ਸੂਦ ਚੈਰਿਟੀ ਸੰਸਥਾ ਇਨਸਾਨੀਅਤ ਦੇ ਮਾਰਗ ਤੇ ਚਲਦਿਆਂ ਲੋਕ ਸੇਵਾ ਲਈ ਹਮੇਸ਼ਾ ਤੱਤਪਰ : ਮਾਲਵਿਕਾ ਸੂਦ

0
18
ਸੂਦ ਚੈਰਿਟੀ ਸੰਸਥਾ ਇਨਸਾਨੀਅਤ ਦੇ ਮਾਰਗ ਤੇ ਚਲਦਿਆਂ ਲੋਕ ਸੇਵਾ ਲਈ ਹਮੇਸ਼ਾ ਤੱਤਪਰ : ਮਾਲਵਿਕਾ ਸੂਦ

PLCTV:-

ਸੂਦ ਚੈਰਿਟੀ ਸੰਸਥਾ ਇਨਸਾਨੀਅਤ ਦੇ ਮਾਰਗ ਤੇ ਚਲਦਿਆਂ
ਲੋਕ ਸੇਵਾ ਲਈ ਹਮੇਸ਼ਾ ਤੱਤਪਰ : ਮਾਲਵਿਕਾ ਸੂਦ
ਬੀਤੇ ਦਿਨੀ ਕੈਂਪ ਦੌਰਾਨ ਚੁਣੇ ਇਲਾਜ ਲਈ ਲੋੜੀਂਦੇ ਮਰੀਜਾਂ ਨੂੰ
ਸਰਜਰੀ ਲਈ ਭੇਜਿਆ ਜਲੰਧਰ


ਮੋਗਾ, 23 ਸਤੰਬਰ (ਅਮਜਦ ਖਾਨ) :- ਦੇਸ਼ ਭਰ ਵਿਚ ਲੋੜਵੰਦ ਲੋਕਾਂ ਲਈ ਮਸੀਹਾਂ ਬਣਕੇ ਕੰਮ ਕਰਨ ਵਾਲੀ ਸੰਸਥਾ ਸੂਦ ਚੈਰਿਟੀ ਫਾਊਂਡੇਸ਼ਨ ਪੰਜਾਬ ਅੰਦਰ ਵੀ ਲੋਕ ਸੇਵਾ ਲਈ ਹਮੇਸ਼ਾ ਜੰਗੀ ਪੱਧਰ ਤੇ ਕੰਮ ਕਰ ਰਹੀ ਹੈ। ਪੰਜਾਬ ਅੰਦਰ ਵਾਂਗ ਡੋਰ ਸੰਭਾਲ ਰਹੇ ਸੰਸਥਾ ਦੇ ਪੰਜਾਬ ਸੰਚਾਲਕ ਮਾਲਵਿਕਾ ਸੂਦ ਸੱਚਰ ਵਲੋਂ ਪਿਛਲੇ ਦਿਨੀ ਸੰਸਥਾ ਦੇ ਬੈਨਰ ਹੇਠਾਂ ਲੋੜਵੰਦਾਂ ਲਈ ਬੀਤੇ ਦਿਨੀ ਪਿੰਡ ਦੌਲਤਪੁਰਾ ਨੀਵਾਂ ਚ ਲਗਾਏ ਕੈਂਪ ਦੌਰਾਨ ਸਰਜਰੀ ਲਈ ਚੁਣੇ ਮਰੀਜਾਂ ਨੂੰ ਅੱਜ ਜਲੰਧਰ ਦੇ ਤਕਨੀਕੀ ਹਸਪਤਾਲ ਚ ਭੇਜਿਆ ਗਿਆ। ਅੱਜ ਕੈਂਪ ਚ ਚੁਣੇ ਮਰੀਜਾਂ ਨੂੰ ਅਪਰੇਸ਼ਨ ਲਈ ਜਲੰਧਰ ਰਵਾਨਾ ਕਰਨ ਸਮੇਂ ਮਾਲਵਿਕਾ ਸੂਦ ਨੇ ਕਿਹਾ ਕਿ ਕਿਸੇ ਵੀ ਮਰੀਜ ਨੂੰ ਕਿਸੇ ਤਰਾਂ ਦੀ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ, ਦਵਾਈ ਤੋਂ ਲੈਕੇ ਦੇਖ ਭਾਲ ਲਈ ਸੂਦ ਚੈਰਿਟੀ ਫਾਊਂਡੇਸ਼ਨ ਤਤਪਰ ਹੈ। ਉਨ੍ਹਾਂ ਕਿਹਾ ਕਿ ਪਹਿਲਾ ਵੀ ਲਗਾਏ ਗਏ ਅਨੇਕਾਂ ਕੈਂਪਾਂ ’ਚ ਹਜਾਰਾਂ ਮਰੀਜਾਂ ਦਾ ਇਲਾਜ ਕਰਾਇਆ ਜਾ ਚੁਕਿਆ ਹੈ ਅਤੇ ਅੱਗੇ ਵੀ ਇਹ ਨੇਕ ਕੰਮ ਇਸੇ ਤਰਾਂ ਜਾਰੀ ਰੱਖੇ ਜਾਣਗੇ। ਉਨ੍ਹਾਂ ਦਸਿਆ ਕਿ ਅੱਜ ਮਰੀਜਾਂ ਨੂੰ ਇਲਾਜ ਲਈ ਭੇਜਿਆ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਚ ਵੀ ਗਰੁੱਪ ਬਣਾਕੇ ਹੋਰ ਮਰੀਜ ਇਲਾਜ ਲਈ ਭੇਜੇ ਜਾਣਗੇ। ਵੱਖ-ਵੱਖ ਮਰੀਜਾਂ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਦ ਚੈਰਿਟੀ ਸੰਸਥਾ ਦੇ ਇਹ ਉਪਰਾਲਾ ਸ਼ਲਾਘਾਯੋਗ ਹੈ। ਇਸ ਮੌਕੇ ਸੰਸਥਾ ਦੇ ਵਲੰਟੀਅਰ ਅਤੇ ਪਤਵੰਤੇ ਸੱਜਣ ਹਾਜਿਰ ਸਨ।

LEAVE A REPLY

Please enter your comment!
Please enter your name here