ਕੁੜੀ ਦੀ ਨਸ਼ੇ ਦੀ ਹਾਲਤ ‘ਚ Video ਹੋਈ ਸੀ Viral,AAP ਵਿਧਾਇਕ ਜੀਵਨਜੋਤ ਕੌਰ ਨੇ ਨਸ਼ਾ ਛੁਡਾਓ ਕੇਂਦਰ ‘ਚ ਕਰਵਾਇਆ ਦਾਖਲ

0
10
ਕੁੜੀ ਦੀ ਨਸ਼ੇ ਦੀ ਹਾਲਤ ‘ਚ Video ਹੋਈ ਸੀ Viral,AAP ਵਿਧਾਇਕ ਜੀਵਨਜੋਤ ਕੌਰ ਨੇ ਨਸ਼ਾ ਛੁਡਾਓ ਕੇਂਦਰ ‘ਚ ਕਰਵਾਇਆ ਦਾਖਲ

PLCTV:-

AMRTISAR SAHIB,(PLCTV):- ਪੰਜਾਬ ਦੇ ਅੰਮ੍ਰਿਤਸਰ ਸ਼ਹਿਰ (Amritsar City) ਵਿੱਚ ਬੀਤੇ ਦਿਨ ਇੱਕ ਵੀਡਿਓ ਵਾਇਰਲ (Video Viral) ਹੋਈ ਸੀ ਜਿਸ ਵਿੱਚ ਇੱਕ ਚੂੜੇ ਵਾਲੀ ਮਹਿਲਾ ਨਸ਼ੇ ਵਿੱਚ ਧੁੱਤ ਦਿਖਾਈ ਦੇ ਰਹੀ ਸੀ,ਉਸ ਮਹਿਲਾ ਨੂੰ ਅੰਮ੍ਰਿਤਸਰ ਈਸਟ (Amritsar East) ਦੀ ਵਿਧਾਇਕ ਜੀਵਨਜੋਤ ਕੌਰ (MLA Jeevanjot Kaur) ਨੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਓ ਕੇਂਦਰ (Swami Vivekananda De-addiction Center) ਵਿੱਚ ਦਾਖਿਲ ਕਰਵਾ ਦਿੱਤਾ ਹੈ,ਮਿਲੀ ਜਾਣਕਾਰੀ ਅਨੁਸਾਰ ਮਹਿਲਾ ਅੰਮ੍ਰਿਤਸਰ ਮੱਥਾ ਟੇਕਣ ਲਈ ਗਈ ਸੀ,ਪਰ ਨਸ਼ੇ ਦੀ ਆਦਤ ਉਸਨੂੰ ਮਕਬੂਲਪੁਰਾ ਏਰੀਆ (Makbulpura Area) ਵਿੱਚ ਖਿੱਚ ਕੇ ਲੈ ਗਈ,ਉਸਦੇ ਨਸ਼ੇ ਵਾਲਾ ਟੀਕਾ ਲਗਾਉਣ ਤੋਂ ਬਾਅਦ ਦੀ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ (Social Media) ‘ਤੇ ਵਾਇਰਲ ਕਰ ਦਿੱਤੀ,ਫਿਲਹਾਲ ਮਹਿਲਾ ਨੂੰ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਓ ਕੇਂਦਰ (Swami Vivekananda De-addiction Center) ਵਿੱਚ ਦਾਖਲ ਕਰਵਾਇਆ ਗਿਆ ਹੈ।

ਉੱਥੇ ਹੀ ਉਸਦਾ ਪਰਿਵਾਰ ਉਸਨੂੰ ਵਾਪਸ ਲੈ ਕੇ ਜਾਣਾ ਚਾਹੁੰਦਾ ਹੈ,ਇਸੇ ਵਿਚਾਲੇ ਮਹਿਲਾ ਆਪਣੇ ਬਚਾਅ ਵਿੱਚ ਕਹਿ ਰਹੀ ਹੈ ਕਿ ਉਹ ਸਿਰਫ਼ ਐਕਟਿੰਗ ਕਰ ਰਹੀ ਸੀ,ਜਦੋਂ ਉਸਨੂੰ ਨਸ਼ੇ ਬਾਰੇ ਪੁੱਛਿਆ ਗਿਆ ਤਾਂ ਉਹ ਚੁੱਪ ਕਰ ਗਈ,ਇਸ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮਹਿਲਾ ਲੰਬੇ ਸਮੇਂ ਤੋਂ ਨਸ਼ੇ ਦੀ ਆਦੀ ਹੈ,ਉਸਨੂੰ ਪਹਿਲਾਂ ਵੀ ਕਈ ਵਾਰ ਨਸ਼ਾ ਛੁਡਾਓ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾ ਚੁੱਕਿਆ ਹੈ,ਪਰ ਉਹ ਬਾਹਰ ਆਉਂਦਿਆਂ ਹੀ ਫਿਰ ਨਸ਼ਾ ਕਰਨ ਲੱਗਦੀ ਹੈ,ਉਨ੍ਹਾਂ ਦੱਸਿਆ ਕਿ ਉਹ ਅੰਮ੍ਰਿਤਸਰ ਮੱਥਾ ਟੇਕਣ ਆਏ ਸਨ,ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਮਕਬੂਲਪੁਰਾ ਏਰੀਆ (Makbulpura Area) ਕਿਵੇਂ ਪਹੁੰਚ ਗਈ,ਉੱਥੇ ਹੀ ਦੂਜੇ ਪਾਸੇ ਵਿਧਾਇਕ ਜੀਵਨਜੋਤ ਕੌਰ (MLA Jeevanjot Kaur) ਨੇ ਲੋਕਾਂ ਨੂੰ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ (Social Media) ‘ਤੇ ਨਾ ਪਾਉਣ ਦੀ ਅਪੀਲ ਕੀਤੀ ਹੈ,ਉਨ੍ਹਾਂ ਕਿਹਾ ਕਿ ਸਰਕਾਰ ਨਸ਼ੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

LEAVE A REPLY

Please enter your comment!
Please enter your name here