ਜਮਾਅਤ ਇਸਲਾਮੀ ਹਿੰਦ ਦੇ ਪੰਜਾਬੀ ਇਸਲਾਮਿਕ ਪਬਲਿਸ਼ਰ ਵਿਭਾਗ ਨੇ ਬਾਬਾ ਸ਼ੇਖ ਫ਼ਰੀਦ ਪੁਸਤਕ ਮੇਲਾ ‘ਚ ਲਗਾਈ ਪੁਸਤਕਾਂ ਦੀ ਸਟਾਲ

0
51
ਜਮਾਅਤ ਇਸਲਾਮੀ ਹਿੰਦ ਦੇ ਪੰਜਾਬੀ ਇਸਲਾਮਿਕ ਪਬਲਿਸ਼ਰ ਵਿਭਾਗ ਨੇ ਬਾਬਾ ਸ਼ੇਖ ਫ਼ਰੀਦ ਪੁਸਤਕ ਮੇਲਾ 'ਚ ਲਗਾਈ ਪੁਸਤਕਾਂ ਦੀ ਸਟਾਲ

PLCTV:-

ਫਰੀਦਕੋਟ , 20 ਸਤੰਬਰ (PLCtv):- ਸਥਾਨਕ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਸਾਹਿਤ ਵਿਚਾਰ ਮੰਚ ਫਰੀਦਕੋਟ ਵਲੋਂ ਬਾਬਾ ਸ਼ੇਖ ਫਰੀਦ ਪੁਸਤਕ ਮੇਲਾ 19 ਤੋਂ 23 ਸਤੰਬਰ ਤੱਕ ਆਯੋਜਤ ਕੀਤਾ ਗਿਆ ਹੈ ਲ ਇਸ ਮੇਲੇ ‘ਚ ਜਮਾਅਤ ਇਸਲਾਮੀ ਹਿੰਦ ਮਾਲੇਰਕੋਟਲਾ ਤੋਂ ਪੰਜਾਬੀ ਇਸਲਾਮਿਕ ਪਬਲੀਕੇਸ਼ਨਜ਼ ਵਿਭਾਗ ਵੱਲੋਂ ਅੰਗਰੇਜ਼ੀ, ਪੰਜਾਬੀ,ਹਿੰਦੀ ਅਤੇ ਉਰਦੂ ਦੀਆਂ ਪੁਸਤਕਾਂ ਦੀ ਸਟਾਲ ਲਗਾਈ ਗਈ ਹੈ ਜੋ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਹੋਈ ਹੈ।

ਇਸ ਸਬੰਧੀ ਸਟਾਲ ਦੇ ਜਿੰਮੇਵਾਰ ਗਾਮਾ ਖ਼ਾਨ ਖੁਰਦ ਅਤੇ ਸਾਦਿਕ ਅਲੀ ਢਿੱਲੋ, ਮੁਹੰਮਦ ਜਮੀਲ ਨੰਦਨ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਪੰਜਾਬੀ ਇਸਲਾਮਿਕ ਪਬਲਿਸ਼ਰ ਵੱਲੋ ਕੁਰਆਨ ਮਜੀਦ ਅਤੇ ਦੂਜੀਆਂ ਇਸਲਾਮਿਕ ਪੁਸਤਕਾਂ ਰਾਹੀਂ ਰੱਬ ਦੇ ਹੁਕਮ ਅਤੇ ਇਸਲਾਮ ਦਾ ਪੈਗ਼ਾਮ ਲੋਕਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ l ਉਨਾਂ ਦੱਸਿਆ ਕਿ ਇਸ ਪੁਸਤਕ ਮੇਲੇ ਵਿਚ ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਤੋਂ ਤਕਰੀਬਨ 70ਦੇ ਕਰੀਬ ਪਬਲਿਸ਼ਰਜ਼ ਨੇ ਆਪਣੀਆਂ ਪੁਸਤਕਾਂ ਦੀਆਂ ਸਟਾਲਾਂ ਦਾ ਪ੍ਰਬੰਧ ਕੀਤਾ ਹੈ।

ਅੱਜ ਇਸ ਮੌਕੇ ਫਰੀਦਕੋਟ ਦੇ ਮੇਲੇ ਵਿੱਚ ਪੰਜਾਬੀ ਇਸਲਾਮਿਕ ਪਬਲੀਕੇਸ਼ਨਜ਼, ਮਾਲੇਰਕੋਟਲਾ ਵੱਲੋਂ ਕਿਤਾਬਾਂ ਦੀ ਲਗਾਈ ਸਟਾਲ ਤੇ ਵਿਸ਼ੇਸ਼ ਰੂਪ ਵਿਚ ਪਹੁੰਚੇ ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਅਤੇ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਨੇ ਅੱਜ ਦੇ ਦੌਰ ‘ਚ ਇਸ ਤਰ੍ਹਾਂ ਦੇ ਉਪਰਾਲੇ ਕਾਫ਼ੀ ਸ਼ਲਾਘਾਯੋਗ ਹਨ,ਜਮਾਅਤ ਇਸਲਾਮੀ ਹਿੰਦ ਇਕਾਈ (ਪੰਜਾਬ) ਮਾਲੇਰਕੋਟਲਾ ਤੋਂ ਪੰਜਾਬੀ ਇਸਲਾਮਿਕ ਪਬਲੀਕੇਸ਼ਨਜ਼ ਵਿਭਾਗ ਵੱਲੋਂ ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਅਤੇ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਨੂੰ ਪਵਿੱਤਰ ਕੁਰਆਨ ਜਨਾਬ ਗਾਮਾ ਖ਼ਾਨ ਖ਼ੁਰਦ, ਸਾਦਿਕ ਅਲੀ ਢਿੱਲੋਂ ਅਤੇ ਮੁਹੰਮਦ ਜਮੀਲ ਨੰਦਨ ਨੇ ਸਾਂਝੇ ਤੌਰ ‘ਤੇ ਭੇਂਟ ਕੀਤਾ ਗਿਆ।

LEAVE A REPLY

Please enter your comment!
Please enter your name here