ਓਜੋਨ ਪਰਤ ਦੀ ਸੁਰੱਖਿਆ ਲਈ ਕੁਦਰਤ ਨਾਲ ਤਾਲਮੇਲ ਬਣਾਈ ਰੱਖਣ ਦੀ ਜਰੂਰਤ : ਪਿ੍ਰੰਸੀਪਲ ਡਾ. ਨੀਨਾ ਅਨੇਜਾ

0
19
ਓਜੋਨ ਪਰਤ ਦੀ ਸੁਰੱਖਿਆ ਲਈ ਕੁਦਰਤ ਨਾਲ ਤਾਲਮੇਲ ਬਣਾਈ ਰੱਖਣ ਦੀ ਜਰੂਰਤ : ਪਿ੍ਰੰਸੀਪਲ ਡਾ. ਨੀਨਾ ਅਨੇਜਾ

PLCTV:-


ਮੋਗਾ, 16 ਸਤੰਬਰ (ਅਮਜਦ ਖ਼ਾਨ):- ਐੱਸ.ਡੀ. ਕਾਲਜ ਫਾਰ ਵੋਮੈਨ ਮੋਗਾ ਵਿਖੇ ਈਕੋ ਕਲੱਬ, ਹਰਬਲ ਗਾਰਡਨ ਅਤੇ ਸਵੱਛ ਭਾਰਤ ਅਭਿਆਨ ਕਮੇਟੀ ਵੱਲੋ ਵਿਸਵ ਓਜੋਨ ਦਿਵਸ ਮੌਕੇ ਜਾਗਰੂਕਤਾ ਲੈਕਚਰ ਦਾ ਆਯੋਜਨ ਕੀਤਾ ਗਿਆ। ਜਾਗਰੂਕਤਾ ਲੈਕਚਰ ਦੇ ਮੁੱਖ ਵਕਤਾ ਕਾਲਜ ਪਿ੍ਰੰਸੀਪਲ ਡਾ. ਨੀਨਾ ਅਨੇਜਾ ਸਨ। ਮਿਸਿਜ ਰਮਨਪ੍ਰੀਤ ਕੌਰ ਨੇ ਮੁਖ ਵਕਤਾ, ਸਟਾਫ ਅਤੇ ਵਿਦਿਆਰਥੀਆਂ ਨੂੰ ਰਸਮੀ ਤੌਰ ਤੇ ਜੀ ਆਇਆਂ ਆਖਿਆ ਅਤੇ ਕਿਹਾ ਕਿ ਓਜੋਨ ਪਰਤ ਦੀ ਸਰੁੱਖਿਆ ਚਿੰਤਾ ਦਾ ਵਿਸਾ ਹੈ। ਓਜੋਨ ਪਰਤ ਦੀ ਤਬਾਹੀ ਰੋਕਣ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਜਰੂਰੀ ਹੈ। ਲੈਕਚਰ ਦੇ ਮੁੱਖ ਵਕਤਾ ਪਿ੍ਰੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਓਜੋਨ ਦਿਵਸ ਵਿਸ਼ਵ ਪੱਧਰ ਤੇ ਹਰ ਸਾਲ 16 ਸਤੰਬਰ ਨੂੰ ਮਨਾਇਆ ਜਾਂਦਾ ਹੈ। ਓਜੋਨ ਪਰਤ ਇਕ ਤਰ੍ਹਾਂ ਨਾਲ ਗੈਸਾਂ ਦੀ ਪਰਤ ਹੈ ਜੋ ਧਰਤੀ ਉਪਰ ਪੈਣ ਵਾਲੀਆਂ ਸੂਰਜ ਦੀਆਂ ਕਿਰਨਾਂ ਨੂੰ ਨੂੰ ਰੋਕਦੀ ਹੈ। ਓਜੋਨ ਪਰਤ ਦੀ ਸਰੁੱਖਿਆ ਲਈ ਪ੍ਰਦੂਸਣ ਤੇ ਕੰਟਰੋਲ ਕਰਨਾ ਜਰੂਰੀ ਹੈ। ਪਿ੍ਰੰਸੀਪਲ ਨੇ ਵਿਦਿਆਰਥੀਆਂ ਨੂੰ ਸੰਦੇਸ ਦਿੱਤਾ ਕਿ ਵਾਤਾਵਰਣ ਨੂੰ ਸਰੁੱਖਿਅਤ ਰੱਖਣ ਲਈ ਸਾਂਝੇ ਤੌਰ ਤੇ ਉਪਰਾਲਾ ਕਰਨਾ ਚਾਹੀਦਾ ਹੈ ਅਤੇ ਕੁਦਰਤ ਨਾਲ ਤਾਲਮੇਲ ਬਣਾ ਕੇ ਰਹਿਣਾ ਚਾਹੀਦਾ ਹੈ। ਅੰਤ ਤੇ ਡਾ ਕੰਚਨ ਗੋਇਲ ਨੇ ਮੁਖ ਵਕਤਾ ਪਿ੍ਰੰਸੀਪਲ ਡਾ. ਨੀਨਾ ਅਨੇਜਾ ਦਾ ਧੰਨਵਾਦ ਕੀਤਾ। ਮਿਸਿਜ ਨਮਿਤਾ ਬਰਮਨ ਨੇ ਮੁੱਖ ਵਕਤਾ ਪਿ੍ਰੰਸੀਪਲ ਦੇ ਲੈਕਚਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਨਵੀ ਜੀਵਨ ਨੂੰ ਬਚਾਉਣ ਲਈ ਕੁਦਰਤੀ ਵਾਤਾਵਰਣ ਬਚਾਉਣਾ ਜਰੂਰੀ ਹੈ ਅਤੇ ਆਸ ਕੀਤੀ ਕਿ ਲੈਕਚਰ ਵਿਦਿਆਰਥੀਆਂ ਲਈ ਕਾਰਗਰ ਸਾਬਤ ਹੋਵੇਗਾ।

LEAVE A REPLY

Please enter your comment!
Please enter your name here