ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲੇ ਆਪਣੇ-ਆਪਣੇ ਇਲਾਕਿਆਂ ਵਿੱਚ ਕੈਂਡਲ ਮਾਰਚ ਕਰਨ-ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ

0
72
ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲੇ ਆਪਣੇ-ਆਪਣੇ ਇਲਾਕਿਆਂ ਵਿੱਚ ਕੈਂਡਲ ਮਾਰਚ ਕਰਨ-ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ

PLCTV:-

– ਮਾਨਸਾ (Mansa) ਤੋਂ ਪਿੰਡ ਜਵਾਹਰਕੇ ਕਤਲ (Village Jawaharke) ਵਾਲੀ ਥਾਂ ਤੇ ਪਹੁੰਚੇਗਾ ਕੈਂਡਲ ਮਾਰਚ।
– ਸਿੱਧੂ ਮੂਸੇਵਾਲੇ (Sidhu Moosewala) ਨੂੰ ਚਾਹੁਣ ਵਾਲੇ ਆਪਣੇ-ਆਪਣੇ ਇਲਾਕਿਆਂ ਵਿੱਚ ਕੈਂਡਲ ਮਾਰਚ ਕਰਨ–ਸਿੱਧੂ ਮੂਸੇਵਾਲੇ (Sidhu Moosewala) ਦੇ ਮਾਤਾ-ਪਿਤਾ

Mansa, 24 August 2022,(PLCTV):-  29 ਮਈ ਨੂੰ ਪਿੰਡ ਜਵਾਹਰਕੇ (Village Jawaharke) ਵਿੱਚ ਕੁੱਝ ਹਮਲਾਵਰਾਂ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Moosewala) ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ,ਪੁਲਿਸ ਨੇ ਇਸ ਮਾਮਲੇ ਵਿੱਚ ਬੇਸ਼ੱਕ 31 ਲੋਕਾਂ ਨੂੰ ਨਾਮਜ਼ਦ ਕਰਕੇ 22 ਨੂੰ ਗ੍ਰਿਫਤਾਰ ਕਰ ਲਿਆ ਹੈ,ਪਰ ਮੁੱਖ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫਤ ਵਿਚੋਂ ਬਾਹਰ ਹਨ ਅਤੇ ਪੁਲਿਸ (Police) ਵੱਲੋਂ ਉਹਨਾਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਦੀ ਗੱਲ ਕਹੀ ਜਾ ਰਹੀ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Moosewala) ਦੇ ਪਰਿਵਾਰ ਵੱਲੋਂ ਆਮ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਦੇ ਪੁੱਤ ਸਿੱਧੂ ਮੂਸੇਵਾਲਾ (Sidhu Moosewala) ਲਈ ਇਨਸਾਫ ਲੈਣ ਵਾਸਤੇ ਕੱਲ ਨੂੰ ਮਾਨਸਾ ਦੇ ਲਕਸ਼ਮੀ ਨਰਾਇਣ ਮੰਦਰ ਤੋਂ ਲੈ ਕੇ ਪਿੰਡ ਜਵਾਹਰਕੇ ਦੇ ਕਤਲ ਵਾਲੇ ਸਥਾਨ ਤੱਕ ਸ਼ਾਂਤਮਈ ਕੈਂਡਲ ਮਾਰਚ (Peaceful Candle March) ਕੱਢਿਆ ਜਾ ਰਿਹਾ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲੇ (Sidhu Moosewala) ਨੂੰ ਚਾਹੁਣ ਵਾਲੇ ਅਤੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕਰਦਿਆਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Moosewala) ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਸਰਪੰਚ ਚਰਨ ਕੌਰ ਨੇ ਬੇਨਤੀ ਕੀਤੀ ਹੈ ਕਿ ਉਹ ਇੱਕ ਥਾਂ ਤੇ ਇਕੱਤਰ ਹੋਣ ਦੀ ਬਜਾਏ ਕੱਲ ਨੂੰ ਆਪਣੇ-ਆਪਣੇ ਇਲਾਕਿਆਂ ਵਿੱਚ ਸ਼ਾਂਤਮਈ ਤਰੀਕੇ ਨਾਲ ਕੈਂਡਲ ਮਾਰਚ (Candle March) ਕੱਢਣ ਤਾਂ ਕਿ ਸਿੱਧੂ ਮੂਸੇਵਾਲਾ (Sidhu Moosewala) ਨੂੰ ਇਨਸਾਫ ਦਿਵਾਇਆ ਜਾ ਸਕੇ।

LEAVE A REPLY

Please enter your comment!
Please enter your name here