ਐੱਸ.ਡੀ. ਕਾਲਜ ਫਾਰ ਵੋਮੈਨ ’ਚ ਪੋਲੀਟੀਕਲ ਸਾਇੰਸ ਵਿਭਾਗ ਵੱਲੋਂ ਅੰਤਰਰਾਸਟਰੀ ਲੋਕਤੰਤਰ ਦਿਵਸ ਤੇ ਮਲਟੀ ਮੀਡੀਆ ਸ਼ੋਅ ਦਾ ਆਯੋਜਨ

0
15
ਐੱਸ.ਡੀ. ਕਾਲਜ ਫਾਰ ਵੋਮੈਨ ’ਚ ਪੋਲੀਟੀਕਲ ਸਾਇੰਸ ਵਿਭਾਗ ਵੱਲੋਂ ਅੰਤਰਰਾਸਟਰੀ ਲੋਕਤੰਤਰ ਦਿਵਸ ਤੇ ਮਲਟੀ ਮੀਡੀਆ ਸ਼ੋਅ ਦਾ ਆਯੋਜਨ

PLCTV:-


ਮੋਗਾ, 15 ਸਤੰਬਰ (ਅਮਜਦ ਖ਼ਾਨ):- ਐੱਸ.ਡੀ ਕਾਲਜ ਫਾਰ ਵੋਮੈਨ ਮੋਗਾ ਵਿਖੇ ਪੋਲੀਟੀਕਲ ਸਾਇੰਸ ਵਿਭਾਗ ਵੱਲੋਂ ਅੰਤਰਰਾਸਟਰੀ ਲੋਕਤੰਤਰ ਦਿਵਸ ਤੇ ਮਲਟੀਮੀਡੀਆ ਸੋਅ ਦਾ ਆਯੋਜਨ ਕੀਤਾ ਗਿਆ। ਕਾਲਜ ਪਿ੍ਰੰਸੀਪਲ ਡਾ. ਨੀਨਾ ਅਨੇਜਾ ਕਿਹਾ ਕਿ ਅੰਤਰਰਾਸਟਰੀ ਲੋਕਤੰਤਰ ਮਨਾਉਣ ਦਾ ਮੁੱਖ ਮੰਤਵ ਅੰਤਰਰਾਸਟਰੀ ਪੱਧਰ ਤੇ ਲੋਕਤੰਤਰੀ ਕਦਰਾਂ ਕੀਮਤਾਂ ਅਤੇ ਅਧਿਕਾਰਾਂ ਦਾ ਸਤਿਕਾਰ ਕਰਨਾ ਹੈ ਤੇ ਵਿਸਵਵਿਆਪੀ ਭਾਈਚਾਰਕ ਸਾਂਝ ਬਣਾਈ ਰੱਖਣਾ ਹੈ। ਵਿਭਾਗ ਮੁਖੀ ਮਿਸਿਜ ਮਮਤਾ ਨੇ ਸਾਰਿਆਂ ਨੂੰ ਰਸਮੀ ਤੌਰ ਤੇ ਜੀ ਆਇਆਂ ਆਖਿਆ ਅਤੇ ਅੰਤਰਰਾਸਟਰੀ ਲੋਕਤੰਤਰ ਦਿਵਸ ਦੀ ਸਮਾਜਿਕ ਮਹੱਤਤਾ ਬਾਰੇ ਵਿਚਾਰ ਚਰਚਾ ਕੀਤੀ ਅਤੇ ਦੱਸਿਆ ਕਿ ਲੋਕਤੰਤਰ ਉਹ ਪ੍ਰਬੰਧਕੀ ਢੰਗ ਹੈ ਜਿਸ ਤੋਂ ਸਮੁਚੇ ਖੇਤਰਾਂ ਵਿੱਚ ਏਕਤਾ ਕਾਇਮ ਰਹਿੰਦੀ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਗੀਤਾ ਰਾਣੀ ਫ਼ਿਲਮ ਦਿਖਾਈ ਗਈ। ਇਹ ਫਿਲਮ ਵਿਦਿਆਰਥੀਆਂ ਦੇ ਸਿੱਖਿਆ ਦੇ ਅਧਿਕਾਰ ਤੇ ਆਧਾਰਿਤ ਹੈ। ਫ਼ਿਲਮ ਦੀ ਕਹਾਣੀ ਇੱਕ ਅਧਿਆਪਕਾਂ ਤੇ ਆਧਾਰਿਤ ਹੈ ਜੋ ਵਿਦਿਆਰਥੀਆਂ ਨੂੰ ਸਿੱਖਿਆ ਦਾ ਅਧਿਕਾਰ ਦਿਵਾਉਂਣ ਲਈ ਜੱਦੋ ਜਹਿਦ ਕਰਦੀ ਹੈ। ਅੰਤ ਤੇ ਵਿਭਾਗ ਮੁਖੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here