ਸ਼ੁਕਦੇਵਾ ਕ੍ਰਿਸ਼ਨਾ ਕਾਲਜ਼ ਦਾ ਬੀ.ਐਡ. ਦਾ ‘ਸਮੈਸਟਰ ਚੌਥਾ’ ਦਾ ਨਤੀਜਾ ਸ਼ਾਨਦਾਰ ਰਿਹਾ

0
3
ਸ਼ੁਕਦੇਵਾ ਕ੍ਰਿਸ਼ਨਾ ਕਾਲਜ਼ ਦਾ ਬੀ.ਐਡ. ਦਾ ‘ਸਮੈਸਟਰ ਚੌਥਾ’ ਦਾ ਨਤੀਜਾ ਸ਼ਾਨਦਾਰ ਰਿਹਾ

PLCTV:-


ਮੋਗਾ, 22 ਸਤੰਬਰ (ਅਮਜਦ ਖ਼ਾਨ) :- ਪੰਜਾਬ ਯੂਨੀਵਰਸਿਅੀ ਚੰਡੀਗੜ੍ਹ ਵਲੋਂ ਐਲਾਨੇ ਬੀ.ਐਡ. 2020-22, ਸਮੈਸਟਰ ਚੋਥਾ ਦੇ ਨਤੀਜੇ ਵਿਚ ਸ਼ੁਕਦੇਵਾ ਕ੍ਰਿਸ਼ਨਾ ਕਾਲਜ਼ ਆਫ਼ ਐਜੂਕੇਸ਼ਨ ਫ਼ਾਰ ਗਰਲਜ਼ ਮੋਗਾ ਦੀਆਂ ਸਾਰੀਆਂ ਹੀ ਵਿਦਿਆਰਥਣਾ ਨੇ ਬਹੁਤ ਹੀ ਵਧੀਆ ਅੰਗ ਹਾਸਿਲ ਕਰਕੇ ਕਾਲਜ਼ ਅਤੇ ਆਪਣੇ ਮਾਪਿਆ ਦਾ ਨਾਮ ਰੋਸਨ ਕੀਤਾ ਹੈ। ਵਿਦਿਆਰਥਣ ਮੁਸਕਾਨ ਨੇ 1600 ਵਿਚੋਂ 1460 ਅੰਕ ਹਾਸਿਲ ਕਰਕੇ ਕਾਲਜ਼ ਚੋਂ ਪਹਿਲਾ, ਰਿਭਾ ਸੂਦ ਨੇ 1450 ਅੰਕ ਹਾਸਿਲ ਕਰਕੇ ਦੂਜਾ ਅਤੇ ਕਾਲਜ਼ ਦੀਆ ਦੋ ਵਿਦਿਆਰਥਣਾਂ ਹਿਮਾਨੀ ਬਾਂਸਲ ਅਤੇ ਹਿਮਾਂਸ਼ੀ ਤਨੇਜਾ ਨੇ 1449 ਅੰਕ ਹਾਸਿਲ ਕਰਕੇ ਕਾਲਜ਼ ਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ। ਕਾਲਜ਼ ਦੇ ਪ੍ਰਿੰਸੀਪਲ ਮੈਡਮ ਡਾ. ਮੋਨਿਕਾ ਵਰਮਾ ਨੇ ਇਹਨਾ ਵਿਦਿਆਰਥਣਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਉਹਨਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਨਾ ਸਿਰਫ਼ ਆਪਣੇ ਮਾਤਾ-ਪਿਤਾ ਦਾ ਸਗੋਂ ਕਾਲਜ਼ ਦਾ ਨਾਂਅ ਵੀ ਰੋਸ਼ਨ ਕੀਤਾ ਹੈ। ਉਨ੍ਹਾਂ ਸਮੂਹ ਵਿਦਿਆਰਥਣਾਂ ਨੂੰ ਇਹਨਾਂ ਬੱਚੀਆਂ ਤੋਂ ਸੇਧ ਲੈਣ ਲਈ ਪ੍ਰੇਰੀਤ ਕੀਤਾ। ਇਸ ਮੌਕੇ ਕਾਲਜ਼ ਦੇ ਚੇਅਰਮੈਨ ਡਾ. ਅਸ਼ੋਕ ਗਰਗ, ਡਾਇਰੈਕਟਰ ਸੁਧੀਰ ਗਰਗ, ਜਨਰਲ ਸੈਕਟਰੀ ਡਾ. ਨੀਨਾ ਗਰਗ, ਸੈਕਟਰੀ ਡਾ. ਰਾਘਵ ਗਰਗ ਅਤੇ ਸਮੂਰ ਸਟਾਫ਼ ਹਾਜਿਰ ਸੀ।

LEAVE A REPLY

Please enter your comment!
Please enter your name here