ਟੇਬਲ ਟੈਨਿਸ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ’ਚ ਕੋਮਲਦੀਪ ਕੌਰ ਨੇ ਮਾਰੀ ਬਾਜੀ

0
32
ਟੇਬਲ ਟੈਨਿਸ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ’ਚ ਕੋਮਲਦੀਪ ਕੌਰ ਨੇ ਮਾਰੀ ਬਾਜੀ

PLCTV:-


ਮੋਗਾ, 16 ਸਤੰਬਰ (ਅਮਜਦ ਖ਼ਾਨ) :- ਜ਼ਿਲ੍ਹਾ ਖੇਡ ਅਫ਼ਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ, ਦੇ ਖੇਡ ਟੇਬਲ ਟੈਨਿਸ ਅੰਡਰ-17 ਲੜਕੀਆਂ ਵਿੱਚ ਗੁਰੂ ਨਾਨਕ ਸਕੂਲ ਕੋਮਲਦੀਪ ਕੌਰ ਅਤੇ ਬਲੂਮਿੰਗ ਬਰਡਜ਼ ਸਕੂਲ ਮੋਗਾ ਦੀ ਮਨਰੀਤ ਕੌਰ ਦਾ ਮੁਕਾਬਲਾ ਹੋਇਆ ਜਿਸ ਵਿੱਚ ਕੋਮਲਦੀਪ ਕੌਰ ਨੇ ਬਾਜੀ ਮਾਰ ਕੇ ਸੈਮੀਫਾਈਨਲ ਲਈ ਥਾਂ ਪੱਕੀ ਕਰ ਲਈ ਹੈ। ਖੇਡ ਐਥਲੈਟਿਕਸ ਅੰਡਰ-17 ਲੜਕੀਆਂ ਵਿੱਚ ਹਾਈ ਜੰਪ ਵਿਚ ਮਿਸ ਪਰਨੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਖੇਡ ਐਥਲੈਟਿਕਸ ਅੰਡਰ-17 ਲੜਕੇ ਵਿੱਚ ਸੁਖਜੀਤ ਸਿੰਘ ਨੇ ਪਹਿਲਾ ਅਤੇ ਕ੍ਰਿਸ਼ਨ ਕੁਮਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੇਡ ਹੈਂਡਬਾਲ ਅੰਡਰ-14 ਲੜਕਿਆਂ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਾਨੰਦ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਡੇ ਵਿਚਕਾਰ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਸੁਖਾਨੰਦ ਸਕੂਲ ਦੀ ਟੀਮ ਜੇਤੂ ਰਹੀ। ਬਲਜਿੰਦਰ ਸਿੰਘ ਨੇ ਦੱਸਿਆ ਕਿ ਹੈਂਡਬਾਲ ਅੰਡਰ-17 ਲੜਕਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਾਨੰਦ ਦੀ ਟੀਮ ਜੇਤੂ ਰਹੀ। ਖੇਡ ਕਬੱਡੀ ਅੰਡਰ-17 ਲੜਕਿਆਂ ਦੇ ਮੁਕਾਬਲੇ ਪਿੰਡ ਖੋਸਾ ਅਤੇ ਪਿੰਡ ਠੱਠੀ ਭਾਈ ਦੀਆਂ ਟੀਮਾਂ ਵਿਚਕਾਰ ਕਰਵਾਏ ਗਏ, ਜਿਸ ਵਿੱਚ ਪਿੰਡ ਖੋਸਾ ਰਣਧੀਰ ਦੀ ਟੀਮ ਜੇਤੂ ਰਹੀ। ਜ਼ਿਲ੍ਹਾ ਖੇਡ ਅਫ਼ਸਰ ਮੋਗਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਅੰਡਰ-21 ਦੇ ਮੁਕਾਬਲੇ ਮਿਤੀ 19 ਸਤੰਬਰ, 2022 ਤੋਂ 20 ਸਤੰਬਰ 2022 ਤੱਕ ਕਰਵਾਏ ਜਾਣਗੇ।

LEAVE A REPLY

Please enter your comment!
Please enter your name here