ਮੇਅਰ ਅਤੇ ਪ੍ਰਸਾਸਣ ਵੱਲੋ ਕੀਤੀ ਵਾਅਦਾ ਖਿਲਾਫੀ ਵਿਰੁੱਧ ਸਮੂਹ ਕਰਮਚਾਰੀਆਂ ਵੱਲੋਂ ਕੰਮ ਬੰਦ ਰੱਖ ਕੇ ਆਪਣਾ ਵਿਰੋਧ ਪ੍ਰਦਰਸਨ ਕੀਤਾ

0
39
ਮੇਅਰ ਅਤੇ ਪ੍ਰਸਾਸਣ ਵੱਲੋ ਕੀਤੀ ਵਾਅਦਾ ਖਿਲਾਫੀ ਵਿਰੁੱਧ ਸਮੂਹ ਕਰਮਚਾਰੀਆਂ ਵੱਲੋਂ ਕੰਮ ਬੰਦ ਰੱਖ ਕੇ ਆਪਣਾ ਵਿਰੋਧ ਪ੍ਰਦਰਸਨ ਕੀਤਾ

PLCTV:-


ਮੋਗਾ, 7 ਸਤੰਬਰ (ਅਮਜਦ ਖ਼ਾਨ):- ਨਗਰ ਨਿਗਮ ਦੇ ਮੇਅਰ ਅਤੇ ਪ੍ਰਸਾਸਣ ਵੱਲੋ ਕਰਮਚਾਰੀਆਂ ਨਾਲ ਕੀਤੀ ਵਾਅਦਾ ਖਿਲਾਫੀ ਵਿਰੁੱਧ ਸਮੂਹ ਕਰਮਚਾਰੀਆਂ ਵੱਲੋਂ ਅੱਜ ਕੰਮ ਬੰਦ ਰੱਖ ਕੇ ਆਪਣਾ ਵਿਰੋਧ ਪ੍ਰਦਰਸਨ ਕੀਤਾ। ਇਸ ਵਿਰੋਧ ਪ੍ਰਦਰਸਨ ਨੂੰ ਵੱਖ-ਵੱਖ ਯੂਨੀਅਨਾਂ ਦੇ ਪ੍ਰਧਾਨ/ਸੱਕਤਰ ਸਾਹਿਬਾਨ ਨੇ ਸੰਬੋਧਤ ਕੀਤਾ। ਸੇਵਕ ਰਾਮ ਫੋਜੀ ਪ੍ਰਧਾਨ ਮਿਉਂਸਪਲ ਇੰਮਪਲਾਇਜ ਫੈਡਰੇਸਨ ਨਗਰ ਨਿਗਮ ਨੇ ਕਿਹਾ ਕਿ ਮੇਅਰ ਅਤੇ ਕਮਿਸਨਰ ਨਗਰ ਨਿਗਮ ਮੋਗਾ ਦੇ ਨਾਲ 12 ਅਗਸਤ ਨੂੰ ਹੋਈ ਮੀਟਿੰਗ ਵਿਚ ਦਫਤਰ ਵੱਲੋਂ ਕਿਹਾ ਗਿਆ ਸੀ ਵਾਰਡਾਂ ਦੇ ਕੰਮਾਂ ਦੇ ਤਖਮੀਨੇ ਸਿਵਲ ਸਾਖਾ ਵੱਲੋ ਤਿਆਰ ਕੀਤੇ ਜਾ ਰਹੇ ਹਨ ਅਤੇ ਇਸ ਮੀਟਿੰਗ ਦੀ ਕਾਰਵਾਈ ਰਿਪੋਰਟ ਵਿਚ ਲਿਖਤੀ ਰੂਪ ਵਿਚ ਦਿਤਾ ਗਿਆ ਸੀ ਕਿ ਮਿਤੀ 26/8/2022 ਨੂੰ ਨਗਰ ਨਿਗਮ ਹਾਊਸ ਦੀ ਮੀਟਿੰਗ ਬੁਲਾਈ ਜਾਵੇਗੀ।

ਯੂਨੀਅਨ ਵੱਲੋ ਦਫਤਰ ਦੇ ਇਸ ਭਰੋਸੇ ਤੇ ਵਿਸਵਾਸ ਕਰਕੇ ਉਸ ਸਮੇਂ ਆਪਣਾ ਪ੍ਰਦਰਸਨ ਤੇ ਹੜਤਾਲ ਮੁਲਤਵੀ ਕਰ ਦਿਤੀ ਗਈ ਸੀ। ਪਰ ਨਿਰਧਾਤ ਮਿਤੀ 26/8/22 ਨੂੰ ਮੇਅਰ ਤੇ ਦਫਤਰ ਵੱਲੋ ਹਾਊਸ ਦੀ ਮੀਟਿੰਗ ਲਈ ਅਜੰਡਾ ਜਾਰੀ ਨਹੀਂ ਕੀਤਾ ਗਿਆ। ਇਸ ਤੋ ਬਾਦ ਯੂਨੀਅਨ ਨੂੰਮਾਇੰਦੀਆਂ ਨਾਲ ਮੁੜ ਮੀਟਿੰਗ ਵਿਚ ਕਮਿਸਨਰ ਜੀ ਤੇ ਮੇਅਰ ਜੀ ਵੱਲੋ ਮਿਤੀ 9/9/22 ਨੂੰ ਮੀਟਿੰਗ ਕਰਨ ਦਾ ਪੂਰਾ ਭਰੋਸਾ ਦਿੰਦੇ ਹੋਏ ਮਿਤੀ 6/9/22 ਮੀਟਿੰਗ ਦਾ ਅਜੰਡਾ ਜਾਰੀ ਕਰਨਾ ਸਵੀਕਾਰ ਕੀਤਾ ਸੀ।

ਪਰ ਮਿਤੀ 6/9/22 ਨੂੰ ਮੇਅਰ ਜੀ ਵੱਲੋ ਹਾਊਸ ਦੀ ਮੀਟਿੰਗ ਲਈ ਮਿਤੀ 12/9/22 ਲਿਖ ਕੇ ਇਕ ਚਿੱਠੀ ਜਾਰੀ ਕਰ ਦਿਤੀ ਗਈ ਹੈ ਹੈਰਾਨੀ ਦੀ ਗੱਲ ਹੈ ਕਿ ਮੇਅਰ ਸਾਹਿਬ ਵੱਲੋਂ ਭਰੋਸਾ ਦਿਤਾ ਸੀ ਕਿ ਜੇਕਰ 26/8/22 ਅਤੇ 9/9/22 ਦੀ ਮੀਟਿੰਗ ਤਾਰੀਖਾਂ ਲਈ ਵਾਰਡਾਂ ਦੇ ਕੰਮਾਂ ਦੀ ਲਿਸਟ ਨਹੀ ਵੀ ਮਿਲੀ ਤਾਂ ਸਾਡੇ ਵੱਲੋਂ ਸਿਰਫ ਕਰਮਚਾਰੀਆਂ ਅਤੇ ਦਫਤਰੀ ਤਜਵੀਜਾਂ ਤੇ ਹੀ ਮੀਟਿੰਗ ਕਰ ਲਈ ਜਾਵੇਗੀ,ਪਰ ਆਪਣੀ ਜੁਬਾਨ ਤੋਂ ਵਾਰ ਵਾਰ ਮੁਕਰ ਰਹੇ ਹਨ ਜਿਸ ਕਰਕੇ ਸਾਰੇ ਕਰਮਚਾਰੀਆਂ ਵਿਚ ਭਾਰੀ ਰੋਸ ਹੈ ਅਤੇ ਅਸੀ ਪਹਿਲਾ ਹੀ ਅਖਬਾਰਾਂ ਰਾਹੀ ਮੈਸਜ ਦੇ ਦਿਤਾ ਸੀ ਕਿ ਜੇਕਰ 6/9/22 ਨੂੰ ਅਜੰਡਾ ਜਾਰੀ ਨਹੀ ਹੋਇਆ ਤਾਂ ਮਿਤੀ 1/9/22 ਤੋਂ ਸਮੂਹ ਕਰਮਚਾਰੀ ਹੜਤਾਲ ਤੇ ਰਹਿਣਗੇ।

ਇਹ ਮੇਅਰ ਅਤੇ ਕਮਿਸਨਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਸਿਵਲ ਸਾਖਾ ਦੇ ਅਧਿਕਾਰੀਆਂ ਤੋਂ ਕਿਵੇਂ ਵਿਕਾਸ ਦੇ ਕੰਮਾਂ ਦੇ ਤਖਮੀਨੇ ਲੈਣ। ਇਸ ਮੌਕੇ ਰਵੀ ਸਾਰਵਾਨ ਸੈਕਟਰ ਅਤੇ ਰਾਜੂ ਸੌਦਾ ਪ੍ਰਧਾਨ ਸਫਾਈ ਸੇਵਕ ਯੂਨੀਅਨ ਨੇ ਕਿਹਾ ਕਿ ਸਾਡਾ ਸਹਿਰਵਾਸੀਆਂ ਨਾਲ ਕੋਈ ਗਿੱਲਾ ਨਹੀ ਹੈ ਬਲਕਿ ਦੁੱਖ ਹੈ ਕਿ ਮੇਅਰ ਅਤੇ ਕਮਿਸਨਰ ਵੱਲੋਂ ਕਰਮਚਾਰੀਆਂ ਨੂੰ ਕੀਤੇ ਵਾਧੇ ਅਨੁਸਾਰ ਹਾਊਸ ਦੀ ਮੀਟਿੰਗ ਸਮੇ ਸਿਰ ਨਹੀ ਕਰਵਾਈ ਜਾ ਰਹੀ। ਇਸ ਵਿਰੋਧ ਪ੍ਰਦਰਸਨ ਨੂੰ ਸਤਪਾਲ ਅੰਜਾਨ, ਸਤਪਾਲ ਚਾਵਰੀਆਂ ਵਿਪਨ ਹਾਂਡਾ, ਬੰਟੀ ਬੋਹਤ ਮੁਲਾਜਮ ਲੀਡਰਾਂ ਨੇ ਵੀ ਸੰਬੋਧਤ ਕੀਤਾ।

ਇਸ ਵਿਰੋਧ ਪ੍ਰਦਰਸਨ ਵਿਚ ਰਵੀ ਚਾਂਵਰੀਆਂ ਸੱਕਤਰ ਸੰਯੁਕਤ ਅਫਿਸਰ ਇੰਮਪਲਾਈਜ ਐਸੋਸੀਏਸਨ ਜਸਵੀਰ ਸਿੰਘ ਪ੍ਰਧਾਨ ਵਾਟਰ ਸਪਲਾਈ, ਆਸਾ ਡੁਲਗਚ ਚੇਅਰਮੈਨ, ਤਰਨਦੀਪ ਕੌਰ, ਸਰਬਜੀਤ ਮਾਨ, ਜਗਜੀਤ ਸਿੰਘ, ਲਲਿਤ ਕੁਮਾਰ, ਲਿਕੇਸ ਕੁਮਾਰ, ਕਿਰਨਜੀਤ ਸਿੰਘ ਬਿੱਲਾ, ਸੁਰੇਸ ਕਰੋਤੀਆਂ, ਰਘੂਵੰਸ ਬੋਹਤ ਪ੍ਰਧਾਨ ਸੀਵਰੇਜ ਯੂਨੀਅਨ, ਬੇਅੰਤ ਸਿੰਘ ਫਾਇਰ ਬਿ੍ਰਗੇਡ ਯੂਨੀਅਨ ਵਿੱਕੀ ਬੋਹਤ, ਕੁਲਵੰਤ ਬੋਹਤ ਆਦਿ ਹੋਰ ਕਰਮਚਾਰੀ ਅਤੇ ਯੂਨੀਅਨਾਂ ਦੇ ਮੈਂਬਰ ਸਾਹਿਬਾਨ ਹਾਜਰ ਸਨ।

LEAVE A REPLY

Please enter your comment!
Please enter your name here