
PLCTV:- ਲਿਜ਼ ਟਰਸ (Liz Truss) ਦੇ ਅਸਤੀਫੇ ਤੋਂ ਬਾਅਦ,ਕੰਜ਼ਰਵੇਟਿਵ ਪਾਰਟੀ (Conservative Party) ਨੇ ਨਵੇਂ ਨੇਤਾ ਦੀ ਭਾਲ ਸ਼ੁਰੂ ਕਰ ਦਿੱਤੀ,ਤਿੰਨ ਲੋਕ ਦੌੜ ਵਿੱਚ ਸਨਕ ਦੇ ਨਾਲ ਸਭ ਤੋਂ ਅੱਗੇ ਸਨ,ਪਰ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ (Former Prime Minister Boris Johnson) ਦੇ ਪਿੱਛੇ ਹਟਣ ਤੋਂ ਬਾਅਦ ਉਨ੍ਹਾਂ ਲਈ ਪ੍ਰਧਾਨ ਮੰਤਰੀ ਬਣਨ ਦਾ ਰਸਤਾ ਸਾਫ਼ ਹੋ ਗਿਆ,ਰਿਸ਼ੀ ਸੁਨਕ ਨੂੰ ਕੰਜ਼ਰਵੇਟਿਵ ਪਾਰਟੀ (Conservative Party) ਦਾ ਨੇਤਾ ਚੁਣ ਲਿਆ ਗਿਆ ਹੈ।
ਇਸ ਚੋਣ ਨਾਲ ਉਹ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣ ਜਾਣਗੇ,ਲਿਜ਼ ਟਰਸ ਦੇ ਅਸਤੀਫੇ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ (Conservative Party) ਨੇ ਨਵਾਂ ਨੇਤਾ ਚੁਣਿਆ ਹੈ,ਜਿਸ ‘ਚ ਰਿਸ਼ੀ ਸੁਨਕ ਦੀ ਜਿੱਤ ਹੋਈ ਹੈ,ਦਰਅਸਲ,ਨਵੇਂ ਪੀਐਮ ਅਹੁਦੇ ਦੀ ਦੌੜ ਵਿੱਚ ਸਾਬਕਾ ਪੀਐਮ ਬੋਰਿਸ ਜਾਨਸਨ,ਰਿਸ਼ੀ ਸੁਨਕ ਅਤੇ ਪੇਨੀ ਮੋਰਡੈਂਟ ਮੈਦਾਨ ਵਿੱਚ ਸਨ।
ਪਰ ਦੋਵਾਂ ਦੇ ਪਿੱਛੇ ਹਟਣ ਤੋਂ ਬਾਅਦ ਰਿਸ਼ੀ ਸੁਨਕ (Rishi Sunak) ਦਾ ਰਾਹ ਆਸਾਨ ਹੋ ਗਿਆ ਅਤੇ ਉਹ ਬਿਨਾਂ ਮੁਕਾਬਲਾ ਆਗੂ ਚੁਣੇ ਗਏ,ਰਿਸ਼ੀ ਸੁਨਕ (Rishi Sunak) ਇੰਗਲੈਂਡ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਹਨ,ਬ੍ਰਿਟੇਨ (Britain) ਦੇ ਇਤਿਹਾਸ ਵਿੱਚ ਪਹਿਲੇ ਹਿੰਦੂ ਪ੍ਰਧਾਨ ਮੰਤਰੀ ਹੁਣ ਕੰਜ਼ਰਵੇਟਿਵ ਪਾਰਟੀ (Conservative Party) ਦੇ ਨੇਤਾ ਹੋਣਗੇ,42 ਸਾਲਾ ਸਾਬਕਾ ਚਾਂਸਲਰ ਨੂੰ ਇਸ ਵਾਰ 357 ਟੋਰੀ ਸੰਸਦ ਮੈਂਬਰਾਂ ਵਿੱਚੋਂ ਅੱਧੇ ਤੋਂ ਵੱਧ ਦਾ ਸਮਰਥਨ ਹਾਸਲ ਸੀ।
