ਪਤਨੀ ਦਾ ਕਤਲ ਕਰਕੇ ਵਿਅਕਤੀ ਆਪ ਹੀ ਪਹੁਚਿਆ ਥਾਣੇ

0
15
ਪਤਨੀ ਦਾ ਕਤਲ ਕਰਕੇ ਵਿਅਕਤੀ ਆਪ ਹੀ ਪਹੁਚਿਆ ਥਾਣੇ

PLCTV:-


ਮੋਗਾ, 21 ਨਵੰਬਰ (ਅਮਜਦ ਖ਼ਾਨ),(PLCTV):- ਸਥਾਨਕ ਚੱਕੀ ਵਾਲੀ ਗਲੀ ਵਿਚ ਬੀਤੀ ਰਾਤ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰਨ ਉਪਰੰਤ ਖ਼ੁਦ ਹੀ ਥਾਣੇ ਪਹੁੰਚ ਗਿਆ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦਾ ਪਤੀ ਗੋਲੀਆਂ ਅਤੇ ਨਸੇ ਕਰਨ ਦਾ ਆਦੀ ਸੀ ਜਿਸ ਕਰਕੇ ਆਏ ਦਿਨ ਘਰ ’ਚ ਲੜਾਈ ਝਗੜਾ ਰਹਿੰਦਾ ਸੀ। ਬੀਤੀ ਰਾਤ ਵੀ ਉਸ ਦਾ ਆਪਣੀ ਪਤਨੀ ਨਾਲ ਕਿਸੇ ਗੱਲੋਂ ਝਗੜਾ ਹੋ ਗਿਆ, ਝਗੜਾ ਇੰਨਾ ਵਧ ਗਿਆ ਕਿ ਨਸੇੜੀ ਪਤੀ ਪਰਮਜੀਤ ਸਿੰਘ ਨੇ ਪਹਿਲਾਂ ਆਪਣੀ ਪਤਨੀ ਉੱਪਰ ਦਾਤਰ ਨਾਲ ਵਾਰ ਕੀਤਾ ਅਤੇ ਜਦੋਂ ਦਾਤਰ ਟੁੱਟ ਗਿਆ ਤਾਂ ਉਸ ਨੇ ਰੋਟੀਆਂ ਬਣਾਉਣ ਵਾਲੇ ਤਵੇ ਨਾਲ ਸਿਰ ਤੇ 10 12 ਵਾਰ ਕੀਤੇ ਅਤੇ ਪਤੀ ਨੂੰ ਮਾਰ ਕੇ ਖੁਦ ਥਾਣੇ ਚਲਿਆ ਗਿਆ। ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਹਰ ਰੋਜ ਲੜਾਈ ਝਗੜਾ ਰਹਿੰਦਾ ਸੀ ਇਸ ਮੌਕੇ ਮਿ੍ਰਤਕ ਦੀ ਸੱਸ ਨੇ ਦੱਸਿਆ ਕਿ ਮੇਰਾ ਮੁੰਡਾ ਨਸ਼ੇ ਦਾ ਆਦੀ ਹੈ, ਜਿਸ ਕਾਰਨ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤੀ ਹੈ। ਇਸ ਘਟਨਾ ਦਾ ਪਤਾ ਲੱਗਦੇ ਹੀ ਥਾਣਾ ਮੁਖੀ ਦਲਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਅਤੇ ਲਾਸ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here