Karachi: Pakistan ‘ਚ ਖੱਡ ‘ਚ ਡਿੱਗੀ ਵੈਨ,12 ਬੱਚਿਆਂ ਸਮੇਤ 20 ਲੋਕਾਂ ਦੀ ਮੌਤ

0
4
Karachi: Pakistan 'ਚ ਖੱਡ 'ਚ ਡਿੱਗੀ ਵੈਨ,12 ਬੱਚਿਆਂ ਸਮੇਤ 20 ਲੋਕਾਂ ਦੀ ਮੌਤ

PLCTV:-

Karachi,(PLCTV):- ਪਾਕਿਸਤਾਨ (Pakistan) ‘ਚ ਦਰਦਨਾਕ ਹਾਦਸਾ ਵਾਪਰ ਗਿਆ,ਇਥੇ ਹੜ੍ਹ ਪ੍ਰਭਾਵਿਤ ਸਿੰਧ ਸੂਬੇ ਵਿੱਚ ਇੱਕ ਵੈਨ ਡੂੰਘੀ ਖੱਡ ਵਿੱਚ ਡਿੱਗ ਗਈ,ਇਸ ਹਾਦਸੇ ਵਿਚ 12 ਬੱਚਿਆਂ ਸਮੇਤ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ,ਇਸ ਹਾਦਸੇ ਵਿਚ ਕਈ ਲੋਕ ਜ਼ਖਮੀ ਹੋ ਗਏ,ਇਹ ਘਟਨਾ ਵੀਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਔਰਤਾਂ ਅਤੇ ਬੱਚਿਆਂ ਸਮੇਤ ਸ਼ਰਧਾਲੂਆਂ ਨੂੰ ਸੂਬੇ ਦੇ ਖੈਰਪੁਰ ਤੋਂ ਸੇਹਵਾਨ ਸ਼ਰੀਫ ਵੱਲ ਲਿਜਾ ਰਹੀ ਯਾਤਰੀ ਵੈਨ ਖੈਰਪੁਰ ਨੇੜੇ ਇੰਡਸ ਹਾਈਵੇਅ (Indus Highway Near Khairpur) ‘ਤੇ ਹੜ੍ਹ ਦੇ ਪਾਣੀ ਲਈ ਬਣਾਏ ਗਏ ਕੱਟ ‘ਚ ਡਿੱਗ ਗਈ,ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਹੈ ਜਦਕਿ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ  ਗਿਆ ਹੈ।  

LEAVE A REPLY

Please enter your comment!
Please enter your name here