ਵਿਜੀਲੈਂਸ ਬਿਊਰੋ ਦੀ ਰਾਡਾਰ ‘ਤੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ

0
17
ਵਿਜੀਲੈਂਸ ਬਿਊਰੋ ਦੀ ਰਾਡਾਰ ‘ਤੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ

PLCTV:-

CHANDIGARH,PLCTV:-   ਵਿਜੀਲੈਂਸ (Vigilance) ਨੇ ਪਿਛਲੀ ਕਾਂਗਰਸ ਸਰਕਾਰ ਦੌਰਾਨ ਪੰਜਾਬ ਪਬਲਿਕ ਵਰਕਸ ਡਿਪਾਰਟਮੈਂਟ (ਪੀਡਬਲਯੂਡੀ) (Punjab Public Works Department (PWD)) ਦੇ ਟੈਂਡਰਾਂ ਦੀ ਅਲਾਟਮੈਂਟ (Allotment) ਵਿੱਚ ਹੇਰਾਫੇਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,ਇਸ ਮਾਮਲੇ ਵਿੱਚ ਬਿਊਰੋ ਵੱਲੋਂ ਪਹਿਲਾਂ ਹੀ ਮੁਢਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ,ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਜਾਂਚ (Former minister Vijay Inder Singla Probe) ਦੇ ਘੇਰੇ ਵਿਚ ਹਨ।

ਇਸ ਦੀ ਜਾਂਚ ਸੰਗਰੂਰ ਵਿੱਚ ਤਾਇਨਾਤ ਵਿਜੀਲੈਂਸ ਬਿਊਰੋ (Vigilance Bureau) ਦੇ ਡੀਐਸਪੀ ਰੈਂਕ (DSP Rank) ਦੇ ਇੱਕ ਅਧਿਕਾਰੀ ਨੂੰ ਸੌਂਪੀ ਗਈ ਹੈ ਅਤੇ ਘੱਟੋ-ਘੱਟ ਪੰਜ ਵਿਅਕਤੀਆਂ ਨੂੰ 5 ਸਤੰਬਰ ਨੂੰ ਤਲਬ ਕੀਤਾ ਗਿਆ ਹੈ,ਜੋ ਕਿ ਸਾਬਕਾ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ (Former Public Works Minister Vijay Inder Singla )ਦੇ ਕਰੀਬੀ ਮੰਨੇ ਜਾਂਦੇ ਸਨ।

ਇਨ੍ਹਾਂ ਵਿੱਚ ਵਿਨੋਦ ਕੁਮਾਰ ‘ਨੀਤੂ’, ਜੋ ਸਿੰਗਲਾ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ,ਤੋਂ ਇਲਾਵਾ ਮੁਕਤਸਰ ਵਾਸੀ,ਬਰੇਟਾ ਵਾਸੀ,ਬਠਿੰਡਾ ਵਾਸੀ ਅਤੇ ਦੋ ਸੁਪਰਡੈਂਟ ਇੰਜੀਨੀਅਰ (Superintendent Engineer) ਅਤੇ ਇੱਕ ਲੁਧਿਆਣਾ (Ludhiana) ਦਾ ਵਿਅਕਤੀ ਸ਼ਾਮਲ ਹੈਇਹ ਸਾਰੇ ਕਥਿਤ ਤੌਰ ‘ਤੇ ਟੈਂਡਰ (Tender) ਪ੍ਰਕਿਰਿਆ ਵਿਚ ਸ਼ਾਮਲ ਸਨ,ਵਿਜੀਲੈਂਸ ਬਿਊਰੋ (Vigilance Bureau) ਦੇ ਅੰਦਰੂਨੀ ਸੂਤਰਾਂ ਨੇ ਜਾਂਚ ਸ਼ੁਰੂ ਕਰਨ ਦੀ ਗੱਲ ਸਵੀਕਾਰ ਕੀਤੀ ਹੈ,ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਸਾਰਿਆਂ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਉਸ ਦੀ ਕਮਾਈ ਦੇ ਵੇਰਵੇ ਸਮੇਤ ਤਲਬ ਕੀਤਾ ਗਿਆ ਹੈ।

LEAVE A REPLY

Please enter your comment!
Please enter your name here