ਪੰਜਾਬ ਸਰਕਾਰ ਹਰ ਕਿਸਾਨ ਨੂੰ 5 ਹਜ਼ਾਰ ਪ੍ਰਤੀ ਏਕੜ ਦੇਵੇ ਮੁਆਵਜ਼ਾ : ਬਲਕਰਨ ਸਿੰਘ ਢਿੱਲੋਂ

0
19
ਪੰਜਾਬ ਸਰਕਾਰ ਹਰ ਕਿਸਾਨ ਨੂੰ 5 ਹਜ਼ਾਰ ਪ੍ਰਤੀ ਏਕੜ ਦੇਵੇ ਮੁਆਵਜ਼ਾ : ਬਲਕਰਨ ਸਿੰਘ ਢਿੱਲੋਂ

PLCTV:-

ਮੋਗਾ, 17 ਸਤੰਬਰ (ਅਮਜਦ ਖ਼ਾਨ),(PLCTV):- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮੋਗਾ ਦੇ ਅਗਾਹਵੱਧੂ ਕਿਸਾਨ ਅਤੇ ਜੱਥੇਬੰਦੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਬਲਕਰਨ ਸਿੰਘ ਢਿੱਲੋਂ (ਨੈਸ਼ਨਲ ਲੈਬ) ਵਾਲਿਆ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਹਰ ਸਾਲ ਕਿਸਾਨਾ ਵੱਲੋਂ ਮਜ਼ਬੂਰਨ ਪਰਾਲੀ ਸਾੜਨ ਨਾਲ ਹੋਣ ਵਾਲੇ ਗੰਧਲੇ ਵਾਤਾਵਰਨ ਨੂੰ ਸਾਫ ਸੁਧਰਾ ਰੱਖਣ ਲਈ ਸੂਬਾ ਸਰਕਾਰ ਪਰਾਲੀ ਨਾ ਸਾੜਣ ਵਾਲੇ ਕਿਸਾਨਾ ਨੂੰ 5 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ। ਇਸ ਮੌਕੇ ਬਲਕਰਨ ਸਿੰਘ ਢਿੱਲੋਂ (ਨੈਸ਼ਨਲ ਲੈਬ) ਨੇ ਕਿਹਾ ਕੇ ਕਿਸੇ ਦਾ ਵੀ ਮੰਨ ਨਹੀਂ ਕਰਦਾ ਕੇ ਓ ਆਪਣਾ ਨੁਕਸਾਨ ਕਰੇ, ਸਰਕਾਰਾਂ ਮਜਬੂਰ ਕਰਦੀਆਂ ਨੇ ਕੇ ਓ ਆਪਣੀ ਫ਼ਸਲ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਣ ਜੇਕਰ ਸਰਕਾਰ ਮੁਆਵਜਾ ਦੇਵੇ ਤਾਂ ਕਿਸਾਨ ਪਰਾਲੀ ਨੂੰ ਅੱਗ ਕਿਉਂ ਲਾਵੇ l ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨੂੰ ਜੋ ਕਿ ਪਰਾਲੀ ਨੂੰ ਖ਼ਤਮ ਕਰਨ ਲਈ ਮਸ਼ੀਨਰੀ ਤਿਆਰ ਕੀਤੀ ਗਈ ਹੈ ਉਹ ਘੱਟੋ ਘੱਟ 80 ਪ੍ਰਤੀਸ਼ਤ ਸਬਸਿਡੀ ਤੇ ਮੁਹੱਈਆ ਕਰਵਾਈ ਜਾਵੇ ਤਾਂ ਜੋ ਕਿਸਾਨ ਸੁਚੱਜੇ ਢੰਗ ਨਾਲ ਪਰਾਲੀ ਦੀ ਸੰਭਾਲ ਕਰ ਸਕਣ ਜੇ ਸਰਕਾਰ ਇਹ ਉਪਰਾਲਾ ਕਿਸਾਨਾਂ ਲਈ ਨਹੀਂ ਕਰਦੀ ਕਿਸਾਨਾਂ ਨੂੰ ਸਬਸਿਡੀ ਨਹੀਂ ਦਿੰਦੀ ਤਾਂ ਮਜਬੂਰਨ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣੀ ਹੀ ਪਵੇਗੀ।ਉਨ੍ਹਾਂ ਕਿਸਾਨ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਤੇ ਪਰਾਲੀ ਨੂੰ ਉਸੇ ਤਰ੍ਹਾਂ ਸਮੇਟਣ ਕਿਉਕਿ ਪਰਾਲੀ ਸਾੜਨ ਨਾਲ ਜਿੱਥੇ ਵਾਤਾਵਰਨ ਦੂਸ਼ਿਤ ਹੁੰਦਾ ਹੈ ਉਥੇ ਅਨੇਕਾ ਜਾਨਲੇਵਾ ਬਿਮਾਰੀਆਂ ਵੀ ਪੈਦਾ ਹੁੰਦੀਆਂ ਹਨ।

LEAVE A REPLY

Please enter your comment!
Please enter your name here