ਭਾਰਤੀ ਮੂਲ ਦੇ ਸਿੱਖ Amar Singh ਬਣਿਆ Australian Of The Year

0
9
ਭਾਰਤੀ ਮੂਲ ਦੇ ਸਿੱਖ Amar Singh ਬਣਿਆ Australian Of The Year

PLCTV:-

Melbourne, November 15, 2022,(PLCTV):-  ਭਾਰਤੀ ਮੂਲ ਦੇ ਸਿੱਖ ਅਮਰ ਸਿੰਘ (Amar Singh) ਨੂੰ ਨਿਊ ਸਾਉਥ ਵੇਲਜ਼ ਆਸਟਰੇਲੀਅਨ ਆਫ ਦਾ ਈਅਰ (New South Wales Australian of The Year) ਐਲਾਨਿਆ ਗਿਆ ਹੈ,ਉਸਨੂੰ ਹੜ੍ਹਾਂ,ਸੋਕੇ,ਅੱਗਾਂ ਲੱਗਣ ਵੇਲੇ ਤੇ ਕੋਰੋਨਾ ਮਹਾਮਾਰੀ (Corona Epidemic) ਵੇਲੇ ਲੋਕਾਂ ਦੀ ਸੇਵਾ ਕਰਨ ਬਦਲੇ ਇਹ ਐਵਾਰਡ ਦਿੱਤਾ ਗਿਆ ਹੈ,ਉਹ ਅਜਿਹੀ ਚੈਰਿਟੀ ਦਾ ਫਾਉਂਡਰ ਤੇ ਪ੍ਰਧਾਨ ਹਨ ਜੋ ਲੋਕਾਂ ਦੀ ਆਰਥਿਕ ਮਦਦ ਕਰਦੀ ਹੈ,ਉਹਨਾਂ ਨੂੰ ਭੋਜਨ ਪ੍ਰਦਾਨ ਕਰਦੀ ਹੈ ਤੇ ਹੋਰ ਮਦਦ ਕਰਦੀ ਹੈ,41 ਸਾਲ ਅਮਰ ਸਿੰਘ ਜਦੋਂ ਅੱਲ੍ਹੜ ਉਮਰ ਦਾ ਸੀ ਉਦੋਂ ਹੀ ਆਸਟਰੇਲੀਆ (Australia) ਆਇਆ ਸੀ,ਸਰਕਾਰ ਮੁਤਾਬਕ ਉਸਨੇ 2015 ਵਿਚ ਨਸਲੀ ਵਿਕਤਰੇ ਦਾ ਸ਼ਿਕਾਰ ਹੋਣ ਤੋਂ ਬਾਅਦ ਟਰਬਨਜ਼ ਫਾਰ ਆਸਟਰੇਲੀਆ ਚੈਰਿਟੀ (Turbans For Australia Charity) ਦੀ ਸਥਾਪਨਾ ਕੀਤੀ,ਉਸਦਾ ਕਹਿਣਾ ਹੈ ਕਿ ਉਹ ਚਾਹੁੰਦਾ ਹੈ ਕਿ ਆਸਟਰੇਲੀਆਈ ਲੋਕ ਸਿੱਖਾਂ (Australians Are Sikhs) ਨੂੰ ਇਸ ਤਰੀਕੇ ਵੇਖਣ ਕਿ ਉਹਨਾਂ ’ਤੇ ਵਿਸ਼ਵਾਸ ਕਰ ਸਕਣ ਤੇ ਲੋੜ ਵੇਲੇ ਉਹਨਾਂ ਕੋਲੋਂ ਮਦਦ ਲੈ ਸਕਣ।

LEAVE A REPLY

Please enter your comment!
Please enter your name here