‘ਆਪ’ ਦੀ ਸਰਕਾਰ ਆਉਣ ’ਤੇ, ਸੂਬੇ ਦੇ ਹਾਲਾਤ ਨਿੱਤ ਬੱਦ ਤੋਂ ਬੱਦਤਰ ਹੋਈ : ਸਾਬਕਾ ਵਿਧਾਇਕ ਡਾ. ਹਰਜੋਤ ਕਮਲ

0
15
‘ਆਪ’ ਦੀ ਸਰਕਾਰ ਆਉਣ ’ਤੇ, ਸੂਬੇ ਦੇ ਹਾਲਾਤ ਨਿੱਤ ਬੱਦ ਤੋਂ ਬੱਦਤਰ ਹੋਈ : ਸਾਬਕਾ ਵਿਧਾਇਕ ਡਾ. ਹਰਜੋਤ ਕਮਲ

PLCTV:-


ਮੋਗਾ, 19 ਨਵੰਬਰ (ਅਮਜਦ ਖ਼ਾਨ),(PLCTV):- ਪੰਜਾਬ ‘ਚ ਜਦ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਦੀ ਵਾਗਡੋਰ ਸੰਭਾਲੀ ਹੈ, ਸੂਬੇ ਦੇ ਹਾਲਾਤ ਨਿੱਤ ਦਿਨ ਬੱਦ ਤੋਂ ਬੱਦਤਰ ਹੁੰਦੇ ਜਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ ਪੰਜਾਬ ਵਿਚ ਵੱਧ ਰਹੀ ਹਿੰਸਾ ਦੇ ਹਾਲਾਤ ’ਤੇ ਪ੍ਰਤੀਕ੍ਰਮ ਦਿੰਦਿਆਂ ਕੀਤਾ। ਡਾ. ਹਰਜੋਤ ਕਮਲ ਨੇ ਆਖਿਆ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸੂਬੇ ‘ਚ ਲੁੱਟਾਂ-ਖੋਹਾਂ, ਚੋਰੀਆਂ-ਡਕੈਤੀਆਂ, ਅਗਵਾ ਕਾਂਡ, ਭਾੜੇ ਦੇ ਕਤਲ ਤੇ ਨਸ਼ੇ ਦਾ ਪ੍ਰਚਲਨ ਆਏ ਦਿਨ ਵੱਧ ਰਿਹਾ ਹੈ। ਉਹਨਾਂ ਆਖਿਆ ਕਿ ਗਾਇਕਾਂ, ਵਪਾਰੀਆਂ ਅਤੇ ਆਮ ਲੋਕਾਂ ਨੂੰ ਫਿਰੌਤੀ ਲਈ ਧਮਕਾਇਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਪ੍ਰਸ਼ਾਸਨਿਕ ਨਾਅਹਿਲੀਅਤ ਅਤੇ ਸਰਕਾਰ ਦੇ ਗੈਰ ਜ਼ਿੰਮੇਵਾਰਾਨਾ ਰਵਈਏ ਕਾਰਨ ਜ਼ਰਾਇਮ ਪੇਸ਼ਾ ਲੋਕਾਂ ਦੇ ਹੌਸਲੇ ਬੁਲੰਦ ਹੋਏ ਹਨ।

ਜਿਸ ਕਰਕੇ ਦਿਨ- ਦਿਹਾੜੇ ਕਤਲ ਅਤੇ ਮਾਰ-ਧਾੜ ਆਦਿ ਦੀਆਂ ਵਾਪਰਦੀਆਂ ਘਟਨਾਵਾਂ ਸੂਬੇ ਦੀ ਡਾਵਾਂਡੋਲ ਕਾਨੂੰਨ ਵਿਵਸਥਾ ਦੀ ਕਹਾਣੀ ਆਪ ਬਿਆਨ ਕਰ ਰਹੀਆਂ ਹਨ,ਉਹਨਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਕਰਦੇ ਸਨ ਪਰ ਇੱਛਾ ਸ਼ਕਤੀ ਦੀ ਘਾਟ ਕਾਰਨ ਲੋਕਾਂ ਨੂੰ ਸੁਰੱਖਿਅਤ ਤੇ ਸ਼ਾਂਤਮਈ ਮਾਹੌਲ ਦੇਣ ਦੀ ਬਜਾਏ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਸ਼ਰਾਰਤੀ ਅਨਸਰਾਂ ਦੇ ਨਿਡਰ ਹੋ ਕੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਦੀ ਬਦੌਲਤ ਆਮ ਲੋਕ ਖ਼ੌਫ਼ਜ਼ਦਾ ਹਨ। ਡਾ: ਹਰਜੋਤ ਕਮਲ ਸਿੰਘ ਨੇ ਆਖਿਆ ਕਿ ਸਰਕਾਰ ਦਾ ਮੁੱਢਲਾ ਕੰਮ ਲੋਕਾਂ ਨੂੰ ਸੁਰੱਖਿਅਤ ਵਾਤਾਵਰਨ ਮੁਹੱਈਆ ਕਰਵਾਉਣਾ ਹੁੰਦਾ ਹੈ ਪਰ ਮਾਨ ਸਰਕਾਰ ਦੇ ਆਪਣੀ ਜਵਾਬਦੇਹੀ ਨਾ ਸਮਝਣ ਕਾਰਨ ਸੂਬੇ ਦੇ ਹਾਲਾਤ ਸਰਕਾਰ ਦੀ ਪਕੜ ਤੋਂ ਬਾਹਰ ਹੋ ਚੁੱਕੇ ਹਨ ਜਿਸ ਕਰਕੇ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਪੂਰੀ ਤਰਾਂ ਭੰਗ ਹੋ ਚੁੱਕਾ ਹੈ।

LEAVE A REPLY

Please enter your comment!
Please enter your name here