ ਗਏ ਅਤੇ ਆਉਣ ਵਾਲੇ ਸਮੇ ‘ਚ ਕੀਤੇ ਜਾਣ ਵਾਲੇ ਕਾਰਜਾਂ ਦੀ ਜਾਣਕਾਰੀ ਦਿੱਤੀ। ਮੋਗੇ ਦੇ ਪ੍ਰਸਿੱਧ ਸਿੱਖਿਆ ਸ਼ਾਸ਼ਤਰੀ ਮਲਕੀਅਤ ਸਿੰਘ ਬਰਾੜ ਸੁਖਾਨੰਦ ਦੇ ਪਰਿਵਾਰ ਵਲੋਂ ਇਸ ਮੌਕੇ ‘ਤੇ ਪੰਜਾਬ ਦੇ ਦੋ ਨਾਮਵਰ ਸ਼ਾਇਰਾਂ ਅਨਿਲ ਆਦਮ ਅਤੇ ਸੱਤਿਆ ਪ੍ਰਕਾਸ਼ ਉੱਪਲ ਨੂੰ ਗਿਆਰਾਂ-ਗਿਆਰਾਂ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਅਨਿਲ ਆਦਮ ਬਾਰੇ ਸਨਮਾਨ ਪੱਤਰ ਸ਼ਾਇਰ ਧਾਮੀ ਗਿੱਲ ਅਤੇ ਸੱਤਿਆ ਪ੍ਰਕਾਸ਼ ਉੱਪਲ ਬਾਰੇ ਸਨਮਾਨ ਪੱਤਰ ਸੀਨੀਅਰ ਮੀਤ ਪ੍ਰਧਾਨ ਨਵਨੀਤ ਸਿੰਘ ਸੇਖਾ ਨੇ ਪੜਿ੍ਹਆ। ਗੁਰਦੀਪ ਲੋਪੋ ਮੀਤ ਪ੍ਰਧਾਨ, ਮੀਡੀਆ ਕੁਆਰਡੀਨੇਟਰ ਅਮਰ ਘੋਲੀਆ, ਖਜ਼ਾਨਚੀ ਗੁਰਪ੍ਰੀਤ ਧਰਮਕੋਟ, ਜਸਵਿੰਦਰ ਧਰਮਕੋਟ, ਹਰਵਿੰਦਰ ਬਿਲਾਸਪੁਰ,ਇਕਬਾਲ ਦੁਨੇਕੇ, ਦਿਲਬਾਗ ਬੁੱਕਣਵਾਲਾ, ਪ੍ਰਦੀਪ ਰੱਖਰਾ ਅਤੇ ਗੁਰਮੀਤ ਰੱਖਰਾ ਸਨਮਾਨ ਸਮਾਰੋਹ ਵਿਚ ਸ਼ਾਮਲ ਹੋਏ।

ਸਮਾਗਮ ਦੇ ਦੂਜੇ ਪੜਾਅ ‘ਚ ਮੰਚ ਸੰਚਾਲਨ ਕਰ ਰਹੇ ਜਨਰਲ ਸਕੱਤਰ ਤੇ ਸ਼ਾਇਰ ਰਣਜੀਤ ਸਰਾਂਵਾਲੀ ਨੇ ਸ਼ਾਇਰਾਂ ਨੂੰ ਬੜੇ ਕਲਾਤਮਿਕ ਢੰਗ ਨਾਲ ਪੇਸ਼ ਕੀਤਾ। ਕਵੀ ਦਰਬਾਰ ਦੀ ਸ਼ੁਰੂਆਤ ਲੁਧਿਆਣੇ ਤੋਂ ਆਏ ਸ਼ਾਇਰ ਮਨਦੀਪ ਲੁਧਿਆਣਾ ਦੀ ਮਿੱਠੀ ਤਰੰਨਮ ਨਾਲ ਹੋਈ। ਪੰਜਾਬ ਦੇ ਨਾਮਵਰ ਸ਼ਾਇਰਾਂ, ਗੁਰਤੇਜ ਕੋਹਾਰਵਾਲਾ, ਰਾਮ ਸਿੰਘ, ਕੁਲਵਿੰਦਰ ਬੱਛੋਆਣਾ (ਮਾਨਸਾ), ਬੂਟਾ ਸਿੰਘ ਚੌਹਾਨ (ਬਰਨਾਲਾ), ਸੁਰਿੰਦਰ ਸੁਨੜ ਅਤੇ ਸੁਰਿੰਦਰਪ੍ਰੀਤ ਘਣੀਆ (ਬਠਿੰਡਾ) ਦੇ ਕਲਾਤਮਿਕ ਸ਼ੇਅਰ ਸਰੋਤਿਆਂ ਦੇ ਧੁਰ ਅੰਦਰ ਤੱਕ ਲਹਿ ਗਏ। ਜਗਵਿੰਦਰ ਜੋਧਾ “ਗੋਰਖ ਤੇਰੇ ਮੱਠ ਦੀ ਅਜ਼ਮਤ, ਕਿੱਥੋਂ ਕਿੱਥੇ ਪਹੁੰਚ ਗਈ‘, ਗੁਰਦਿਆਲ ਰੌਸ਼ਨ‘ਪੌਣ ਜਿਹਾ ਵਾਦਕ ਨਾ ਕੋਈ ਦੁਨੀਆ ਵਿਚ’ ਅਤੇ ਜਨਾਬ ਜਸਪਾਲ ਘਈ ‘ਅੰਦਰ ਬਾਹਰ ਖੌਫ਼ ਉਗਾ ਕੇ ਕੀ ਲੈਣਾ ਸੀ’ ਨਾਲ ਕਵੀ ਦਰਬਾਰ ਨੂੰ ਯਾਦਗਾਰੀ ਬਣਾ ਗਏ।

ਪ੍ਰਸਿੱਧ ਫੋਟੋਗ੍ਰਾਫਰ ਰਾਵਿੰਦਰ ਰਵੀ ਵਲੋਂ ਲਾਈ ਫੋਟੋ ਪ੍ਰਦਰਸ਼ਨੀ,ਕੈਲੀਬਰ ਪ੍ਰਕਾਸ਼ਨ ਦੀ ਪੁਸਤਕ ਪ੍ਰਦਰਸ਼ਨੀ ਅਤੇ ਪਰਮਜੀਤ ਕੜਿਆਲ ਵਲੋਂ ਲਾਈ ਵਿਰਾਸਤੀ ਵਸਤਾਂ ਦੀ ਪ੍ਰਦਰਸ਼ਨੀ ਖਿਚ ਦਾ ਕੇਂਦਰ ਸਨ। ਅਮਰਪ੍ਰੀਤ ਕੌਰ ਸੰਘਾ, ਸਿਮਰਜੀਤ ਸਿੰਮੀ, ਪ੍ਰੋ ਕਰਮਜੀਤ ਧਰਮਕੋਟ, ਸੋਨੀਆ ਸਿਮਰ, ਸਰਬਜੀਤ ਕੌਰ ਮਾਹਲਾ,ਏਕਤਾ ਸਿੰਘ ਭੂਪਾਲ, ਕਮਲਜੀਤ ਕੌਰ ਨੇ ਆਏ ਮਹਿਮਾਨਾਂ ਨੂੰ ਪੁਸਤਕਾਂ ਤੇ ਰੂਪ ਕਰਨਸਿੱਧੂ ਨੇ ਬੂਟੇ ਭੇਟ ਕੀਤੇ। ਇਸ ਵਿਸ਼ਾਲ ਸਾਹਿਤਕ ਸਮਾਗਮ ਵਿਚ ਸ਼੍ਰੋਮਣੀ ਸਾਹਿਤਕਾਰ ਕੇ ਐਲ ਗਰਗ, ਫਰਾਂਸ ਤੋ ਅੰਜੂ ਪ੍ਰੋਬਸਟ, ਅਮਰੀਕਾ ਤੋਂ ਸਾਧੂ ਸਿੰਘ ਸੰਘਾ, ਪ੍ਰਸਿੱਧ ਆਰਟਿਸਟ ਪ੍ਰਤੀਕ (ਕਨੇਡਾ), ਹਾਕਮ ਧਾਲੀਵਾਲ(ਕਨੇਡਾ), ਹਰਮੀਤ ਵਿਦਿਆਰਥੀ, ਅਮਰਜੀਤ ਸਨੇਰ੍ਹਵੀ, ਗੁਰਮੇਲ ਬੌਡੇ, ਰਿੰਪੀ ਗਰੇਵਾਲ, ਲਾਲ ਸਿੰਘ ਸੁਲਹਾਣੀ, ਰਵੀ ਕਾਂਤ ਸ਼ੁਕਲਾ, ਕਹਾਣੀਕਾਰ ਜਸਬੀਰ ਕਲਸੀ, ਸੁਖਵਿੰਦਰ ਫਿਰੋਜ਼ਪੁਰ, ਰਾਜੀਵ ਖਿਆਲ, ਸੁਖਵਿੰਦਰ ਸਿੰਘ ਆਜ਼ਾਦ, ਪਿਆਰਾ ਸਿੰਘ ਚਹਿਲ, ਹਰਪ੍ਰੀਤ ਬਾਵਾ, ਹਰਪ੍ਰੀਤ ਮੋਗਾ, ਕਿਰਪਾਲ ਸਿੰਘ ਜੇ ਈ, ਨਰਿੰਦਰ ਰੋਹੀ, ਚੰਦਰ ਕੈਂਥ, ਨਛੱਤਰ ਪ੍ਰੇਮੀ, ਗੁਰਬਖਸ਼ ਕੋਟੀਆ, ਬਲਬੀਰ ਰਾਮੂਵਾਲੀਆ, ਗੁਰਪ੍ਰੀਤ ਸਿੱਧੂ ਬੰਬੀਹਾ, ਬਲਕਰਨ ਮੋਗਾ, ਨਰਿੰਦਰ ਫਿਰੋਜ਼ਪੁਰ, ਸੁਖਦੇਵ ਭੱਟੀ, ਬਲਵਿੰਦਰ ਮਿੱਠਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

LEAVE A REPLY

Please enter your comment!
Please enter your name here