ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਵੱਲੋ ਅਭੀਵਿਅਕਤੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਮੋਗਾ ਵਿੱਚ ਚਲਾਏ ਜਾ ਰਹੇ ਪ੍ਰੋਜੈਕਟ ਏਕੀਕ੍ਰਿਤ ਜਲ ਪ੍ਰਬੰਧਨ ਯੋਜਨਾ ਦੇ ਕੰਮ ਦਾ ਨਿਰੀਖਣ

0
8
ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਵੱਲੋ ਅਭੀਵਿਅਕਤੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਮੋਗਾ ਵਿੱਚ ਚਲਾਏ ਜਾ ਰਹੇ ਪ੍ਰੋਜੈਕਟ ਏਕੀਕ੍ਰਿਤ ਜਲ ਪ੍ਰਬੰਧਨ ਯੋਜਨਾ ਦੇ ਕੰਮ ਦਾ ਨਿਰੀਖਣ

PLCTV:-

ਮੋਗਾ, (ਜਸਵਿੰਦਰ ਸਿੰਘ) :- ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਵੱਲੋ ਅਭੀਵਿਅਕਤੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਮੋਗਾ ਵਿੱਚ ਚਲਾਏ ਜਾ ਰਹੇ ਪ੍ਰੋਜੈਕਟ ਏਕੀਕ੍ਰਿਤ ਜਲ ਪ੍ਰਬੰਧਨ ਯੋਜਨਾ ਦੇ ਕੰਮ ਦਾ ਨਿਰੀਖਣ ਕਰਨ ਵਾਸਤੇ ਸ਼੍ਰੀ. ਰਘੁਨਾਥ ਬੀ, ਸੀ.ਜੀ.ਐਮ ਨਾਬਾਰਡ ਪੰਜਾਬ ਖੇਤਰੀ ਦਫਤਰ ਨੇ ਪਿੰਡ ਖੋਸਾ ਰਣਧੀਰ ਅਤੇ ਧੱਲੇਕੇ ਦਾ ਦੌਰਾ ਕੀਤਾ।ਜਾਣਕਾਰੀ ਦਿੰਦੇ ਹੋਏ ਸ਼੍ਰੀ. ਰਘੁਨਾਥ ਬੀ, ਨੇ ਦੱਸਿਆ ਕਿ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਵੱਲੋਂ ਸਮਾਜਸੇਵੀ ਸੰਸਥਾ ਅਭੀਵਿਅਕਤੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਇਸੇ ਪ੍ਰੋਗਰਾਮ ਤਹਿਤ ਮੋਗਾ ਜਿਲ੍ਹੇ ਦੇ 5 ਪਿੰਡਾ ਖੋਸਾ ਪਾਡੋ, ਖੋਸਾ ਰਣਧੀਰ, ਧੱਲੇਕੇ, ਰੱਤੀਆਂ ਅਤੇ ਘੱਲ ਕਲਾਂ ਵਿੱਚ ਛੱਪੜਾ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ।

ਉਹਨਾ ਦੱਸਿਆ ਕਿ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਵੱਲੋਂ 2017 ਵਿੱਚ ਪੂਰੇ ਭਾਰਤ ਦੇਸ਼ ਵਿੱਚ ਤਕਰੀਬਨ 1 ਲੱਖ ਤੋਂ ਵੱਧ ਪਿੰਡਾਂ ਵਿੱਚ “ਜਲ ਹੀ ਜੀਵਣ ਹੈ” ਤਹਿਤ ਜਾਗਰੂਕਤਾ ਅਭਿਆਨ ਚਲਾਇਆ ਗਿਆ ਸੀ। ਇਸੇ ਤਹਿਤ ਮੋਗਾ ਜਿਲ੍ਹੇ ਵਿੱਚ ਅਭੀਵਿਅਕਤੀ ਫਾਊਂਡੇਸ਼ਨ ਦੇ ਸਹਿਯੋਗ ਨਾਲ 250 ਪਿੰਡਾ ਵਿੱਚ ਇਹ ਜਾਗਰੂਕਤਾ ਅਭਿਆਨ ਚਲਾਇਆ ਗਿਆ ਸੀ। ਜਿਸ ਵਿੱਚ ਲੋਕਾ ਨੂੰ ਪਾਣੀ ਬਚਾਉਣ ਲਈ ਜਾਗਰੂਕ ਕੀਤਾ ਗਿਆ ਸੀ। ਉਸੇ ਅਭਿਆਨ ਦੌਰਾਣ ਦੇਖਿਆ ਗਿਆ ਸੀ ਕਿ ਪਿੰਡਾਂ ਪਾਣੀ ਦੀ ਸੰਭਾਲ ਲਈ ਕੰਮ ਕਰਨਾ ਬਹੁਤ ਜ੍ਰਰੂਰੀ ਹੈ। ਉਸੇ ਤਹਿਤ ਇਹ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ।

ਇਸ ਦੌਰਾਨ ਉਹਨਾ ਨੇ ਪਿੰਡ ਖੋਸਾ ਰਣਧੀਰ ਅਤੇ ਧੱਲੇਕੇ ਦੇ ਕਿਸਾਨਾ ਨਾਲ ਸਿਖਲਾਈ ਅਤੇ ਸਮਰੱਥਾ ਨਿਰਮਾਣ ਵਰਕਸ਼ਾਪ ਵਿੱਚ ਵੀ ਭਾਗ ਲਿਆ ਤੇ ਕਿਸਾਨਾ ਨਾਲ ਖੇਤੀਬਾੜੀ ਅਤੇ ਪੇਂਡੂ ਵਿਕਾਸ ਬਾਰੇ ਵਿਚਾਰ ਚਰਚਾ ਕੀਤੀ। ਇਸ ਦੌਰਾਨ ਉਹਨਾ ਨੇ ਚੱਲ ਰਹੇ ਕੰਮ ਦੀ ਪ੍ਰਸੰਸਾ ਕੀਤੀ। ਇਸ ਦੌਰਾਨ ਸ਼੍ਰੀ. ਰਸ਼ੀਦ ਲੇਖੀ, ਜਿਲ੍ਹਾ ਵਿਕਾਸ ਪ੍ਰਬੰਧਕ, ਨਾਬਾਰਡ ਮੋਗਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਾਣੀ ਹੈ ਤਾਂ ਜੀਵਨ ਹੈ ਪਾਣੀ ਤੋਂ ਬਿਨਾ ਜੀਵਨ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ/ ਇਸ ਦੌਰਾਨ ਉਹਨਾ ਨੇ ਦੱਸਿਆ ਕਿ ਵਰਤਮਾਨ ਸਮੇ ਵਿੱਚ ਫ਼ਸਲੀ ਵਿਿਭੰਨਤਾ ਉਪਰ ਕੰਮ ਕਰਨਾ ਬਹੁਤ ਜਰੂਰੀ ਹੈ ਅਤੇ ਕਿਸਾਨ ਭਰਾਵਾਂ ਨੂੰ ਕਣਕ ਝੋਨੇ ਦੇ ਚੱਕਰ ਵਿੱਚੋਂ ਨਿੱਕਲ ਕੇ ਦੂਸਰੀਆਂ ਫ਼ਸਲਾ ਨੂੰ ਹੋਲੀ ਹੋਲੀ ਅਪਨਾਉਣਾ ਚਾਹੀਦਾ ਹੈ।

ਇਸ ਦੌਰਾਨ ਔਰੰਗਾਬਾਦ ਮਹਾਰਾਸ਼ਟਰ ਤੋਂ ਵਾਟਰਸ਼ੈਡ ਮੈਨੇਜਮੈਂਟ ਪ੍ਰੋਗਰਾਮ ਦੇ ਤਜਰਬੇਕਾਰ ਉਸਮਾਨ ਬੇਗ ਅਤੇ ਭੂਮੀ ਅਤੇ ਜਲ ਸੰਭਾਲ ਵਿਭਾਗ ਤੋਂ ਸ੍ਰ. ਮਨਜੀਤ ਸਿੰਘ ਨੇ ਪਾਣੀ ਦੀ ਬੱਚਤ ਅਤੇ ਸੰਭਾਲ ਬਾਰੇ ਆਪਣੇ ਆਪਣੇ ਵੀਚਾਰ ਦਿੱਤੇ। ਗੱਲਬਾਤ ਕਰਦਿਆਂ ਸੰਸਥਾ ਦੇ ਸ਼ੈਲੰਿਦਰ ਕੁਮਾਰ ਸਿੰਘ, ਜਨਰਲ ਸਕੱਤਰ ਅਤੇ ਅਮ੍ਰਿਤਪਾਲ ਸਿੰਘ, ਖੇਤਰੀ ਨਿਰਦੇਸ਼ਕ ਨੇ ਨਾਬਾਰਡ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਪਾਣੀ ਦੀ ਸੰਭਾਲ ਵਾਸਤੇ ਸ਼ੁਰੂ ਕੀਤੇ ਇਸ ਪ੍ਰੋਜੈਕਟ ਨਾਲ ਇੱਕ ਨਿਵੇਕਲੀ ਸ਼ੁਰੂਆਤ ਹੋਈ ਹੈ ਜੋ ਕਿ ਭਵਿੱਖ ਵਿੱਚ ਹੋਰਨਾ ਪਿੰਡਾਂ ਵਾਸਤੇ ਇੱਕ ਮਿਸਾਲ ਬਣੇਗੀ।

LEAVE A REPLY

Please enter your comment!
Please enter your name here