ਮੋਗਾ ਪੁਲਿਸ ਵੱਲੋਂ ਵਿਦੇਸੀ ਅਸਲੇ ਸਮੇਤ 2 ਸੂਟਰ ਕਾਬੂ ਪਿੰਡ ਬੁੱਕਣਵਾਲਾ ਦੇ ਸਰਪੰਚ ਤੇ ਹੋਈ ਫਾਈਰਿੰਗ ਦੀ ਘਟਨਾ ਕੀਤੀ ਟਰੇਸ

0
10
ਮੋਗਾ ਪੁਲਿਸ ਵੱਲੋਂ ਵਿਦੇਸੀ ਅਸਲੇ ਸਮੇਤ 2 ਸੂਟਰ ਕਾਬੂ ਪਿੰਡ ਬੁੱਕਣਵਾਲਾ ਦੇ ਸਰਪੰਚ ਤੇ ਹੋਈ ਫਾਈਰਿੰਗ ਦੀ ਘਟਨਾ ਕੀਤੀ ਟਰੇਸ

PLCTV:-


ਮੋਗਾ, 9 ਸਤੰਬਰ (ਅਮਜਦ ਖ਼ਾਨ):- ਐਸ.ਐਸ.ਪੀ. ਮੋਗਾ ਗੁਲਨੀਤ ਸਿੰਘ ਖੁਰਾਣਾ ਨੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਨੂੰ ਉਸ ਵਕਤ ਸਫਲਤਾ ਮਿਲੀ ਜਦ ਪੁਲਿਸ ਪਾਰਟੀ ਮਾੜੇ ਅਨਸਰਾਂ ਦੀ ਤਲਾਸ ਵਿਚ ਨੇੜੇ ਰੇਲਵੇ ਫਾਟਕ ਡਗਰੂ ਮੌਜੂਦ ਸੀ ਤਾਂ ਮੁਖਬਰ ਖਾਸ ਵੱਲੋਂ ਇਤਲਾਹ ਦਿੱਤੀ ਗਈ ਕਿ 1) ਅਨੈਸ ਵਾਸੀ ਮਮਦੋਟ ਉਤਾੜ ਜਿਲਾ ਫਿਰੋਜਪੁਰ ਅਤੇ ਸਾਵਨ ਕੁਮਾਰ ਉਰਫ ਸੌਰਵ ਵਾਸੀ ਮਮਦੋਟ ਜਿਲਾ ਫਿਰੋਜਪੁਰ ਜਿਨ੍ਹਾ ਪਾਸ ਨਜਾਇਜ ਹਥਿਆਰ ਹਨ ਅਤੇ ਇਹਨਾ ਨੇ ਕੁੱਝ ਦਿਨ ਪਹਿਲਾਂ ਮਨਪ੍ਰੀਤ ਸਿੰਘ ਵਾਸੀ ਬੂਈਆ ਵਾਲਾ, ਜੋ ਇਸ ਵਕਤ ਮਨੀਲਾ ਵਿੱਚ ਹੈ, ਦੇ ਕਹਿਣ ਤੇ ਪਿੰਡ ਬੁੱਕਣਵਾਲਾ ਦੇ ਸਰਪੰਚ ਦੇ ਘਰ ਗੋਲੀਆਂ ਚਲਾਈਆਂ ਸਨ। ਜੋ ਅੱਜ ਵੀ ਦੋਵੇਂ ਜਾਣੇ ਮੋਟਰ ਸਾਈਕਲ ਸਪਲੈਂਡਰ ਰੰਗ ਸਿਲਵਰ ਪਰ ਸਵਾਰ ਹੋ ਕੇ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਮੇਨ ਰੋਡ ਰਾਹੀਂ ਤਲਵੰਡੀ ਭਾਈ ਤੋਂ ਮੋਗਾ ਵੱਲ ਨੂੰ ਆ ਰਹੇ ਹਨ। ਸੂਚਨਾ ਭਰੋਸੇ ਯੋਗ ਹੋਣ ਤੇ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ 1) ਅਨੈਸ 2) ਸਾਵਨ ਕੁਮਾਰ ਉਰਫ ਸੌਰਵ ਉਕਤਾਨ ਨੂੰ ਰੇਲਵੇ ਫਾਟਕ ਡੰਗਰੂ ਤੋਂ ਮੋਟਰਸਾਈਕਲ ਸਪਲੈਂਡਰ ਸਮੇਤ ਗਿ੍ਰਫਤਾਰ ਕਰਕੇ ਇਹਨਾਂ ਦੇ ਕਬਜੇ ਵਿੱਚੋਂ ਇੱਕ ਵਿਦੇਸੀ ਪਿਸਟਲ 9 ਸਮੇਤ 2 ਮੈਗਜੀਨ, 10 ਰੋਂਦ 9 ਜਿੰਦਾ ਬ੍ਰਾਮਦ ਕੀਤੇ। ਇਹਨਾਂ ਦੋਸੀਆਨ ਖਿਲਾਫ ਮੁੱਕਦਮਾਂ ਅਸਲਾ ਐਕਟ ਥਾਣਾ ਸਦਰ ਮੋਗਾ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਅਜੇਰਾਜ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੇਂ:) ਮੋਗਾ ਅਤੇ ਹਰਿੰਦਰ ਸਿੰਘ ਉਪ ਕਪਤਾਨ ਪੁਲਿਸ (ਡੀ) ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here