ਸ਼ੀਤਲ ਅੰਗੁਰਾਲ ਸਣੇ ‘ਆਪ’ ਦੇ 10 MLAs ਨੂੰ ਖ਼ਰੀਦਣ ਦੀ ਕੋਸ਼ਿਸ਼,ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤੇ ਵੱਡੇ ਖੁਲਾਸੇ

0
5
ਸ਼ੀਤਲ ਅੰਗੁਰਾਲ ਸਣੇ ‘ਆਪ’ ਦੇ 10 MLAs ਨੂੰ ਖ਼ਰੀਦਣ ਦੀ ਕੋਸ਼ਿਸ਼,ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤੇ ਵੱਡੇ ਖੁਲਾਸੇ

PLCTV:-

CHANDIGARH,(PLCTV):- ਮੰਤਰੀ ਹਰਪਾਲ ਚੀਮਾ (Minister Harpal Cheema) ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਵੱਡੇ ਦੋਸ਼ ਲਾਏ ਗਏ,ਉਨ੍ਹਾਂ ਕਿਹਾ ਕਿ ਬੀਜੇਪੀ ਨੇ ਆਮ ਆਦਮੀ ਪਾਰਟੀ ਦੇ 10 ‘ਆਪ’ ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਹੈ,ਇਨ੍ਹਾਂ ਵਿੱਚ ਉਨ੍ਹਾਂ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦਾ ਨਾਂ ਉਨ੍ਹਾਂ ਸਾਫ-ਸਾਫ ਲਿਆ,ਉਹ ਇਨ੍ਹਾਂ ‘ਆਪ’ ਵਿਧਾਇਕਾਂ ਨੂੰ ਨਾਲ ਲੈ ਕੇ ਡੀਜੀਪੀ ਗੌਰਵ ਯਾਦਵ (DGP Gaurav Yadav) ਨੂੰ ਮਿਲਣ ਜਾ ਰਹੇ ਹਨ ਅਤੇ ਇਸ ਦੀ ਸ਼ਿਕਾਇਤ ਦਰਜ ਕਰਵਾਉਣਗੇ,ਵਿੱਤ ਮੰਤਰੀ ਹਰਪਾਲ ਚੀਮਾ (Finance Minister Harpal Cheema) ਨੇ ਦੋਸ਼ ਲਾਇਆ ਕਿ ਭਾਜਪਾ ‘ਆਪ’ ਵਿਧਾਇਕਾਂ ਨੂੰ ਪੈਸੇ ਦੇ ਕੇ ਅਤੇ ਕੇਂਦਰੀ ਏਜੰਸੀਆਂ ਰਾਹੀਂ ਧਮਕੀਆਂ ਦੇ ਕੇ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ,ਉਨ੍ਹਾਂ ਕਿਹਾ ਕਿ ਗੋਆ ਵਿੱਚ ਕਾਂਗਰਸ ਦੇ 11 ਵਿਧਾਇਕਾਂ ਵਿੱਚੋਂ 8 ਨੂੰ ਭਾਜਪਾ ਨੇ ‘ਆਪਰੇਸ਼ਨ ਲੋਟਸ’ (“Operation Lotus”) ਰਾਹੀਂ ਮਨਾ ਲਿਆ ਹੈ।

ਉਨ੍ਹਾਂ ਕਿਹਾ ਕਿ ਜਲੰਧਰ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ (AAP MLA Sheetal Angural) ਨਾਲ ਬੀਜੇਪੀ ਨੇ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ,ਸਾਡੇ ਕੋਲ ਸਬੂਤ ਨੇ ਜਿਸ ਨੂੰ ਲੈ ਕੇ ਅਸੀਂ ਡੀਜੀਪੀ ਸਾਹਮਣੇ ਪੇਸ਼ ਹੋਵਾਂਗੇ,ਭਾਜਪਾ ਦੇ ਜਿਹੜੇ ਲੀਡਰ ਫੋਨ ਕਰ ਰਹੇ ਨੇ ਉਨ੍ਹਾਂ ਵਿੱਚੋਂ ਪੰਜਾਬ ਤੋਂ ਨੇ ਤੇ ਕੇਂਦਰੀ ਭਾਜਪਾ ਨੇਤਾਵਾਂ ਦੇ ਵੀ ਫੋਨ ਆਏ ਨੇ,ਵਿੱਤ ਮੰਤਰੀ ਨੇ ਕਿਹਾ ਕਿ ਭਾਜਪਾ ਪੰਜਾਬ ‘ਚ ‘ਆਪ’ ਸਰਕਾਰ ਨੂੰ ਡੇਗਣ ਲਈ ‘ਆਪ’ ਦੇ 35 ਵਿਧਾਇਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ,ਮੰਤਰੀ ਨੇ ਕਿਹਾ ਕਿ ਉਹ ਇਨ੍ਹਾਂ ਸਾਰੇ ਵਿਧਾਇਕਾਂ ਨੂੰ ਨਾਲ ਲੈ ਕੇ ਇਨ੍ਹਾਂ ਵੱਲੋਂ ਡੀ.ਜੀ.ਪੀ. ਸ੍ਰੀ ਗੌਰਵ ਯਾਦਵ (DGP Gaurav Yadav) ਨੂੰ ਭਾਜਪਾ ਆਗੂਆਂ ਖ਼ਿਲਾਫ਼ ਕਾਰਵਾਈ ਲਈ ਸ਼ਿਕਾਇਤ ਦੇਣ ਜਾ ਰਹੇ ਹਨ ਅਤੇ ਜਿੰਨੀ ਦੇਰ ਇਹ ਸ਼ਿਕਾਇਤ ਦਾਇਰ ਨਹੀਂ ਕਰ ਦਿੱਤੀ ਜਾਂਦੀ, ਉਨੀ ਦੇਰ ਤਕ ਨਾਂਵਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ,ਜਦ ਇਹ ਸ਼ਿਕਾਇਤ ਦਰਜ ਹੋ ਜਾਵੇਗੀ ਤਾਂ ਸ਼ਿਕਾਇਤ ਦੀਆਂ ਕਾਪੀਆਂ ਸਣੇ ਸਾਰੇ ਨਾਂਅ ਜਨਤਕ ਕਰ ਦਿੱਤੇ ਜਾਣਗੇ।

ਇਸ ਦੌਰਾਨ ਮੰਤਰੀ ਹਰਪਾਲ ਚੀਮਾ ਨਾਲ ਸ਼ੀਤਲ ਅੰਗੁਰਾਲ ਤੋਂ ਜੈਕਿਸ਼ਨ ਰੌੜੀ, ਵਿਧਾਇਕ ਦਿਨੇਸ਼ ਚੱਢਾ, ਰਮਨ ਅਰੋੜਾ, ਰਜਨੀਸ਼ ਦਾਹੀਆ, ਕੁਲਵੰਤ ਪੰਡੋਰੀ, ਲਾਭ ਸਿੰਘ ਉਗੋਕੇ, ਕੁਲਜੀਤ ਰੰਧਾਵਾ, ਪ੍ਰਿੰਸੀਪਲ ਬੁੱਧਰਾਮ, ਪ੍ਰੋ. ਬਲਜਿੰਦਰ ਕੌਰ ਤੇ ਨਰਿੰਦਰ ਕੌਰ ਭਰਾਜ ਮੌਜੂਦ ਰਹੇ,ਦੱਸ ਦੇਈਏ ਕਿ ਬੀਤੇ ਦਿਨ ਮੰਤਰੀ ਚੀਮਾ ਨੇ ਆਮ ਆਦਮੀ ਪਾਰਟੀ (Aam Aadmi Party) ਨੇ ਭਾਰਤੀ ਜਨਤਾ ਪਾਰਟੀ ‘ਤੇ ਪੰਜਾਬ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ,ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ (Cabinet Minister Harpal Singh Cheema) ਦਾ ਕਹਿਣਾ ਹੈ ਕਿ ਭਾਜਪਾ ਨੇ ਇਸ ਨੂੰ ‘ਆਪ੍ਰੇਸ਼ਨ ਲੋਟਸ’ (“Operation Lotus”) ਦਾ ਨਾਂ ਦਿੱਤਾ ਹੈ,ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ (Cabinet Minister Harpal Singh Cheema) ਨੇ ਦੋਸ਼ ਲਾਇਆ ਕਿ ਭਾਜਪਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ 25-25 ਕਰੋੜ ਦੇਣ ਦਾ ਲਾਲਚ ਦੇ ਰਹੀ ਹੈ,ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ (Cabinet Minister Harpal Singh Cheema) ਨੇ ਕਿਹਾ ਕਿ ਭਾਜਪਾ 1375 ਕਰੋੜ ਰੁਪਏ ਖਰਚ ਕੇ ਪੰਜਾਬ ਵਿਚ ਸਰਕਾਰ ਬਣਾਉਣਾ ਚਾਹੁੰਦੀ ਹੈ।

LEAVE A REPLY

Please enter your comment!
Please enter your name here