
ਮੋਗਾ, 19 ਸਤੰਬਰ ( ਅਮਜਦ ਖ਼ਾਨ ),(plctv) :- ਲੰਮੇ ਸਮੇਂ ਤੋਂ 1984 ਪੀਡ਼ਤ ਪਰਿਵਾਰਾਂ ਦੀ ਕਾਨੂੰਨੀ ਲੜਾਈ ਲੜ ਰਹੇ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਕੌਮ ਲਈ ਤੇ ਪੀਡ਼ਤ ਪਰਿਵਾਰਾਂ ਲਈ ਬੜੀ ਨਮੋਸ਼ੀ ਭਰੀ ਗੱਲ ਹੈ ਕਿ 38 ਸਾਲਾਂ ਬਾਅਦ ਵੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਮਿਲਣਾ ਭਾਰਤੀ ਲੋਕਤੰਤਰ ਦੇ ਮੱਥੇ ਤੇ ਕਲੰਕ ਹੈ ਉਨ੍ਹਾਂ ਦੱਸਿਆ ਕੇਂਦਰੀ ਸਰਕਾਰਾਂ ਸਿੱਖਾਂ ਤੇ ਹੋਏ ਜ਼ੁਲਮਾਂ ਦੇ ਦੋਸ਼ੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਖ਼ਤ ਸਜ਼ਾ ਦੇਣ ਵਿੱਚ ਦਿਲਚਸਪੀ ਨਹੀਂ ਰੱਖਦੀਆਂ ਉਹ ਸਿਰਫ਼ ਕਮਿਸ਼ਨ ਬਣਾ ਕੇ ਉਨ੍ਹਾਂ ਦੇ ਕਾਰਜਕਾਲ ਵਧਾ ਕੇ ਪੀਡ਼ਤਾਂ ਤੇ ਸਿੱਖਾਂ ਨੂੰ ਬੇਵਕੂਫ ਬਣਾ ਰਹੀਆਂ ਹਨ ਉੱਚ ਸਿਆਸੀ ਪਹੁੰਚ ਕਾਰਨ ਦੋਸ਼ੀਆਂ ਨੂੰ ਨਾ ਸਿਰਫ ਬਚਾਇਆ ਜਾ ਰਿਹਾ ਹੈ ਸਗੋਂ ਪੀੜਤਾਂ ਤੇ ਗਵਾਹਾਂ ਨੂੰ ਧਮਕਾਇਆ ਜਾ ਰਿਹਾ ਹੈ ਭਾਈ ਘੋਲੀਆ ਨੇ ਕਿਹਾ ਨਾ ਤਾਂ ਕਾਂਗਰਸ ਤੇ ਨਾ ਹੀ ਭਾਜਪਾ ਸਰਕਾਰਾਂ ਨੇ ਕੋਈ ਪਹਿਲ ਕਦਮੀ ਕੀਤੀ ਹੈ ਜਿਸ ਕਰਕੇ ਭਾਰਤੀ ਨਿਆਂ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਡੂੰਘੀ ਸੱਟ ਵੱਜੀ ਹੈ ਉਨ੍ਹਾਂ ਕਿਹਾ 1984 ਦੇ ਕੇਸਾਂ ਦੀ ਸੁਣਵਾਈ ਫਾਸਟ ਟਰੈਕ ਅਦਾਲਤਾਂ ਰਾਹੀਂ ਕੀਤੀ ਜਾਵੇ ਤਾਂ ਜੋ ਪੀੜਤਾਂ ਨੂੰ ਇਨਸਾਫ ਦੀ ਆਸ ਬੱਝ ਸਕੇ ਇਸ ਸਮੇਂ ਬਲਕਰਨ ਸਿੰਘ ਢਿੱਲੋਂ ਮੋਗਾ ਆਦਿ ਹਾਜ਼ਰ ਸਨ,ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਾਲ ਹਨ ਸਕੱਤਰ ਜਨਰਲ ਬਲਕਰਨ ਸਿੰਘ ਢਿੱਲੋਂ
