
PLCTV:- ਅਮਰੀਕਾ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ,ਘਟਨਾ ਮਿੱਸੀਸਿਪੀ ਸੂਬੇ (Mississippi State) ਦੀ ਹੈ,ਜਿਥੇ ਕਪੂਰਥਲਾ (Kapurthala) ਦੇ ਪਿੰਡ ਢੈਪਈ (Village Dhapai) ਦੇ ਰਹਿਣ ਵਾਲੇ ਨੌਜਵਾਨ ਦਾ ਕਤਲ ਕੀਤਾ ਗਿਆ ਹੈ,ਨੌਜਵਾਨ ਦਾ ਨਾਂਅ ਪਰਮਵੀਰ ਸਿੰਘ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ 33 ਸਾਲ ਸੀ,ਪਰਮਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ,ਜੋ ਕਿ ਆਪਣੇ ਅਤੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਲਈ ਅਮਰੀਕਾ ਗਿਆ ਸੀ,ਪਤਾ ਲੱਗਿਆ ਹੈ ਕਿ ਨੌਜਵਾਨ ਪਰਮਜੀਤ ਸਿੰਘ ਟੋਪੇਲੇ ਸ਼ਹਿਰ (Paramjit Singh Topele City) ਦੇ ਇੱਕ ਗੈਸ ਸਟੇਸ਼ਨ (A Gas Station) ਨਜ਼ਦੀਕ ਇੱਕ ਸਟੋਰ ‘ਤੇ ਕਲਰਕ ਦਾ ਕੰਮ ਕਰਦਾ ਸੀ,ਜਾਣਕਾਰੀ ਅਨੁਸਾਰ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਟੋਰ ਉਪਰ ਬੈਠਾ ਹੋਇਆ ਸੀ,ਇਸ ਦੌਰਾਨ ਇੱਕ ਅਫ਼੍ਰੀਕੀ ਮੂਲ ਦਾ ਦੋਸ਼ੀ ਲੁੱਟ ਕਰਨ ਦੀ ਨੀਅਤ ਨਾਲ ਸਟੋਰ ਉਪਰ ਆਇਆ,ਜਿਸ ਦੌਰਾਨ ਮੁਲਜ਼ਮ ਨੇ ਪਰਮਜੀਤ ਸਿੰਘ ‘ਤੇ ਗੋਲੀ ਚਲਾ ਦਿੱਤੀ,ਨਤੀਜੇ ਵੱਜੋਂ ਪਰਮਜੀਤ ਸਿੰਘ ਦੀ ਮੌਕੇ ਉਪਰ ਹੀ ਮੌਤ ਹੋ ਗਈ।
