ਇਲੈਕਟ੍ਰੋਹੋਮਿਓਪੈਥਿਕ ਮੈਡੀਕਲ ਡਾਕਟਰਜ ਐਸੋਸੀਏਸ਼ਨ (ਰਜਿ) ਦੀ ਸੂਬਾ ਪੱਧਰੀ ਮੀਟਿੰਗ ਹੋਈ

0
29
ਇਲੈਕਟ੍ਰੋਹੋਮਿਓਪੈਥਿਕ ਮੈਡੀਕਲ ਡਾਕਟਰਜ ਐਸੋਸੀਏਸ਼ਨ (ਰਜਿ) ਦੀ ਸੂਬਾ ਪੱਧਰੀ ਮੀਟਿੰਗ ਹੋਈ

PLCTV:-


ਮੋਗਾ, 19 ਨਵੰਬਰ (ਅਮਜਦ ਖ਼ਾਨ),(PLCTV):- ਇਲੈਕਟ੍ਰੋਹੋਮਿਓਪੈਥਿਕ ਮੈਡੀਕਲ ਡਾਕਟਰਜ ਐਸੋਸੀਏਸ਼ਨ (ਰਜਿ) ਪੰਜਾਬ ਦੀ ਮਹੀਨਾਵਾਰ ਮੀਟਿੰਗ ਸਥਾਨਕ ਚੌਥਾ ਅੰਪਾਇਰ ਹੋਟਲ ਬੁੱਘੀਪੁਰਾ ਚੌਕ ਵਿੱਚ ਡਾ. ਜਗਮੋਹਨ ਸਿੰਘ ਧੂੜਕੋਟ ਦੀ ਪ੍ਰਧਾਨਗੀ ਵਿਚ ਹੋਈ। ਇਸ ਸਮੇਂ ਕੋਰ ਕਮੇਟੀ ਮੈਂਬਰ ਡਾ. ਸ਼ਿੰਦਰ ਸਿੰਘ ਕਲੇਰ ਨੇ ਮੀਟਿੰਗ ਵਿੱਚ ਪਹੁੰਚੇ ਹੋਏ ਡਾਕਟਰ ਸਾਹਿਬਾਨਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਦੱਸਿਆ ਕਿ ਇਲੈਕਟ੍ਰੋਹੋਮਿਓਪੈਥੀ ਬੁਰੇ ਪ੍ਰਭਾਵਾਂ ਤੋਂ ਰਹਿਤ ਹਰਬਲ ਇਲਾਜ ਪ੍ਰਣਾਲੀ ਹੈ। ਇਸ ਨਾਲ ਗੰਭੀਰ ਅਤੇ ਲਾਇਲਾਜ ਰੋਗਾਂ ਦਾ ਇਲਾਜ ਬਹੁਤ ਸੌਖਾ ਹੋ ਜਾਂਦਾ ਹੈ। ਉਨ੍ਹਾਂ ਨਿਉਰੋਲੋਜੀਕਲ ਡਿਸਆਰਡਰ ਰੋਗ ਦੇ ਕਾਰਨ ਨਿਸ਼ਾਨੀਆਂ ਅਤੇ ਇਲੈਕਟ੍ਰੋਹੋਮਿਓਪੈਥਿਕ ਇਲਾਜ ਦੱਸਿਆ। ਡਾ. ਜੇ. ਐਸ. ਖੋਖਰ ਨੇ ਸਪਾਈਨਲ ਕਾਰਡ ਬਾਰੇ ਜਾਣਕਾਰੀ ਦਿੱਤੀ।

ਡਾ. ਦਰਬਾਰਾ ਸਿੰਘ ਭੁੱਲਰ ਨੇ ਗੁਰਦੇ ਫੇਲ ਹੋਣ ਦੇ ਕਾਰਨ ਨਿਸ਼ਾਨੀਆਂ ਅਤੇ ਇਲੈਕਟ੍ਰੋਹੋਮਿਓਪੈਥਿਕ ਇਲਾਜ ਤੇ ਚਾਨਣਾ ਪਾਉਦਿਆਂ ਦੱਸਿਆ ਕਿ ਇਲੈਕਟ੍ਰੋਹੋਮਿਉਪੈਥਿਕ ਦਵਾਈਆਂ ਨਾਲ ਗੁਰਦੇ ਬਹੁਤ ਛੇਤੀ ਨਾਰਮਲ ਹੋ ਜਾਂਦੇ ਹਨ। ਡਾ. ਪਰਮਿੰਦਰ ਪਾਠਕ ਨੇ ਸੈਕਰੋਫਲੋਸੋ ਨੰਬਰ 11 ਮੈਡੀਸਨ ਬਾਰੇ ਜਾਨਕਾਰੀ ਸਾਂਝੀ ਕੀਤੀ, ਡਾ. ਮਨਪ੍ਰੀਤ ਸਿੰਘ ਸਿੱਧੂ ਨੇ
ਸਰਵਾਈਕਲ ਰੋਗ ਦੇ ਇਲਾਜ ਬਾਰੇ ਚਾਨਣਾ ਪਾਇਆ। ਡਾ. ਅਨਿਲ ਅਗਰਵਾਲ ਨੇ ਟਾਇਫਾਇਡ ਬੁਖਾਰ, ਡਾ. ਐੱਸ. ਕੇ. ਕਟਾਰੀਆ ਨੇ ਅਧਰੰਗ, ਡਾ. ਸਰਬਜੀਤ ਸਿੰਘ ਫਤਿਹਾਬਾਦ ਨੇ ਜੀ ਆਈ ਟੀ, ਡਾ. ਸ਼ਹਿਯਾਦ ਨੇ ਛਪਾਕੀ, ਡਾ. ਗੁਰਮੇਲ ਸਿੰਘ ਨੇ ਜੋੜਾਂ ਦੇ ਇਲਾਜ ਆਦਿ ਰੋਗਾਂ ਤੇ ਆਪਣਾ -ਆਪਣਾ ਇਲੈਕਟ੍ਰੋਹੋਮਿਓਪੈਥਿਕ ਤਜਰਬਾ ਸਾਂਝਾ ਕੀਤਾ। ਡਾ. ਜਗਜੀਤ ਸਿੰਘ ਗਿੱਲ ਨੇ ਹਰਿਆਣਾ, ਚੰਡੀਗੜ੍ਹ ਦਿੱਲੀ ਅਤੇ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਆਏ ਹੋਏ ਡਾਕਟਰ ਸਾਹਿਬਾਨਾਂ ਦਾ ਧੰਨਵਾਦ ਕੀਤਾ। ਜਿਨ੍ਹਾਂ ਵਿਚ ਸਹਾਇਕ ਕੈਸ਼ੀਅਰ ਡਾ. ਸੁਨੀਲ ਦੱਤ ਸ਼ਰਮਾ, ਡਾ. ਪਰਮਜੀਤ ਸਿੰਘ ਨੰਗਲ, ਡਾ. ਕਰਮਜੀਤ ਸਿੰਘ ਬੌਡੇ, ਡਾ. ਜਸਵੀਰ ਸ਼ਰਮਾ ਭਗਤਾ, ਡਾ. ਜਸਪਾਲ ਸਿੰਘ ਵਿਰਕ, ਡਾ. ਸੰਜੀਵ ਜੁਨੇਜਾ, ਡਾ. ਭਗਵੰਤ ਸਿੰਘ, ਡਾ. ਕੁਲਦੀਪ ਸਿੰਘ, ਡਾ. ਵਰਿੰਦਰ ਸਿੰਘ, ਡਾ. ਹਰਬੰਸ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here