ਹਰ ਇੱਕ ਵਿਦਿਆਰਥੀ ਤੇ ਸਟਾਫ ਮੈਂਬਰ ਬੂਟਾ ਲਗਾ ਕੇ ਉਸ ਦੀ ਦੇਖਭਾਲ ਕਰੇਗਾ : ਮੈਡਮ ਕਮਲ ਸੈਣੀ

0
9
ਹਰ ਇੱਕ ਵਿਦਿਆਰਥੀ ਤੇ ਸਟਾਫ ਮੈਂਬਰ ਬੂਟਾ ਲਗਾ ਕੇ ਉਸ ਦੀ ਦੇਖਭਾਲ ਕਰੇਗਾ : ਮੈਡਮ ਕਮਲ ਸੈਣੀ

PLCTV:-


ਮੋਗਾ, 10 ਸਤੰਬਰ (ਅਮਜਦ ਖ਼ਾਨ):- ਜਿਲ੍ਹੇ ਦੇ ਪਿੰਡ ਚੰਦਨਵਾਂ ਵਿਖੇ ਸਥਿਤ ਬਲੂਮਿੰਗਬੱਡਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ, ਸਟਾਫ ਤੇ ਮੈਨੇਜਮੈਂਟ ਮਿਸ਼ਨ ਹਰਿਆਲੀ 2022 ਵਿੱਚ ਭਾਗ ਲੈਣਗੇ। ਵਿਦਿਆਰਥੀਆਂ ਨੂੰ ਮਿਸ਼ਨ ਹਰਿਆਲੀ 2022 ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਮੈਡਮ ਕਮਲ ਸੈਣੀ ਨੇ ਦੱਸਿਆ ਕਿ ਸਕੂਲ ਦਾ ਹਰ ਇੱਕ ਵਿਦਿਆਰਥੀ ਤੇ ਸਟਾਫ ਮੈਂਬਰ ਬੂਟਾ ਲਗਾ ਕੇ ਉਸ ਦੀ ਦੇਖਬਾਲ ਕਰੇਗਾ। ਇਹ ਮੁਹਿੰਮ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਅਤੇ ਹੋਰ ਸੰਸਥਾਵਾਂ ਦੇ ਸਾਥ ਨਾਲ ਸ਼ੁਰੂ ਕੀਤੀ ਗਈ ਹੈ। ਵਿਦਿਆਰਥੀਆਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕਰਦਿਆਂ ਮੈਡਮ ਅੰਜਨਾ ਰਾਣੀ, ਵਿਸ਼ੇਸ਼ ਖੇੜਾ ਨੇ ਦੱਸਿਆ ਕਿ 11 ਸਤੰਬਰ ਦਿਨ ਐਤਵਾਰ ਨੂੰ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀ ਆਪਣੇ ਮਾਤਾ ਪਿਤਾ ਦੇ ਨਾਲ ਆਪਣੀ ਮਨਪਸੰਦ ਜਗ੍ਹਾ ਉੱਪਰ ਇੱਕ ਬੂਟਾ ਲਗਾਉਣਗੇ ਜਿਸ ਦੀ ਫੋਟੋ ਅਤੇ ਲੋਕੇਸ਼ਨ ਉਹ ਫਾਊਂਡੇਸ਼ਨ ਵੱਲੋਂ ਬਣਾਈ ਐਪ ਉੱਪਰ ਸਾਂਝੀ ਕਰਨਗੇ। 12 ਸਤੰਬਰ ਨੂੰ ਛੇਂਵੀ ਤੋਂ 12ਵੀਂ ਤੱਕ ਦੇ ਵਿਦਿਆਰਥੀ ਸਕੂਲ ਸਟਾਫ ਨਾਲ ਮਿਲ ਕੇ ਵੱਖ-ਵੱਖ ਥਾਵਾਂ ਉੱਪਰ ਬੂਟੇ ਲਗਾਉਣਗੇ ਦੀ ਗਿਣਤੀ ਲੱਖਾਂ ਵਿੱਚ ਹੋਵੇਗੀ ਜਿਸ ਨਾਲ ਵਿਸ਼ਵ ਰਿਕਾਰਡ ਬਣੇਗਾ ।ਉਨ੍ਹਾਂ ਦੱਸਿਆ ਕਿ ਇਹ ਇੱਕ ਨਿਵੇਕਲੀ ਮੁਹਿੰਮ ਹੋਵੇਗੀ ਜਿਸ ਵਿੱਚ ਅਣਗਿਣਤ ਬੂਟੇ 24 ਘੰਟਿਆਂ ਦੇ ਵਿੱਚ ਲਗਾਏ ਜਾਣਗੇ। ਇਸ ਮੌਕੇ ਸਕੂਲ ਵਿਖੇ ਮਾਪੇ ਸੁਖਵਿੰਦਰ ਸਿੰਘ ਘੱਲਕਲਾਂ, ਸੁਖਜੀਤ ਕੌਰ, ਛਿੰਦਰਪਾਲ ਕੌਰ ਆਦਿ ਨੇ ਵੀ ਦੱਸਿਆ ਕਿ ਉਹ ਇਸ ਮਿਸ਼ਨ ਵਿੱਚ ਵੱਧ ਚੜ ਕੇ ਹਿੱਸਾ ਲੈਣਗੇ।

LEAVE A REPLY

Please enter your comment!
Please enter your name here