
ਮੋਗਾ, 6 ਸਤੰਬਰ (ਅਮਜਦ ਖ਼ਾਨ):- ਐਸ.ਡੀ. ਕਾਲਜ ਫਾਰ ਵੋਮੈਨ ਮੋਗਾ ਵਿਖੇ ਫੈਸਨ ਡਿਜਾਇਨਿੰਗ ਵਿਭਾਗ ਵੱਲੋਂ ਜਵੈਲਰੀ ਮੇਕਿੰਗ ਤੇ ਇੱਕ ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਕਾਲਜ ਪਿ੍ਰੰਸੀਪਲ ਡਾ. ਨੀਨਾ ਅਨੇਜਾ ਨੇ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫ਼ੈਸਨ ਡਿਜਾਇਨਿੰਗ ਵਿਦਿਆਰਥੀਆਂ ਲਈ ਅੱਜ ਵਿਸ਼ਾਲ ਖੇਤਰ ਬਣ ਗਿਆ ਹੈ, ਜਿਸ ਕਰਕੇ ਵਿਦਿਆਰਥੀ ਆਪਣੇ ਨਵੇਂ ਰਚਨਾਤਮਿਕ ਡਿਜਾਇਨਾਂ, ਕਲਾਵਾਂ ਅਤੇ ਹੁਨਰ ਨੂੰ ਹੋਂਦ ਵਿੱਚ ਲਿਆ ਕੇ ਵਧੀਆਂ ਭਵਿੱਖ ਦੀ ਸਿਰਜਣਾ ਕਰ ਸਕਦਾ ਹੈ।
ਇਸ ਮੌਕੇ ਵਰਕਸ਼ਾਪ ਦੇ ਮੁੱਖ ਬੁਲਾਰੇ ਮੈਡਮ ਚਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਵਿਆਹ ਦੀ ਹਲਦੀ ਅਤੇ ਮਹਿੰਦੀ ਰਸਮ ਤੇ ਪਹਿਨਣ ਵਾਲੇ ਗਹਿਣਿਆਂ ਨੂੰ ਬਣਾਉਣ ਦੀ ਨਵੀਂ ਤਕਨੀਕ ਬਾਰੇ ਦੱਸਿਆ। ਉਨ੍ਹਾਂ ਨੇ ਤਕਨੀਕਾਂ ਦੇ ਨਾਲ ਨਾਲ ਡੈਮੋ ਵੀ ਦਿੱਤਾ। ਵਿਦਿਆਰਥੀਆਂ ਨੇ ਗਹਿਣੇ ਬਣਾਉਣ ਦਾ ਤਜਰਬਾ ਹੱਥੀਂ ਹਾਸਲ ਕੀਤਾ। ਅੰਤ ਤੇ ਮਿਸਿਜ਼ ਮਨਦੀਪ ਸ਼ਰਮਾ ਨੇ ਵਰਕਸ਼ਾਪ ਵਿਚ ਹਾਜ਼ਰ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਇਹੋ ਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਦਾ ਹੁਨਰ ਨਿਖ਼ਾਰਨ ਲਈ ਵਧੀਆ ਪਲੇਟਫ਼ਾਰਮ ਹੈ। ਮਿਸ਼ਿਜ਼ ਜੋਤੀ ਕੌਰ ਸਹਾਇਕ ਪ੍ਰੋਫ਼ੈਸਰ ਫ਼ੈਸ਼ਨ ਡਿਜ਼ਾਇਨਿੰਗ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
