ਦੰਦਾਂ ਦੀ ਸਾਂਭ ਸੰਭਾਲ ਬਹੁਤ ਜਰੂਰੀ ਹੈ : ਸਿਵਲ ਸਰਜਨ

0
7
ਦੰਦਾਂ ਦੀ ਸਾਂਭ ਸੰਭਾਲ ਬਹੁਤ ਜਰੂਰੀ ਹੈ : ਸਿਵਲ ਸਰਜਨ

PLCTV:-


ਮੋਗਾ, 16 ਨਵੰਬਰ (ਅਮਜਦ ਖ਼ਾਨ/ਜਸਵਿੰਦਰ ਸਿੰਘ),(PLCTV):- ਸਥਾਨਕ ਸਰਕਾਰੀ ਹਸਪਤਾਲ ਮੋਗਾ ਵਿਖੇ ਦੰਦਾਂ ਦੀਆਂ ਬਿਮਾਰੀਆਂ ਸਬੰਧੀ 15 ਰੋਜ਼ਾ ਚੈਕਅੱਪ ਕੈਂਪ ਦੀ ਸ਼ੁਰੂ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਤਿ੍ਰਪਤਪਾਲ ਸਿੰਘ ਨੇ ਮੁੱਖ ਮਹਿਮਾਨ ਵਜੋ ਸਿਰਕਤ ਕੀਤੀ। ਸਿਵਲ ਸਰਜਨ ਡਾ. ਤ੍ਰਿਪਤਪਾਲ ਸਿੰਘ ਨੇ ਇਸ ਮੌਕੇ ਕਿਹਾ ਕਿ ਅੱਖਾਂ ਗਈਆ ਜਹਾਨ ਗਿਆ ਅਤੇ ਦੰਦ ਗਏ ਸਵਾਦ ਗਿਆ ਇਸੇ ਕਹਾਵਤ ਸਬੰਧੀ ਦੰਦਾਂ ਦੀ ਸਾਂਭ ਸੰਭਾਲ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ ਦੰਦਾਂ ਦੀਆ ਬਿਮਾਰੀਆ ਨੂੰ ਅਸੀ ਨਜਰ ਅੰਦਾਜ ਕਰ ਦਿੰਦੇ ਹਾਂ ਪਰ ਇਸ ਨੂੰ ਗੰਭੀਰਤਾ ਨਾਲ ਇਲਾਜ ਕਰਵਾਉਣ ਦੀ ਜਰੂਰਤ ਹੁੰਦੀ ਹੈ। ਦੰਦਾਂ ਦੇ ਵਿਭਾਗ ਵੱਲੋਂ ਡਾ. ਗੋਤਮਬੀਰ ਸਿੰਘ ਸੋਢੀ ਅਤੇ ਸਮੁੱਚੇ ਸਟਾਫ਼ ਵਲੋਂ ਸਿਵਲ ਸਰਜਨ ਨੂੰ ਵਿਸ਼ੇਸ ਤੌਰ ਤੇ ਜੀ ਆਇਆ ਨੂੰ ਕਿਹਾ ਗਿਆ। ਇਸੇ ਦੌਰਾਨ ਡਾ. ਸੁਖਪ੍ਰੀਤ ਸਿੰਘ ਬਰਾੜ ਸੀਨੀਅਰ ਮੈਡੀਕਲ ਅਫਸਰ ਮੋਗਾ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਵਿੱਚ ਦੰਦਾਂ ਦੇ ਵਿਭਾਗ ਵਿੱਚ ਦੰਦਾਂ ਦੀਆ ਬਿਮਾਰੀਆ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਦਾ ਹੈ ਅਤੇ ਇਸ ਮੌਕੇ ਦੰਦਾਂ ਦੇ ਪੰਦਰਵਾੜੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਸ਼ੁਸੀਲ ਕੁਮਾਰ ਅਤੇ ਡਾ. ਗੋਤਮਬੀਰ ਸਿੰਘ ਸੋਢੀ ਨੇ ਸਾਂਝੇ ਤੋਰ ’ਤੇ ਕਿਹਾ ਕਿ ਜਿਲੇ ਅੰਦਰ ਵਿਸ਼ੇਸ ਤੌਰ ਤੇ ਦੰਦਾਂ ਦੀ ਬਿਮਾਰੀ ਤੋ ਰਾਹਤ ਦੇਣ ਲਈ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਲੋੜਵੰਦਾਂ ਨੂੰ ਦੰਦਾਂ ਦੇ ਸੈਟ ਵੀ ਮੁਫਤ ਲਗਾਏ ਜਾਣਗੇ। ਇਸ ਮੌਕੇ ਡਾ. ਸਮਰਪ੍ਰੀਤ ਕੌਰ ਸੋਢੀ, ਡਾ. ਜਸਲੀਨ ਕੌਰ ਅਤੇ ਸਮੂਹ ਦੰਦਾਂ ਦੇ ਮਾਹਿਰ ਮੈਡੀਕਲ ਅਫਸਰ ਵੀ ਹਾਜਰ ਸਨ।

LEAVE A REPLY

Please enter your comment!
Please enter your name here