ਟੀਬੀ ਦੇ ਖਾਤਮੇ ਲਈ ਜਨ ਭਾਗੀਦਾਰੀ ਅਭਿਆਨ ਤਹਿਤ ਡਿਪਟੀ ਕਮਿਸ਼ਨਰ ਨੇ ਕੀਤੀ ਸਬੰਧਤ ਵਿਭਾਗਾਂ ਨਾਲ ਮੀਟਿੰਗ

0
31
ਟੀਬੀ ਦੇ ਖਾਤਮੇ ਲਈ ਜਨ ਭਾਗੀਦਾਰੀ ਅਭਿਆਨ ਤਹਿਤ ਡਿਪਟੀ ਕਮਿਸ਼ਨਰ ਨੇ ਕੀਤੀ ਸਬੰਧਤ ਵਿਭਾਗਾਂ ਨਾਲ ਮੀਟਿੰਗ

PLCTV:-


ਮੋਗਾ, 15 ਸਤੰਬਰ (ਅਮਜਦ ਖ਼ਾਨ):- ਭਾਰਤ ਸਰਕਾਰ ਦੇ ‘ਨਿ-ਕਸ਼ੇ ਮਿੱਤਰਾ’ ਪ੍ਰੋਗਰਾਮ ਤਹਿਤ ਸਾਲ 2025 ਤੱਕ ਭਾਰਤ ਨੂੰ ਟੀ.ਬੀ. ਮੁਕਤ ਕਰਨ ਦਾ ਟੀਚਾ ਮਿਥਿਆ ਗਿਆ ਹੈ। ਟੀਬੀ ਦੇ ਮਰੀਜ਼ਾਂ ਨੂੰ ਕਮਿਊਨਿਟੀ ਦਾ ਸਮਰਥਨ ਮੁਹੱਈਆ ਕਰਵਾ ਕੇ ਇਸ ਬਿਮਾਰੀ ਤੋਂ ਤੇਜ਼ੀ ਨਾਲ ਉਭਰਨ ਵਿੱਚ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ। ਇਸ ਬਾਰੇ ਇੱਕ ਵਿਸ਼ੇਸ਼ ਮੀਟਿੰਗ ਡਿਪਟੀ ਕਮਿਸ਼ਨਰ ਮੋਗਾ ਸ. ਕੁਲਵੰਤ ਸਿੰਘ ਨੇ ਸਿਹਤ ਵਿਭਾਗ ਤੋਂ ਇਲਾਵਾ ਹੋਰ ਸਬੰਧਤ ਵਿਭਾਗਾਂ ਨਾਲ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਸਿਵਲ ਸਰਜਨ ਮੋਗਾ ਡਾ. ਐਸ.ਪੀ. ਸਿੰਘ,ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਗੌਰਵਪ੍ਰੀਤ ਸਿੰਘ ਸੋਢੀ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸ ਮੀਟਿੰਗ ਵਿੱਚ ਉਨ੍ਹਾਂ ਦੱਸਿਆ ਕਿ ਕੋਈ ਵੀ ਕਮਿਊਨਿਟੀ ਟੀ.ਬੀ. ਦੇ ਮਰੀਜਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਪ੍ਰਦਾਨ ਕਰਵਾ ਸਕਦੀ ਹੈ ਜਿਵੇਂ ਕਿ ਪੋਸ਼ਣ ਸਬੰਧੀ ਸਹਾਇਤਾ, ਵੋਕੇਸ਼ਨਲ ਸਹਾਇਤਾ, ਦਵਾਈਆਂ ਦੀ ਸਹਾਇਤਾ, ਟੈਸਟਾਂ ਦੀ ਸਹਾਇਤਾ ਆਦਿ। ਟੀ.ਬੀ. ਦੇ ਮਰੀਜਾਂ ਨੂੰ ਕਮਿਊਨਿਟੀ ਵੱਲੋਂ ਘੱਟੋ ਘੱਟ ਇੱਕ ਸਾਲ ਲਈ ਅਪਣਾਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਵਿੱਚ 30427 ਟੀ.ਬੀ. ਦੇ ਮਰੀਜ਼ਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿੱਚ ਚੱਲ ਰਿਹਾ ਹੈ ਜਿੰਨ੍ਹਾਂ ਵਿੱਚੋਂ
23885 ਮਰੀਜ਼ਾਂ ਨੇ ਕਮਿਊਨਿਟੀ ਦੇ ਸਮਰਥਨ ਲਈ ਆਪਣੀ ਸਹਿਮਤੀ ਪ੍ਰਗਟਾਈ ਹੈ। ਜ਼ਿਲ੍ਹਾ ਟੀ.ਬੀ. ਅਫ਼ਸਰ ਮੋਗਾ ਡਾ. ਗੌਰਵਪ੍ਰੀਤ ਸਿੰਘ ਸੋਢੀ ਨੇ ਦੱਸਿਆ ਕਿ ਜੋ ਵੀ ਕਮਿਊਨਿਟੀ ਜਾਂ ਐਨ.ਜੀ.ਓ., ਸਹਿਕਾਰੀ ਸੰਸਥਾਵਾਂ ਲੋਕਾਂ ਦੁਅਰਾ ਚੁਣੇ ਗਏ ਪ੍ਰਤੀਨਿਧੀ, ਰਾਜਨੀਤਕਿ ਪਾਰਟੀਆਂ, ਵਿਅਕਤੀਗਤ ਆਦਿ ਕਿਸੇ ਵੀ ਟੀਬੀ ਦੇ ਮਰੀਜ਼ ਨੂੰ ਆਪਣਾ ਸਮਰਥਨ ਦੇਣ ਦੀਆਂ ਇਛੁੱਕ ਹਨ, ਉਨ੍ਹਾਂ ਕਿਹਾ ਕਿ ਇਸ ਪੋਰਟਲ ਉੱਪਰ ਲਾਗਇਨ ਕਰਕੇ ‘ਪ੍ਰਧਾਨ ਮੰਤਰੀ ਟੀਬੀ ਮੁਕਤ ਅਭਿਆਨ’ ਤੇ ਕਲਿੱਕ ਕਰਨਾ ਹੋਵੇਗਾ ਅਤੇ ਨਿ-ਕਸ਼ੇ ਮਿਤਰਾ ਰਜਿਸਟ੍ਰੇਸ਼ਨ ਫਾਰਮ ਤੇ ਰਜਿਸਟ੍ਰੇਸ਼ਨ ਕਰਨੀ ਹੋਵੇਗੀ।

LEAVE A REPLY

Please enter your comment!
Please enter your name here