ਭਗਵੰਤ ਮਾਨ ਸਰਕਾਰ ਨਿੱਜੀ ਮੁਫ਼ਾਦਾਂ ਵਾਸਤੇ,ਪੰਜਾਬ ਨੂੰ ਆਰਥਿਕ ਤੌਰ ’ਤੇ ਰਸਾਤਲ ਵੱਲ ਲੈ ਜਾ ਰਹੀ ਹੈ : ਸਾਬਕਾ ਵਿਧਾਇਕ ਡਾ. ਹਰਜੋਤ ਕਮਲ

0
3
ਭਗਵੰਤ ਮਾਨ ਸਰਕਾਰ ਨਿੱਜੀ ਮੁਫ਼ਾਦਾਂ ਵਾਸਤੇ, ਪੰਜਾਬ ਨੂੰ ਆਰਥਿਕ ਤੌਰ ’ਤੇ ਰਸਾਤਲ ਵੱਲ ਲੈ ਜਾ ਰਹੀ ਹੈ : ਸਾਬਕਾ ਵਿਧਾਇਕ ਡਾ. ਹਰਜੋਤ ਕਮਲ

PLCTV:-


ਮੋਗਾ, 22 ਸਤੰਬਰ (ਅਮਜਦ ਖ਼ਾਨ) :- ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਭਾਜਪਾ ਆਗੂਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚੋਂ ਰਵਾਨਾ ਹੋਏ ਜਥਿਆਂ ਦੀ ਲੜੀ ਤਹਿਤ ਮੋਗਾ ਤੋਂ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਦੀ ਅਗਵਾਈ ਵਿਚ ਵੱਖ-ਵੱਖ ਵਾਹਨਾਂ ਵਿਚ ਜੱਥਾ ਅਜੀਤਵਾਲ ਤੋਂ ਰਵਾਨਾ ਹੋਇਆ। ਇਸ ਜਥੇ ਵਿਚ ਸਰਪੰਚ ਜਗਜੀਤ ਸਿੰਘ ਰੱਤੀਆਂ, ਸਰਪੰਚ ਲਖਵੰਤ ਸਿੰਘ ਸਾਫੂਵਾਲਾ, ਸਤਨਾਮ ਸਿੰਘ ਮੋਠਾਂਵਾਲੀ, ਮੇਜਰ ਸਰਪੰਚ ਕੋਟਭਾਊ, ਸਰਪੰਚ ਜਗਮੀਨ ਮੀਨਾ, ਗੁਰਤੇਜ ਸਿੰਘ ਸਰਪੰਚ ਖੁਖਰਾਣਾ, ਚੇਅਰਮੈਨ ਦੀਸ਼ਾ ਬਰਾੜ, ਕਰਮਜੀਤ ਸਿੰਘ ਬੱਬੀ, ਜਸਕਰਨ ਸਿੰਘ, ਮਨਜੀਤ ਮੋਨੂੰ, ਬਹਾਦਰ ਬੱਲੀ, ਬੂਟਾ ਸਾਫ਼ੂਵਾਲਾ, ਅਰੁਨ ਕੁਮਾਰ, ਰੱਜਤ ਕੁਮਾਰ, ਗੁਰਪ੍ਰੀਤ ਸਿੰਘ ਬੱਧਣੀ ਆਦਿ ਸ਼ਾਮਲ ਸਨ। ਰਵਾਨਾ ਹੋਣ ਮੌਕੇ ਡਾ. ਹਰਜੋਤ ਕਮਲ ਨੇ ਆਖਿਆ ਕਿ ਆਮ ਆਦਮੀ ਦੇ ਸਰੋਕਾਰਾਂ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਨਿੱਜੀ ਮੁਫ਼ਾਦਾਂ ਵਾਸਤੇ, ਪੰਜਾਬ ਨੂੰ ਆਰਥਿਕ ਤੌਰ ’ਤੇ ਰਸਾਤਲ ਵੱਲ ਲੈ ਜਾ ਰਹੀ ਹੈ। ਉਹਨਾਂ ਆਖਿਆ ਕਿ ਇਕ ਦਿਨ ਦੇ ਸ਼ੈਸ਼ਨ ’ਤੇ ਤਕਰੀਬਨ ਇਕ ਕਰੋੜ ਰੁਪਏ ਖਰਚ ਹੋਣੇ ਸਨ ਤੇ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬੇ ਪੰਜਾਬ ’ਤੇ ਅਜਿਹੇ ਬੇਲੋੜੇ ਖਰਚੇ ਦੀ ਪੰਡ ਲੱਦਣੀ ਕਿਸੇ ਵੀ ਤਰਾਂ ਜਾਇਜ਼ ਨਹੀਂ ਠਹਿਰਾਈ ਜਾ ਸਕਦੀ, ਇਸ ਕਰਕੇ ਮਾਣਯੋਗ ਰਾਜਪਾਲ ਵੱਲੋਂ ਸੈਸ਼ਨ ਰੱਦ ਕਰਨ ਦਾ ਫੈਸਲਾ ਨਿਸ਼ਚੇ ਹੀ ਲੋਕ ਹਿਤਾਂ ਵਾਲਾ ਹੈ। ਇਸ ਉਪਰੰਤ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਅਤੇ ਸਮੂਹ ਭਾਜਪਾ ਆਗੂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਧਰਨੇ ਵਾਲੀ ਜਗਹ ਲਈ ਰਵਾਨਾ ਹੋਏ ਜਿੱਥੇ ਪੁਲਿਸ ਵੱਲੋਂ ਪਾਣੀ ਦੀਆਂ ਬੋਛਾੜਾਂ ਨਾਲ ਉਹਨਾਂ ਨੂੰ ਬਖੇੜਨ ਉਪਰੰਤ ਹਿਰਾਸਤ ਵਿਚ ਲੈ ਲਿਆ ਗਿਆ ਪਰ ਬਾਅਦ ਵਿਚ ਜਮਾਨਤ ’ਤੇ ਰਿਹਾ ਕਰ ਦਿੱਤਾ ਗਿਆ।

LEAVE A REPLY

Please enter your comment!
Please enter your name here