ਕੌਂਸਲਰ ਹਰਜਿੰਦਰ ਰੋਡੇ ਦੀ ਅਗਵਾਈ ’ਚ ਵਾਰਡ ਨੰਬਰ 9 ਵਿੱਚ ਵਿਕਾਸ ਕਾਰਜ ਸੁਰੂ

0
13
ਕੌਂਸਲਰ ਹਰਜਿੰਦਰ ਰੋਡੇ ਦੀ ਅਗਵਾਈ ’ਚ ਵਾਰਡ ਨੰਬਰ 9 ਵਿੱਚ ਵਿਕਾਸ ਕਾਰਜ ਸੁਰੂ

PLCTV:-


ਮੋਗਾ, 23 ਸਤੰਬਰ (ਅਮਜਦ ਖਾਨ) :- ਵਾਰਡ ਨੰਬਰ 9 ਆਦਮੀ ਪਾਰਟੀ ਦੇ ਜੁਆਇੰਟ ਸੈਕਟਰੀ ਹਰਜਿੰਦਰ ਸਿੰਘ ਰੋਡੇ ਨੇ ਇੰਦਰ ਸਿੰਘ ਗਿੱਲ, ਗਿੱਲ ਨਗਰ ਦੀਆ ਸੜਕਾਂ ਉੱਪਰ ਪ੍ਰੀਮੈਕਸ ਪਾਉਣ ਦਾ ਕੰਮ ਸੁਰੂ ਕਰਵਾਇਆ। ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਪੰਜਾਬ ਵਿੱਚ ਬਣੀ ਹੈ ਉਸ ਸਮੇਂ ਤੋਂ ਹੀ ਮੋਗਾ ਸਹਿਰ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਲਈ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਬੀੜਾ ਚੁੱਕਿਆ ਹੋਇਆ ਹੈ। ਇਸੇ ਕੜੀ ਤਹਿਤ ਵਾਰਡ ਨੰਬਰ 9 ਵਿੱਚ ਆਮ ਆਦਮੀ ਪਾਰਟੀ ਦੇ ਜੁਆਇੰਟ ਸੈਕਟਰੀ ਹਰਜਿੰਦਰ ਸਿੰਘ ਰੋਡੇ ਨੇ ਸੜਕ ਬਣਾਉਣ ਦਾ ਕੰਮ ਸੁਰੂ ਕਰਵਾਇਆ। ਤਕਰੀਬਨ ਡੇਢ ਸਾਲ ਤੋਂ ਵਾਰਡ ਦੇ ਕੌਂਸਲਰ ਸਰਬਜੀਤ ਕੌਰ ਰੋਡੇ ਕੌਸਸਿ ਕਰ ਰਹੇ ਸਨ ਪਰ ਸਰਕਾਰ ਵਿਰੋਧੀ ਧਿਰ ਦੀ ਹੋਣ ਕਾਰਨ ਇੰਦਰ ਸਿੰਘ ਗਿੱਲ ਨਗਰ ਦੇ ਹਰ ਕੰਮ ਨੂੰ ਰੋਕਿਆ ਗਿਆ। ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਯਤਨਾਂ ਸਦਕਾ ਇਸ ਵਾਰ ਮੋਗਾ ਸਹਿਰ ਵਿੱਚ ਪੰਜਾਹ ਵਾਰਡਾਂ ਕੰਮ ਪਾਸ ਹੋਏ ਹਨ। ਆਉਣ ਵਾਲੇ ਦਿਨਾਂ ਵਿੱਚ ਮੋਗੇ ਸਹਿਰ ਦੇ ਹਰ ਵਾਰਡ ਵਿਚ ਵਿਕਾਸ ਕਾਰਜ ਸੁਰੂ ਹੋਣ ਜਾਂ ਰਹੇ ਹਨ। ਕਿਉਂਕਿ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਸੁਪਨਾ ਹੈ ਕੇ ਪੰਜਾਬ ਵਿੱਚ ਨੰਬਰ ਇੱਕ ਤੇ ਮੋਗਾ ਸਹਿਰ ਨੂੰ ਲੈਣ ਕੇ ਜਾਣਾ ਹੈ। ਇਸ ਸਮੇਂ ਡਾ. ਕੁਲਵਿੰਦਰ ਸਿੰਘ ਗਿੱਲ, ਗੁਰਮੀਤ ਸਿੰਘ ਗਿੱਲ, ਛਿੰਦਾ ਸਿੰਘ, ਚਰਨਪ੍ਰੀਤ ਸਿੰਘ ਕੇਵਲ ਸਿੰਘ, ਹਰਿੰਦਰ ਸਿੰਘ, ਜੋਗਿੰਦਰ ਸਿੰਘ, ਹਰਜਿੰਦਰ ਸਿੰਘ ਰੋਡੇ ਆਦਿ ਹਾਜਰ ਸਨ।

LEAVE A REPLY

Please enter your comment!
Please enter your name here