ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਦੌੜ ‘ਚ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਵੀ ਸ਼ਾਮਿਲ,ਕਿਹਾ- ਭਲਕੇ ਦਾਖਲ ਕਰਾਂਗਾ ਨਾਮਜ਼ਦਗੀ

0
19

PLCTV:-

NEW DELHI(PLCTV):-  ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ (Former Chief Minister of Madhya Pradesh Digvijay Singh) ਨੇ ਕਾਂਗਰਸ ਦੇ ਕੌਮੀ ਪ੍ਰਧਾਨ ਦੇ ਅਹੁਦੇ ਲਈ ਅੱਜ ਪਾਰਟੀ ਦਫ਼ਤਰ ਤੋਂ ਨਾਮਜ਼ਦਗੀ ਪੱਤਰ ਲਿਆ,ਦਿਗਵਿਜੇ ਸਿੰਘ ਕੇਂਦਰੀ ਚੋਣ ਅਥਾਰਟੀ ਤੋਂ ਨਾਮਜ਼ਦਗੀ ਪੱਤਰ ਲੈ ਕੇ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ 30 ਸਤੰਬਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ, ਕਿਉਂਕਿ ਸੀਈਏ ਪ੍ਰਧਾਨ ਫਿਲਹਾਲ ਦਿੱਲੀ ਤੋਂ ਬਾਹਰ ਹਨ,ਦੱਸ ਦੇਈਏ ਕਿ ਦਿਗਵਿਜੇ ਸਿੰਘ ਬੁੱਧਵਾਰ ਰਾਤ ਹੀ ਕੇਰਲ ਤੋਂ ਦਿੱਲੀ ਪਹੁੰਚੇ ਸਨ,ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ (Former Chief Minister of Madhya Pradesh Digvijay Singh) ਦਾ ਪੱਲਾ ਭਾਰੀ ਨਜ਼ਰ ਆ ਰਿਹਾ ਹੈ,ਉਹ ਦੋ ਵਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ,ਉਹ ਗਾਂਧੀ ਪਰਿਵਾਰ ਦੇ ਵਫ਼ਾਦਾਰਾਂ ਵਿੱਚ ਗਿਣੇ ਜਾਂਦੇ ਹਨ।

LEAVE A REPLY

Please enter your comment!
Please enter your name here